ਕਰਜ਼ ਲੈਣ ਆਏ ਵਿਅਕਤੀ ਨੂੰ ਬੈਂਕ ਮੈਨੇਜਰ ਨੇ ਦਿਤੀ ਏਟੀਐਮ ਚੋਰੀ ਦੀ ਟ੍ਰੇਨਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦੋਂ ਯੂਪੀ ਵਿਚ ਸ਼ਾਮਲੀ ਪੁਲਿਸ ਨੇ ਚੇਤਨ ਕੁਮਾਰ ਨੂੰ ਸ਼ੁਕਰਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਨੇ ਸੋਚਿਆ ਕਿ ਸਾਰਿਆਂ ਨੂੰ ਹਿਲਾ ਦੇਣ ਵਾਲਾ ਏਟੀਐਮ ਤੋਂ ਚੋਰੀ...

Bank manager masterminds ATM heist through loan applicant

ਮੇਰਠ : ਜਦੋਂ ਯੂਪੀ ਵਿਚ ਸ਼ਾਮਲੀ ਪੁਲਿਸ ਨੇ ਚੇਤਨ ਕੁਮਾਰ ਨੂੰ ਸ਼ੁਕਰਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਨੇ ਸੋਚਿਆ ਕਿ ਸਾਰਿਆਂ ਨੂੰ ਹਿਲਾ ਦੇਣ ਵਾਲਾ ਏਟੀਐਮ ਤੋਂ ਚੋਰੀ ਦਾ ਮਾਮਲਾ ਸੁਲਝਾ ਲਿਆ ਗਿਆ ਹੈ। ਹਾਲਾਂਕਿ, ਜਦੋਂ ਉਨ੍ਹਾਂ ਨੇ ਚੇਤਨ ਤੋਂ ਪੁੱਛਗਿਛ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਚੇਤਨ ਨੇ ਪੁਲਿਸ ਨੂੰ ਦੱਸਿਆ ਕਿ ਏਟੀਐਮ ਤੋਂ ਚੋਰੀ ਕਰਨ ਦੇ ਪਿੱਛੇ ਮਾਸਟਰਮਾਈਂਡ ਕੋਈ ਹੋਰ ਨਹੀਂ, ਇਕ ਬੈਂਕ ਦਾ ਮੈਨੇਜਰ ਸੀ। ਸ਼ਾਮਲੀ ਦੇ ਐਸਪੀ ਪੀ. ਦਿਨੇਸ਼ ਕੁਮਾਰ ਨੇ ਦੱਸਿਆ, ਆਰੋਪੀ ਨੇ ਜੋ ਘਟਨਾਕ੍ਰਮ ਦੱਸਿਆ ਉਹ ਹੈਰਾਨ ਕਰ ਦੇਣ ਵਾਲਾ ਸੀ।

ਏਟੀਐਮ ਬੂਥ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਅਸੀਂ ਚੇਤਨ ਨੂੰ ਫੜ੍ਹਿਆ। ਆਰੋਪੀ ਬੈਂਕ ਮੈਨੇਜਰ ਦਾ ਪਤਾ ਹੁਣੇ ਨਹੀਂ ਚੱਲ ਸਕਿਆ ਹੈ। ਉਸ ਦਾ ਨਾਮ ਐਫਆਈਆਰ ਵਿਚ ਪਾ ਦਿਤਾ ਗਿਆ ਹੈ ਅਤੇ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਦੱਸਿਆ ਕਿ ਇਸ ਸਾਲ ਫਰਵਰੀ ਵਿਚ ਚੇਤਨ ਇਕ ਪਬਲਿਕ ਸੈਕਟਰ ਬੈਂਕ ਦੀ ਬਾਂਟੀਖੇੜਾ ਬ੍ਰਾਂਚ ਵਿਚ ਕਰਜ਼ ਲਈ ਰਾਬਿਨ ਬੰਸਲ ਨੂੰ ਮਿਲਿਆ। ਉਸ ਨੂੰ 1 ਲੱਖ ਰੁਪਏ ਦਾ ਪਰਸਨਲ ਲੋਨ ਚਾਹੀਦਾ  ਸੀ। ਗੱਲਬਾਤ ਦੇ ਦੌਰਾਨ ਬੰਸਲ ਨੇ ਉਸ ਤੋਂ ਕਿਹਾ ਕਿ ਜੇਕਰ ਉਹ ਧੀਮਾਨਪੁਰ ਸਥਿਤ ਬ੍ਰਾਂਚ ਦੇ ਏਟੀਐਮ ਤੋਂ ਪੈਸੇ ਚੁਰਾਉਣ ਵਿਚ ਉਸ ਦੀ ਮਦਦ ਕਰੇਗਾ ਤਾਂ ਉਸ ਨੂੰ 50,000 ਇਨਾਮ ਵਿਚ ਮਿਲੇਗਾ।

ਚੇਤਨ ਨੇ ਦੱਸਿਆ ਕਿ ਬੰਸਲ ਨੇ ਹੀ ਪਲਾਨ ਬਣਾਇਆ, ਉਸ ਨੂੰ ਪਾਸਵਰਡਸ ਦਿਤੇ ਅਤੇ ਬਿਨਾਂ ਅਲਾਰਮ ਵਜਾਏ ਏਟੀਐਮ ਖੋਲ੍ਹਣ ਦੀ ਟ੍ਰੇਨਿੰਗ ਦਿਤੀ। ਇਕ ਸੀਨੀਅਰ ਬੈਂਕ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਲਈ 3 ਸਿਕਿਆਰਿਟੀ ਲੇਅਰਸ ਨੂੰ ਖੋਲਣਾ ਪੈਂਦਾ ਹੈ ਅਤੇ ਬਿਨਾਂ ਅਲਾਰਮ ਵਜਾਏ ਚੋਰੀ ਕਰਨਾ ਕਿਸੇ ਅੰਦਰ ਦੇ ਵਿਅਕਤੀ ਦੀ ਮਦਦ ਤੋਂ ਹੀ ਹੋ ਸਕਦਾ ਹੈ।  ਚੇਤਨ 4 ਮਾਰਚ ਨੂੰ ਹੈਲਮੈਟ ਪਾ ਕੇ ਏਟੀਐਮ ਬੂਥ ਦੇ ਅੰਦਰ ਪਹੁੰਚਿਆ। ਉਥੇ ਉਸ ਨੇ ਅਪਣੇ ਆਪ ਨੂੰ ਮਸ਼ੀਨ ਰਿਪੇਅਰ ਕਰਨ ਵਾਲਾ ਦੱਸਿਆ ਅਤੇ ਫਿਰ 18.3 ਲੱਖ ਰੁਪਏ ਪਾਰ ਕਰ ਲਈ। ਪੁਲਿਸ ਨੇ ਦੱਸਿਆ ਕਿ ਚੇਤਨ ਅਤੇ ਬੰਸਲ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।