ਬਲੈਕ 'ਚ ਵਿਕਿਆ 140 ਰੁਪਏ ਲੀਟਰ ਪਟਰੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਰੌਲ-ਡੀਜਲ 'ਚ ਵੈਟ ਘੱਟ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਪਟਰੌਲ ਪੰਪ ਸੰਚਾਲਕਾਂ ਨੇ ਹੜਤਾਲ ....

Petrol Sold in Black

ਦਿੱਲੀ (ਪੀਟੀਆਰ) : ਪਟਰੌਲ-ਡੀਜਲ 'ਚ ਵੈਟ ਘੱਟ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਪਟਰੌਲ ਪੰਪ ਸੰਚਾਲਕਾਂ ਨੇ ਹੜਤਾਲ ਕੀਤੀ।ਜਿਸ ਦੇ ਚਲਦਿਆਂ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਨਾਲ ਹੀ ਵੱਖ-ਵੱਖ ਇਲਾਕਿਆਂ ਵਿਚ ਪਟਰੌਲ'ਚ ਘਪਲਾ ਚਲਦਾ ਰਿਹਾ।  ਦੱਸ ਦਈਏ ਕਿ ਦਿੱਲੀ ਵਿਚ ਸਵੇਰੇ ਬਲੈਕ ਵਿਚ ਪਟਰੌਲ 100 ਰੁਪਏ / ਲੀਟਰ ਵਿਕਣਾ ਸ਼ੁਰੂ ਹੋਇਆ ਅਤੇ ਸ਼ਾਮ ਤੱਕ ਇਹ 140 ਰੁਪਏ / ਲਿਟਰ ਤੱਕ ਪਹੁੰਚ ਗਿਆ।

ਜ਼ਿਕਰਯੋਗ ਹੈ ਕਿ ਸਾਰਾ ਦਿਨ ਲੋਕ ਪਟਰੌਲ ਪੰਪ ਤੇ ਪੁਹੰਚੇ ਅਤੇ ਪਟਰੌਲ ਪੰਪ ਬੰਦ ਹੋਣ ਕਰਕੇ ਲੋਕਾਂ ਨੂੰ ਵਾਪਿਸ ਪਰਤਨਾ ਪਿਆ ਤੇ ਦੂਜੇ ਪਾਸੇ ਗਾਂਵੜੀ ਰੋਡ ਦੀ ਇਕ ਦੁਕਾਨ ਉੱਤੇ ਸਵੇਰੇ ਤੋਂ ਸ਼ਾਮ ਤੱਕ ਪਟਰੌਲ ਦੀ ਵਿਕਰੀ ਹੋਈ।

ਬਲੈਕ ਵਿਚ ਪਟਰੌਲ 110 ਤੋਂ 130 ਰੁਪਏ / ਲਿਟਰ ਤੱਕ ਵਿਕਿਆ। ਦੂਜੇ ਪਾਸੇ ਮੁਸਤਫ਼ਾਬਾਦ 'ਚ ਵੀ ਬਲੈਕ ਵਿਚ ਪਟਰੌਲ ਦਾ ਆਹੀ ਰੇਟ ਸੀ। ਕਰਾਵਲ ਨਗਰ ਚੌਂਕ ਅਤੇ ਸ਼ਿਵ ਵਿਹਾਰ 'ਚ ਸਵੇਰੇ 100 ਰੁਪਏ / ਲਿਟਰ ਪਟਰੌਲ ਵਿਕਣਾ ਸ਼ੁਰੂ ਹੋਇਆ ਅਤੇ ਸ਼ਾਮ ਤੱਕ 140 ਰੁਪਏ ਤੱਕ ਪਹੁੰਚ ਗਿਆ।  ਨਾਲ ਹੀ ਯਮੁਨਾਪਾਰ ਦੇ ਸੀਮਾ ਪਾਰ ਕਲੋਨੀਆਂ ਵਿਚ ਰਹਿਣ ਵਾਲੇ ਲੋਕਾਂ ਨੇ ਯੂਪੀ ਦੇ ਪਟਰੌਲ ਪੰਪਾਂ ਉੱਤੇ ਜਾਕੇ ਬਾਇਕ ਅਤੇ ਕਾਰਾਂ ਵਿੱਚ ਪਟਰੌਲ ਭਰਵਾਇਆ ਤੇ ਵਜੀਰਾਬਾਦ ਰੋਡ ਉੱਤੇ ਕਈ ਲੋਕ ਪਟਰੌਲ ਖ਼ਤਮ ਹੋਣ ਕਾਰਨ ਬਾਇਕ ਨੂੰ ਧੱਕਾ ਲਗਾਉਂਦੇ ਹੋਏ ਨਜ਼ਰ ਆਏ। 

ਜਾਣਕਾਰੀ ਮੁਤਾਬਕ ਵੈਸਟ ਦਿੱਲੀ ਦੇ ਖਿਆਯਾਲਾ, ਰਘੁਵੀਰ ਨਗਰ ਇਲਾਕੇ ਵਿਚ ਕਈ ਥਾਵਾਂ ਤੇ ਸ਼ਰੇਆਮ ਬਲੈਕ ਵਿਚ ਪਟਰੌਲ ਵੇਚਿਆ ਜਾ ਰਹੇ ਸਨ। ਰਘੁਵੀਰ ਨਗਰ ਇਲਾਕੇ ਵਿੱਚ ਕੁੱਝ ਮੋਟਰ ਮਕੈਨਿਕ ਦੀਆਂ ਦੁਕਾਨਾਂ ਉੱਤੇ ਬਲੈਕ ਵਿਚ ਪਟਰੌਲ ਮਿਲ ਰਿਹਾ ਸੀ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ  120-130 ਰੁਪਏ / ਲਿਟਰ ਤੱਕ ਪਟਰੋਲ ਵਿਕਿਆ। ਜਦ ਕਿ ਪਟਰੌਲ ਜ਼ਿਆਦਾ ਦੇਰ ਤੱਕ ਨਹੀਂ ਮਿਲਿਆ।ਦੁਪਹਿਰ ਹੋਣ ਤੋਂ ਪਹਿਲਾਂ ਹੀ ਪਟਰੋਲ ਖ਼ਤਮ ਹੋ ਗਿਆ ਤੇ ਕਾਲਾ ਬਜ਼ਾਰੀ 'ਚ ਲੋਕਾਂ ਨੇ ਇੱਕ ਦਿਨ ਪਹਿਲਾਂ ਹੀ ਪਟਰੌਲ ਖਰੀਦ ਲਿਆ ਸੀ।