ਪਾਕਿਸਤਾਨ ਵਿਚ ਪੈਟਰੋਲ ਨਾਲੋਂ ਜ਼ਿਆਦਾ ਮਹਿੰਗਾ ਹੋਇਆ ਦੁੱਧ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁੱਧ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

Pakistan milk price 140 rupees per litre milk was costlier than petrol in pakistan

ਇਸਲਾਮਾਬਾਦ: ਪਾਕਿਸਤਾਨ ਵਿਚ ਆਮ ਆਦਮੀ ਲਈ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਹੁਣ ਸਥਿਤੀ ਇਹ ਹੈ ਕਿ ਪਾਕਿਸਤਾਨ ਵਿਚ ਲੋਕ ਚਾਹ ਲਈ ਤਰਸ ਰਹੇ ਹਨ। ਦਰਅਸਲ ਦੁੱਧ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਕ ਲੀਟਰ ਦੁੱਧ (ਪਾਕਿਸਤਾਨ ਮਿਲਕ ਪ੍ਰਾਈਸ) ਦੀ ਕੀਮਤ ਵੀ 140 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੁੱਧ ਪੈਟਰੋਲ ਅਤੇ ਡੀਜ਼ਲ ਤੋਂ  ਵੀ ਮਹਿੰਗਾ ਵਿਕ ਰਿਹਾ ਹੈ।

ਪਾਕਿਸਤਾਨ ਵਿਚ ਪੈਟਰੋਲ ਇਸ ਸਮੇਂ 113 ਰੁਪਏ ਅਤੇ ਡੀਜ਼ਲ 91 ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਜਦ ਕਿ ਦੁੱਧ ਦੀ ਕੀਮਤ 94 ਰੁਪਏ ਲੀਟਰ ਹੈ। ਪਾਕਿਸਤਾਨੀ ਅਖਬਾਰ ਐਕਸਪ੍ਰੈਸ ਨਿਊਜ਼ ਦੇ ਅਨੁਸਾਰ ਡੇਅਰੀ ਮਾਫੀਆ ਮੋਹਰਮ ਦੇ ਮੌਕੇ 'ਤੇ ਦੁੱਧ ਦੀ ਵੱਧ ਰਹੀ ਮੰਗ ਦੇ ਵਿਚਕਾਰ ਨਾਗਰਿਕਾਂ ਨਾਲ ਲੁੱਟਮਾਰ ਤੇ ਉਤਰ ਆਇਆ ਅਤੇ ਅਪਣੀ ਮਰਜ਼ੀ ਨਾਲ ਕੀਮਤ ਵਸੂਲ ਰਿਹਾ ਹੈ ਜਿਸ ਵਿਚ ਦੁੱਧ ਦੀਆਂ ਕੀਮਤਾਂ ਮੁਹਰਮ ਦੇ ਮੌਕੇ 'ਤੇ ਸੱਤਵੇਂ ਅਸਮਾਨ 'ਤੇ ਪਹੁੰਚ ਗਈਆਂ।

ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਅਤੇ ਸਿੰਧ ਪ੍ਰਾਂਤ ਵਿਚ ਦੁੱਧ ਦੀ ਕੀਮਤ 140 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਮੁਹਰਮ ਦੀ 9ਵੀਂ ਅਤੇ 10 ਤਰੀਕ ਲੋਕਾਂ ਨੂੰ ਵੰਡਣ ਲ਼ਈ ਦੁੱਧ ਦਾ ਸ਼ਰਬਤ, ਖੀਰ ਆਦਿ ਬਣਾਏ ਜਾਂਦੇ ਹਨ। ਮੰਗ ਵਧਣ ਦੇ ਬਾਵਜੂਦ ਦੁੱਧ ਵਿਕਰੇਤਾਵਾਂ ਨੇ ਕੀਮਤਾਂ ਨੂੰ ਬੇਰਹਿਮੀ ਨਾਲ ਵਧਾ ਦਿੱਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿਵਲ ਪ੍ਰਸ਼ਾਸਨ ਅਤੇ ਸਿੰਧ ਦੇ ਸ਼ਾਸਨ ਦਾ ਲੋਕਾਂ ਦੀਆਂ ਮੁਸ਼ਕਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਹ ਅੱਖਾਂ ਬੰਦ ਕੀਤੀਆਂ ਹੋਈਆਂ ਹਨ।

ਦੁੱਧ ਦੀ ਸਰਕਾਰ ਦੁਆਰਾ ਨਿਰਧਾਰਤ ਕੀਤੀ ਗਈ ਕੀਮਤ ਵੀ ਘੱਟ ਨਹੀਂ ਹੈ। ਸਰਕਾਰ ਨੇ ਇਕ ਲੀਟਰ ਦੁੱਧ ਦੀ ਕੀਮਤ 94 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੈ ਪਰ ਇਹ ਕਦੇ 110 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਨਹੀਂ ਆਉਂਦੀ। ਹੁਣ ਮੁਹਰਾਮ ਵਿਚ ਦੁੱਧ 140 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।