ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਫਿਰ ਛੂਹਿਆ ਅਸਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਝ ਹੀ ਦਿਨ ਬਾਅਦ ਤ‍ਿਉਹਾਰੀ ਸੀਜਨ ਆਉਣ ਵਾਲਾ ਹੈ, ਇਸ 'ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ।..

Petrol diesel Price jumps today

ਨਵੀਂ ਦਿੱਲੀ : ਕੁਝ ਹੀ ਦਿਨ ਬਾਅਦ ਤ‍ਿਉਹਾਰੀ ਸੀਜਨ ਆਉਣ ਵਾਲਾ ਹੈ, ਇਸ 'ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਦਰਅਸਲ ਪੈਟਰੋਲ - ਡੀਜ਼ਲ ਲਗਾਤਾਰ ਸੱਤਵੇਂ ਦਿਨ ਮਹਿੰਗਾ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਸੱਤ ਦਿਨ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵੱਧ ਰਹੇ ਹਨ। ਦੱਸ ਦਈਏ ਕਿ ਆਇਲ ਮਾਰਕਟਿੰਗ ਕੰਪਨੀਆਂ ਵਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਧਾਏ ਜਾ ਰਹੇ ਹਨ। ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 29 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 19 ਪੈਸੇ ਦਾ ਵਾਧਾ ਹੋ ਗਿਆ ਹੈ।

ਦਿੱਲੀ ਸਮੇਤ ਉੱਤਰੀ ਭਾਰਤ ਦੇ ਬਹੁਤੇ ਇਲਾਕਿਆਂ ਵਿੱਚ ਹੁਣ ਪੈਟਰੋਲ ਦੀ ਕੀਮਤ 73.62 ਰੁਪਏ ਤੋਂ ਵਧ ਕੇ 73.91 ਰੁਪਏ ਅਤੇ ਡੀਜ਼ਲ ਦੀ ਕੀਮਤ 66.74 ਰੁਪਏ ਤੋਂ ਵਧ ਕੇ 66.93 ਰੁਪਏ ਹੋ ਗਈ ਹੈ। ਤੇਲ ਕੀਮਤਾਂ ’ਚ ਲਗਾਤਾਰ ਵਾਧੇ ਕਾਰਨ ਆਮ ਲੋਕਾਂ ਉੱਤੇ ਹੀ ਨਹੀਂ, ਦੇਸ਼ ਦੀ ਅਰਥ–ਵਿਵਸਥਾ ਉੱਤੇ ਵੀ ਬੋਝ ਵਧਦਾ ਹੀ ਜਾ ਰਿਹਾ ਹੈ। ਪੈਟਰੋਲ ਤੇ ਡੀਜ਼ਲ ਪਿਛਲੇ ਸੱਤ ਦਿਨਾਂ ਤੋਂ ਲਗਾਤਾਰ ਹੋਰ ਵੀ ਮਹਿੰਗੇ ਹੁੰਦੇ ਜਾ ਰਹੇ ਹਨ। ਕੱਲ੍ਹ ਐਤਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 27 ਪੈਸੇ ਦਾ ਵਾਧਾ ਹੋਇਆ ਸੀ।

ਜਿਸ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਧ ਕੇ 73.62 ਰੁਪਏ ਪ੍ਰਤੀ ਲਿਟਰ ਹੋ ਗਈ ਸੀ। ਡੀਜ਼ਲ ਦੀ ਕੀਮਤ 18 ਪੈਸੇ ਵਧ ਗਈ ਸੀ ਤੇ ਇਹ ਵਧ ਕੇ 66.74 ਰੁਪਏ ਪ੍ਰਤੀ ਲਿਟਰ ਹੋ ਗਈ ਸੀ। ਪਿਛਲੇ ਦਿਨਾਂ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿੱਚ 1.88 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ ਵਿੱਚ 1.49 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਗਿਆ ਹੈ; ਜੋ ਸਾਲ 2017 ਤੋਂ ਬਾਅਦ ਸਭ ਤੋਂ ਵੱਧ ਹੈ। ਦਰਅਸਲ, ਸਊਦੀ ਅਰਬ ਦੇ ਤੇਲ ਦੇ ਖੂਹਾਂ/ਕਾਰਖਾਨਿਆਂ ਉੱਤੇ ਅੱਤਵਾਦੀ ਹਮਲਿਆਂ ਨੇ ਤੇਲ ਉਤਪਾਦਨ ਦਾ ਸਾਰਾ ਸੰਤੁਲਨ ਵਿਗਾੜ ਕੇ ਰੱਖ ਦਿੱਤਾ ਹੈ।

 ਸਊਦੀ ਅਰਬ ’ਚ ਅੱਤਵਾਦੀ ਹਮਲਿਆਂ ਤੋਂ ਬਾਅਦ ਵਿਸ਼ਵ ਦੀ ਤੇਲ–ਸਪਲਾਈ 5 ਫ਼ੀ ਸਦੀ ਘਟ ਗਈ ਹੈ। ਬੀਤੀ 16 ਸਤੰਬਰ ਤੋਂ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਮਲਾਵਰਾਂ ਨੇ ਡ੍ਰੋਨ ਹਵਾਈ ਜਹਾਜ਼ਾਂ ਤੇ ਕਰੂਜ਼ ਮਿਸਾਇਲਾਂ ਦੀ ਮਦਦ ਨਾਲ ਹਮਲੇ ਕੀਤੇ ਸਨ ਤੇ ਜਿਸ ਕਾਰਨ 57 ਲੱਖ ਬੈਰਲ ਉਤਪਾਦਨ ਉੱਤੇ ਉਸ ਦਾ ਅਸਰ ਪਿਆ ਸੀ। ਸਊਦੀ ਅਰਬ ਦਾ 60 ਫ਼ੀ ਸਦੀ ਤੇਲ ਉਤਪਾਦਨ ਇੱਥੇ ਹੀ ਹੁੰਦਾ ਹੈ। ਇਸ ਦੇਸ਼ ਦੇ ਤੇਲ ਸਪਲਾਈ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਰੁਕਾਵਟ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।