ਲੱਖਾਂ ਸਿਧਾਣਾ ਨੂੰ ਮਾਨਸਾ ਪੁਲਿਸ ਨੇ ਕੀਤਾ ਗ੍ਰਿਫਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕਈ ਦਿਨਾਂ ਤੋਂ ਸਾਹਲੇਵਾਲੀ ਦੇ ਆਦਰਸ਼ ਸਕੂਲ ਦਾ ਮਾਮਲਾ ਹੁਣ ਕਾਫੀ ਗਰਮਾਇਆ ਹੋਇਆ ਹੈ।

Lakha Sidhana

ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਸਾਹਲੇਵਾਲੀ ਦੇ ਆਦਰਸ਼ ਸਕੂਲ ਦਾ ਮਾਮਲਾ ਹੁਣ ਕਾਫੀ ਗਰਮਾਇਆ ਹੋਇਆ ਹੈ। ਜਿਸ ਕਾਰਨ ਹੁਣ ਮਾਨਸਾ ਜ਼ਿਲ੍ਹੇ ਦੀ ਝੁਨੀਰ ਪੁਲਿਸ ਵਲੋਂ ਮਾਂ  ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾਂ ਸਿਧਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨਾਂ `ਚ ਸਰਕਾਰੀ ਆਦਰਸ਼ ਸਕੂਲ ਸਾਹਲੇਵਾਲੀ `ਚ ਹੋਏ ਵਾਦ ਵਿਵਾਦ ਦੇ ਕਾਰਨ 15 ਸਤੰਬਰ ਨੂੰ ਧਰਨੇ ਵਾਲਿਆਂ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾ ਨੂੰ  ਸਕੂਲ ਦੇ ਅੰਦਰ ਬੰਦ ਕਰ ਦਿੱਤਾ ਸੀ।

ਜਿਸ ਨਾਲ ਮਾਮਲਾ ਹੋਰ ਗਰਮਾ ਗਿਆ ਸੀ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਧਰਨੇ ਦੀ ਅਗਵਾਈ ਕਰ ਰਹੇ ਲੱਖਾਂ ਸਿਧਾਣਾ ਸਮੇਤ 40 ਹੋਰ ਦੂਸਰੇ ਵਿਅਕਤੀ ਦੇ ਵਿਰੁੱਧ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਲਿਆ ਸੀ। ਜਿਸ ਦੌਰਾਨ ਹੁਣ ਲੱਖਾਂ ਸਿਧਾਣਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਦੀ ਪੁਲਿਸ ਦੀ ਕਾਰਵਾਈ ਜਾਰੀ ਹੈ ਅਤੇ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਤੁਹਾਨੂੰ ਦਸ ਦੇਈਏ ਕਿ ਇਸ ਵਾਦ ਵਿਵਾਦ ਦੇ ਕਾਰਨ ਸਕੂਲ ਦੇ ਤਕਰੀਬਨ 1600 ਤੋਂ ਵੱਧ ਬੱਚਿਆਂ ਦਾ ਭਵਿੱਖ ਦਾਅ `ਤੇ ਲਗਿਆ ਹੋਇਆ ਹੈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਦੀ  ਗੁੱਥੀ ਨੂੰ ਸੁਲਝਾਇਆ ਜਾਵੇਗਾ।