Facebook ਨੇ 69 ਹਜ਼ਾਰ ਐਪਸ ਨੂੰ ਕੀਤਾ ਮੁਅੱਤਲ, ਯੂਜ਼ਰਸ ਦੀ ਪ੍ਰਾਇਵੇਸੀ ਨੂੰ ਸੀ ਖ਼ਤਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੈਂਬਰਿਜ ਐਨਾਲੀਟਿਕਾ ਡਾਟਾ ਘੋਟਾਲੇ ਤੋਂ ਬਾਅਦ ਫੇਸਬੁੱਕ ਨੇ ਕਰੀਬ 400 ਡਿਵੈਲਪਰਾਂ ਨਾਲ ਜੁੜੇ ਹਜ਼ਾਰਾਂ ਐਪਸ ਨੂੰ ਕਈ ਕਾਰਨਾਂ ਕਰਕੇ..

Facebook closes Apps

ਨਵੀਂ ਦਿੱਲੀ : ਕੈਂਬਰਿਜ ਐਨਾਲੀਟਿਕਾ ਡਾਟਾ ਘੋਟਾਲੇ ਤੋਂ ਬਾਅਦ ਫੇਸਬੁੱਕ ਨੇ ਕਰੀਬ 400 ਡਿਵੈਲਪਰਾਂ ਨਾਲ ਜੁੜੇ ਹਜ਼ਾਰਾਂ ਐਪਸ ਨੂੰ ਕਈ ਕਾਰਨਾਂ ਕਰਕੇ ਮੁਅੱਤਲ ਕਰ ਦਿੱਤਾ ਹੈ। ਫੇਸਬੁਕ ਨੇ ਸ਼ੱਕ ਦੇ ਦਾਇਰੇ 'ਚ ਆਉਣ ਵਾਲੇ ਐਪਸ 'ਤੇ ਆਪਣੀ ਜਾਂਚ ਹੁਣ ਵੀ ਜਾਰੀ ਰੱਖੀ ਹੈ। ਸੋਸ਼ਲ ਨੈਟਵਰਕਿੰਗ ਦੀ ਦਿੱਗਜ ਕੰਪਨੀ ਨੇ ਕਿਹਾ ਕਿ ਹੁਣ ਤੱਕ ਇਸਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਐਪਸ ਲੋਕਾਂ ਲਈ ਖਤਰਨਾਕ ਹੈ ਜਾਂ ਨਹੀਂ। ਫੇਸਬੁਕ ਨੇ ਆਪਣੇ ਬਲਾਗ ਪੋਸਟ ਵਿੱਚ ਕਿਹਾ ਕਿ ਉਹ ਹੁਣ ਵੀ ਟੈਸਟਿੰਗ ਫੇਸ 'ਚ ਸਨ।

ਕਈ ਕੰਮ ਨਹੀਂ ਕਰ ਰਹੇ ਸਨ ਇਸ ਲਈ ਅਸੀਂ ਉਨ੍ਹਾਂ ਸਾਰਿਆਂ ਨੂੰ ਮੁਅੱਤਲ ਕਰ ਦਿੱਤਾ। ਦੂਜੀ ਪੋਸਟ 'ਚ ਕਿਹਾ ਗਿਆ ਕਿ ਕਈ ਮਾਮਲਿਆਂ 'ਚ ਡਿਵੈਲਪਰਾਂ ਨੇ ਜਾਣਕਾਰੀ ਲਈ ਸਾਡੀ ਬੇਨਤੀ ਦਾ ਜਵਾਬ ਨਹੀਂ ਦਿੱਤਾ,  ਇਸ ਲਈ ਅਸੀਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ, ਕਿਉਂਕਿ ਅਸੀ ਕਾਰਵਾਈ ਕਰਨ ਲਈ ਪ੍ਰਤੀਬਧ ਹਾਂ। ਕੈਂਬਰਿਜ ਐਨਾਲੀਟਿਕਾ ਡਾਟਾ ਘੋਟਾਲੇ  ਤੋਂ ਬਾਅਦ ਫੇਸਬੁਕ ਨੇ ਮਾਰਚ 2018 'ਚ ਆਪਣਾ ਐਪ ਡਿਵੈਲਪਰ ਇਨਵੈਸਟੀਗੇਸ਼ਨ ਸ਼ੁਰੂ ਕੀਤਾ ਸੀ।

ਕੰਪਨੀ ਨੇ 2014 ਵਿੱਚ ਆਪਣੀ ਪਲੇਟਫਾਰਮ ਨੀਤੀਆਂ ਨੂੰ ਬਦਲਣ ਤੋਂ ਪਹਿਲਾਂ ਉਨ੍ਹਾਂ ਸਾਰੇ ਐਪਸ ਦੀ ਸਮੀਖਿਆ ਕਰਨ ਦਾ ਟੀਚਾ ਰੱਖਿਆ ਹੈ, ਜਿਨ੍ਹਾਂ ਨੇ ਵੱਡੀ ਮਾਤਰਾ 'ਚ ਜਾਣਕਾਰੀ ਜੁਟਾਈ ਸੀ। ਫੇਸਬੁਕ ਨੇ ਕਿਹਾ ਕਿ ਸਾਡੀ ਐਪ ਡਿਵੈਲਪਰ ਜਾਂਚ ਕਿਸੇ ਵੀ ਤਰ੍ਹਾਂ ਨਾਲ ਖਤਮ ਨਹੀਂ ਹੋਈ ਹੈ ਪਰ ਰਿਪੋਰਟ ਕਰਨ ਲਈ ਹੁਣ ਤੱਕ ਸਾਰਥਕ ਤਰੱਕੀ ਹੋਈ ਹੈ।

ਹੁਣ ਤੱਕ ਇਸ ਜਾਂਚ ਵਿੱਚ ਲੱਖਾਂ ਐਪਸ ਸ਼ਾਮਿਲ ਹੋਏ ਹਨ। ਕੁਝ ਮਾਮਲਿਆਂ 'ਚ ਫੇਸਬੁਕ ਨੇ ਕੁਝ ਐਪਸ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ। ਫੇਸਬੁਕ ਨੇ ਮਈ 'ਚ ਕੈਲੀਫੋਰਨੀਆ 'ਚ ਇੱਕ ਦੱਖਣੀ ਕੋਰੀਆਈ ਡਾਟਾ ਐਨਾਲੀਟਿਕਸ ਕੰਪਨੀ ਰੇਂਕਵੇਭ ਦੇ ਵਿਰੁਧ ਮੁਕੱਦਮਾ ਦਰਜ ਕੀਤਾ ਸੀ ਕਿਉਂਕਿ ਇਸਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ