ਮੌਕੇ ਤੇ ਨਹੀਂ ਮਿਲ ਸਕੀ ਰੇਲ ਮੰਤਰੀ ਨੂੰ ਟਿਕਟ, ਹਾਦਸੇ ਤੋ 2 ਦਿਨ ਬਾਅਦ ਦਿਤਾ ਸਪੱਸ਼ਟੀਕਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੰਮ੍ਰਿਤਸਰ ਰੇਲ ਹਾਦਸੇ ਦੀ ਖ਼ਬਰ ਸੁਣਕੇ ਅਮਰੀਕਾ ਵਿਚ ਅਪਣਾ ਸਮਾਗਮ ਰੱਦ ਕਰਕੇ ਵਾਪਸ ਆਉਣ ਦੀ ਤਿਆਰੀ ਕਰ ਰਹੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਟਿਕਟ ਹੀ ਨਹੀਂ ਮਿਲਿਆ।

piyush-goyal

ਨਵੀਂ ਦਿੱਲੀ, ( ਭਾਸ਼ਾ ) : ਅੰਮ੍ਰਿਤਸਰ ਰੇਲ ਹਾਦਸੇ ਦੀ ਖ਼ਬਰ ਸੁਣਕੇ ਅਮਰੀਕਾ ਵਿਚ ਅਪਣਾ ਸਮਾਗਮ ਰੱਦ ਕਰਕੇ ਵਾਪਸ ਆਉਣ ਦੀ ਤਿਆਰੀ ਕਰ ਰਹੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਟਿਕਟ ਹੀ ਨਹੀਂ ਮਿਲਿਆ। ਜਿਸ ਨਾਲ ਉਨ੍ਹਾਂ ਨੂੰ ਹਵਾਈ ਅੱਡੇ ਤੇ 12 ਘੰਟੇ ਇੰਤਜ਼ਾਰ ਕਰਨਾ ਪਿਆ। ਆਖਰ ਉਹ ਵਿਕਲਪਕ ਉੜਾਨਾਂ ਰਾਹੀ ਅਪਣੇ ਦੇਸ਼ ਪਰਤੇ। ਤਦ ਤਕ ਹਾਦਸੇ ਨੂੰ ਦੋ ਦਿਨ ਹੋ ਚੁੱਕੇ ਸੀ। ਇਹ ਦਾਅਵਾ ਇਕ ਵਿਭਾਗੀ ਅਧਿਕਾਰੀ ਵੱਲੋਂ ਕੀਤਾ ਗਿਆ ਹੈ। ਦਰਅਸਲ ਰੇਲ ਹਾਦਸੇ ਤੋਂ ਬਾਅਦ ਮੌਜੂਦ ਨਾ ਰਹਿਣ ਤੇ ਰੇਲ ਮੰਤਰੀ ਪਿਊਸ਼ ਗੋਇਲ ਦੀ ਬਹੁਤ ਆਲੋਚਨਾ ਹੋਈ।

ਹੁਣ ਉਨ੍ਹਾਂ ਦੇ ਦੇਰੀ ਨਾਲ ਪਹੁੰਚਣ ਤੇ ਇਹ ਸਫਾਈ ਦਿਤੀ ਜਾ ਰਹੀ ਹੈ। ਦੱਸ ਦਈਏ ਕਿ ਰੇਲ ਮੰਤਰੀ ਪੀਊਸ਼ ਗੋਇਲ 22 ਅਕਤੂਬਰ ਨੂੰ ਅਮਰੀਕਾ ਤੋਂ ਅਪਣੇ ਦੇਸ਼ ਵਾਪਿਸ ਆ ਗਏ। ਉਹ ਅੰਮ੍ਰਿਤਸਰ ਦੇ ਕੋਲ ਟ੍ਰੇਨ ਹਾਦਸੇ ਤੋਂ ਦੋ ਦਿਨ ਬਾਅਦ ਵਾਪਸ ਆਏ ਹਨ। ਅਧਿਕਾਰੀਆਂ ਨੇ ਟਿਕਟਾਂ ਉਪਲਬਧ ਨਾ ਹੋਣ ਅਤੇ ਸਬੰਧਤ ਉੜਾਨਾਂ ਦੀ ਸਮੱਸਿਆ ਨੂੰ ਉਨ੍ਹਾਂ ਦੇ ਦੇਰੀ ਨਾਲ ਵਾਪਸ ਆਉਣ ਦਾ ਕਾਰਨ ਦੱਸਿਆ ਹੈ। ਅਸਲ ਵਿਚ ਉਹ ਕਈ ਉੜਾਨਾਂ ਰਾਹੀ ਇਥੇ ਤੱਕ ਕਿ ਹਵਾਈ ਅੱਡੇ ਤੇ 12 ਘੰਟੇ ਦਾ ਇੰਤਜ਼ਾਰ ਕਰਨ ਤੋਂ ਬਾਅਦ ਵਾਪਸ ਆਏ ਹਨ।

ਉਨ੍ਹਾਂ ਵਾਪਸ ਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਨਾਲ ਹੀ ਉਹ ਸਾਨੂੰ ਨਿਰਦੇਸ਼ ਵੀ ਦਿੰਦੇ ਰਹੇ ਅਤੇ ਹਾਲਤ ਤੇ ਲਗਾਤਾਰ ਨਜ਼ਰ ਰੱਖਦੇ ਰਹੇ। ਅਧਿਕਾਰੀ ਨੇ ਕਿਹਾ ਕਿ ਦਿਹਾਤੀ ਇਲਾਕਿਆਂ ਵਿਚ ਬਿਜਲਕਰਨ ਦੇ ਲਈ ਅਵਾਰਡ ਲੈਣ ਗਏ ਗੋਇਲ ਤੜਕੇ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਮੰਤਰੀ ਨੇ ਨੀਤੀ ਆਯੋਗ ਦੇ ਇਕ ਸਮਾਗਮ ਵਿਚ ਵੀ ਹਿੱਸਾ ਲਿਆ, ਜਿਸ ਵਿਚ ਪ੍ਰਧਾਨਮੰਤਰੀ ਨਰਿੰਦਰ ਮੌਦੀ ਅਤੇ ਉਨ੍ਹਾਂ ਦੇ ਕੈਬਿਨਟ ਸਹਿਕਰਮੀ ਮੌਜੂਦ ਸਨ। ਰੇਲ ਮੰਤਰੀ ਨੇ ਅੰਮ੍ਰਿਤਸਰ ਹਾਦਸੇ ਦੇ ਲਗਭਗ ਦੋ ਘੰਟੇ ਬਾਅਦ ਟਵੀਟ ਕੀਤੀ ਸੀ

ਕਿ ਉਹ ਅਮਰੀਕਾ ਵਿਚ ਆਪਣਾ ਪ੍ਰੋਗਰਾਮ ਰੱਦ ਕਰ ਰਹੇ ਹਨ ਅਤੇ ਤੁਰਤ ਭਾਰਤ ਆ ਰਹੇ ਹਨ। ਅਧਿਕਾਰੀ ਨੇ ਦਸਿਆ ਕਿ ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਰੇਲ ਮੰਤਰੀ ਨੇ ਅਪਣੀ ਯਾਤਰਾ ਦੌਰਾਨ ਨਿਰਧਾਰਤ ਕਿਸੇ ਵੀ ਪ੍ਰੋਗਰਾਮ ਵਿਚ ਹਿੱਸਾ ਨਹੀਂ ਲਿਆ। ਅਧਿਕਾਰੀ ਨੇ ਕਿਹਾ ਕਿ ਮੰਤਰੀ ਦੇ ਦੇਸ਼ ਪਹੁੰਚਣ ਤੇ ਉਨ੍ਹਾਂ ਨੂੰ ਮਾਮਲੇ ਦੀ ਤਾਜਾ ਜਾਣਕਾਰੀ ਤੋਂ ਜਾਣੂ ਕਰਵਾਇਆ ਗਿਆ ਹੈ।