Nepal Bus Accident: ਨੇਪਾਲ 'ਚ 40 ਭਾਰਤੀ ਲੋਕਾਂ ਨਾਲ ਭਰੀ ਬੱਸ ਨਦੀ 'ਚ ਡਿੱਗੀ, 14 ਯਾਤਰੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Nepal Bus Accident: ਬਾਕੀ ਯਾਤਰੀਆਂ ਦੀ ਭਾਲ ਜਾਰੀ

Nepal Bus Accident News

Nepal Bus Accident: Nepal Bus Accident: ਨੇਪਾਲ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇਥੇ  40 ਭਾਰਤੀ ਲੋਕਾਂ ਨੂੰ ਲੈ ਕੇ ਜਾ ਰਹੀ ਬੱਸ ਨਦੀ ਵਿੱਚ ਡਿੱਗ ਗਈ। ਬਚਾਅ ਕਾਰਜ ਜਾਰੀ ਹੈ। 14 ਯਾਤਰੀਆਂ ਦੀ ਮੌਤ ਹੋਣ ਦੀ ਸੂਚਨਾ ਹੈ।

ਇਹ ਵੀ ਪੜ੍ਹੋ: America News: 2 ਸਾਲ ਦੀ ਬੱਚੀ ਨੇ ਮਾਂ ਦੇ ਪ੍ਰੇਮੀ ਨੂੰ ਮਾਰੀ ਗੋਲੀ

ਨੇਪਾਲ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ 40 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਭਾਰਤੀ ਯਾਤਰੀ ਬੱਸ ਤਨਹੁਨ ਜ਼ਿਲ੍ਹੇ ਵਿੱਚ ਮਾਰਸਯਾਂਗਦੀ ਨਦੀ ਵਿੱਚ ਡਿੱਗ ਗਈ ਹੈ।  ਨੇਪਾਲ ਪੁਲਿਸ ਮੁਤਾਬਕ ਹੁਣ ਤੱਕ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜਦਕਿ 16 ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਬਚਾ ਲਿਆ ਗਿਆ। ਘਟਨਾ ਵਾਲੀ ਥਾਂ ‘ਤੇ ਸਥਾਨਕ ਪੁਲਿਸ ਰਾਹਤ ਕਾਰਜਾਂ ‘ਚ ਲੱਗੀ ਹੋਈ ਹੈ। ਹਾਦਸੇ ਬਾਰੇ ਅਜੇ ਹੋਰ ਜਾਣਕਾਰੀ ਦੀ ਉਡੀਕ ਹੈ।

ਜ਼ਿਲ੍ਹਾ ਪੁਲਿਸ ਦਫ਼ਤਰ ਤਨਹੂਨ ਦੇ ਡੀਐਸਪੀ ਦੀਪਕੁਮਾਰ ਰਾਏ ਨੇ ਦੱਸਿਆ, “ਨੰਬਰ ਪਲੇਟ ਯੂਪੀ ਐਫਟੀ 7623 ਵਾਲੀ ਬੱਸ ਨਦੀ ਵਿੱਚ ਡਿੱਗ ਗਈ ਅਤੇ ਨਦੀ ਦੇ ਕੰਢੇ ਪਈ ਹੈ।”ਅਧਿਕਾਰੀ ਮੁਤਾਬਕ ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ।

​ਇਹ ਵੀ ਪੜ੍ਹੋ: Punjab Governor Heath: ਪੰਜਾਬ ਦੇ ਰਾਜਪਾਲ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ਵਿਚ ਕਰਵਾਇਆ ਦਾਖ਼ਲ

 ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਮਾਧਵ ਪੌਡੇਲ ਦੀ ਅਗਵਾਈ ਵਿੱਚ ਨੇਪਾਲ ਸੈਨਾ ਦੀ ਇੱਕ ਟੀਮ, 45 ਏਪੀਐਫ (ਆਰਮਡ ਪੁਲਿਸ ਫੋਰਸ) ਦੇ ਕਰਮਚਾਰੀ ਅਤੇ 10 ਗੋਤਾਖੋਰ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਜਾਰੀ ਹਨ। 23 ਨੰਬਰ ਬਟਾਲੀਅਨ, ਭਾਨੂ, ਤਨਹੂਨ ਦੇ 35 ਏਪੀਐਫ ਦੇ ਜਵਾਨ ਵੀ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Nepal Bus Accident News stay tuned to Rozana Spokesman)