ਧਾਰਾ 370 ਹਟਣ ਅਤੇ ਨਾਗਰਿਕਾਂ ਦੀ ਹੱਤਿਆ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦੌਰੇ 'ਤੇ ਅਮਿਤ ਸ਼ਾਹ
ਅਮਿਤ ਸ਼ਾਹ ਦੀ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਅਤਿਵਾਦੀਆਂ ਨੇ ਹਾਲ ਹੀ ਵਿਚ ਆਮ ਨਾਗਰਿਕਾਂ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਹੈ।
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਧਾਰਾ 370 ਹਟਣ ਤੋਂ ਬਾਅਦ ਅੱਜ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਦੌਰੇ ’ਤੇ ਜਾ ਰਹੇ ਹਨ। ਅਪਣੀ ਤਿੰਨ ਦਿਨ ਦੀ ਯਾਤਰਾ ਦੌਰਾਨ ਉਹ ਪਹਿਲੇ ਦਿਨ ਸ੍ਰੀਨਗਰ ਵਿਚ ਸੁਰੱਖਿਆ ਸਬੰਧੀ ਯੋਜਨਾਵਾਂ ਦੀ ਸਮੀਖਿਆ ਕਰਨਗੇ। ਅਮਿਤ ਸ਼ਾਹ ਦੀ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਅਤਿਵਾਦੀਆਂ ਨੇ ਹਾਲ ਹੀ ਵਿਚ ਆਮ ਨਾਗਰਿਕਾਂ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਹੈ।
ਹੋਰ ਪੜ੍ਹੋ: ਦਿੱਲੀ ਪਹੁੰਚਣ ਤੋਂ ਬਾਅਦ ਅਰੂਸਾ ਆਲਮ ਦੇ ISI ਲਿੰਕ ਦੀ ਜਾਂਚ ਤੋਂ ਮੁਕਰੇ ਸੁਖਜਿੰਦਰ ਰੰਧਾਵਾ
5 ਅਗਸਤ 2019 ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਅਮਿਤ ਸ਼ਾਹ ਪਹਿਲੀ ਵਾਰ ਜੰਮੂ-ਕਸ਼ਮੀਰ ਜਾ ਰਹੇ ਹਨ। ਅਮਿਤ ਸ਼ਾਹ ਅੱਜ ਦੁਪਹਿਰ 1 ਵਜੇ ਸ੍ਰੀਨਗਰ ਪਹੁੰਚਣਗੇ। ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਕਸ਼ਮੀਰ ਵਿਚ ਵਿਸ਼ੇਸ਼ ਤੌਰ ’ਤੇ ਸਨਾਈਪਰਸ, ਡਰੋਨ ਅਤੇ ਸ਼ਾਰਪਸ਼ੂਟਰ ਤਾਇਨਾਤ ਕੀਤੇ ਹਨ।
ਹੋਰ ਪੜ੍ਹੋ: RTI ਵਿਚ ਪ੍ਰਗਟਾਵਾ- 15 ਸਾਲਾਂ ’ਚ ਕੈਪਟਨ ਤੇ ਬਾਦਲ ਨੇ ਇਸ਼ਤਿਹਾਰਬਾਜ਼ੀ ’ਤੇ ਖ਼ਰਚੇ ਢਾਈ ਅਰਬ
ਸ੍ਰੀਨਗਰ ਪਹੁੰਚਣ ਤੋਂ ਬਾਅਦ ਅਮਿਤ ਸ਼ਾਹ ਐਲ਼ਜੀ ਮਨੋਜ ਸਿਨਹਾ ਦੇ ਨਾਲ ਰਾਜ ਭਵਨ ਜਾਣਗੇ। ਉੱਥੇ ਉਹ ਰਾਅ ਮੁਖੀ ਸਾਮੰਤ ਕੁਮਾਰ ਗੋਇਲ, ਫੌਜ ਦੇ ਵੱਡੇ ਅਫ਼ਸਰਾਂ, ਆਈਬੀ ਮੁਖੀ ਸਮੇਤ 12 ਵੱਡੇ ਸੁਰੱਖਿਆ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਵੀ ਕਰਨਗੇ। ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਪੂਰੇ ਕਸ਼ਮੀਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਹੋਰ ਪੜ੍ਹੋ: ਸੰਯੁਕਤ ਮੋਰਚੇ ਨੇ 26 ਅਕਤੂਬਰ ਨੂੰ ਦੇਸ਼ ਭਰ ’ਚ ਰੋਸ ਪ੍ਰਦਰਸ਼ਨ ਕਰਨ ਦਾ ਜਥੇਬੰਦੀਆਂ ਨੂੰ ਦਿਤਾ ਸੱਦਾ
ਆਈਬੀ, ਐਨਆਈਏ, ਫੌਜ, ਸੀਆਰਪੀਐਫ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸਮੇਂ ਜੰਮੂ-ਕਸ਼ਮੀਰ ਵਿਚ ਡੇਰਾ ਲਾਇਆ ਹੋਇਆ ਹੈ। ਉਹ ਹਰੇਕ ਖੂਫੀਆ ਜਾਣਕਾਰੀ ਦੀ ਨਿਗਰਾਨੀ ਕਰ ਰਹੇ ਹਨ। ਸ੍ਰੀਨਗਰ ਵਿਚ ਪੈਰਾ ਮਿਲਟਰੀ ਦੇ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸੀਆਰਪੀਐਫ ਦੀਆਂ 10 ਵਾਧੂ ਕੰਪਨੀਆਂ ਅਤੇ ਬੀਐਸਐਫ ਦੀਆਂ 15 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਹੋਰ ਪੜ੍ਹੋ: ਸੰਪਾਦਕੀ: ਪ੍ਰਿਯੰਕਾ ਗਾਂਧੀ ਨੇ ਔਰਤ-ਮਰਦ ਬਰਾਬਰੀ ਦਰਸਾਉਣ ਵਾਲਾ ਇਤਿਹਾਸਕ ਨਾਹਰਾ ਮਾਰਿਆ ਹੈ
ਇਸ ਦੇ ਨਾਲ ਹੀ ਡਰੋਨ ਅਤੇ ਇੰਟੈਲੀਜੈਂਸ ਕੈਮਰਿਆਂ ਨਾਲ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਸੀਆਰਪੀਐਫ ਦੀ ਇਕ ਟੀਮ ਡਲ ਝੀਲ ਅਤੇ ਜੇਹਲਮ ਨਦੀ ਵਿਚ ਗਸ਼ਤ ਕਰ ਰਹੀ ਹੈ। ਹਰ ਸੜਕ ਅਤੇ ਗਲੀ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਵੀ ਕੀਤੇ ਗਏ ਹਨ।