ਚਿੱਠੀਆਂ ਰਾਹੀਂ ਬੱਚਿਆਂ ਦੀ ਅਪੀਲ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਐਲਾਨਿਆ ਜਾਵੇ ਬਾਲ ਦਿਵਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਜੀਂਦ ਦਾ ਡੀਏਵੀ ਸਕੂਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1 ਲੱਖ ਚਿੱਠੀਆਂ ਲਿਖ ਰਿਹਾ ਹੈ।

Students of jind school wrote letter to pm modi

ਜੀਂਦ: ਹਰਿਆਣਾ ਦੇ ਜੀਂਦ ਦਾ ਡੀਏਵੀ ਸਕੂਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1 ਲੱਖ ਚਿੱਠੀਆਂ ਲਿਖ ਰਿਹਾ ਹੈ। ਡੀਏਵੀ ਸਕੂਲ ਚਾਹੁੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਐਲਾਨਿਆ ਜਾਵੇ, ਜਿਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਸਰਹੰਦ ਦੀਆਂ ਨੀਹਾਂ ਵਿਚ ਚਿਣ ਦਿੱਤਾ ਗਿਆ ਸੀ। ਇਸੇ ਮੰਗ ਦੇ ਮੱਦੇਨਜ਼ਰ ਡੀਏਵੀ ਸਕੂਲ ਜੀਂਦ ਪੀਐਮ ਮੋਦੀ ਨੂੰ 1 ਲੱਖ ਚਿੱਠੀਆਂ ਲਿਖ ਰਿਹਾ ਹੈ।

ਡੀਏਵੀ ਸੰਸਥਾਵਾਂ ਦੇ ਖੇਤਰੀ ਨਿਰਦੇਸ਼ਕ ਡਾ. ਧਰਮਵੀਰ ਨੇ ਕਿਹਾ ਕਿ ਇਕ ਲੱਖ ਚਿੱਠੀਆਂ ਲਿਖ ਕੇ ਸਰਕਾਰ ਕੋਲੋਂ ਸ਼ਹੀਦੀ ਬਾਲ ਦਿਵਸ ਐਲਾਨ ਕਰਨ ਦੀ ਮੰਗ ਕੀਤੀ ਜਾਵੇਗੀ। ਡਾ. ਧਰਮਵੀਰ ਨੇ ਵੀਰਵਾਰ ਨੂੰ ਸਕੂਲ ਵਿਚ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ਼ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਤਿਹਾਸ ਵਿਚ ਇਕ-ਦੋ ਨਹੀਂ ਬਲਕਿ ਸੈਂਕੜੇ ਅਜਿਹੇ ਬਹਾਦਰ ਹੋਏ ਹਨ, ਜਿਨ੍ਹਾਂ ਨੇ ਦੇਸ਼ ਲਈ ਹੱਸਦੇ-ਹੱਸਦੇ ਅਪਣੀ ਜਾਨ ਕੁਰਬਾਨ ਕਰ ਦਿੱਤੀ। ਉਹਨਾਂ ਵਿਚੋਂ ਸਭ ਤੋਂ ਛੋਟੇ ਸਿਰਫ਼ 6 ਸਾਲ ਦੀ ਉਮਰ ਦੇ ਬਾਬਾ ਫਤਿਹ ਸਿੰਘ ਅਤੇ 9 ਸਾਲ ਦੀ ਉਮਰ ਦੇ ਬਾਬਾ ਜ਼ੋਰਾਵਰ ਸਿੰਘ ਸਨ।

ਛੋਟੇ ਸਾਹਿਬਜ਼ਾਦਿਆਂ ਦੀ ਇਸੇ ਬਹਾਦਰੀ ਅਤੇ ਕੁਰਬਾਨੀ ਲਈ ਜੀਂਦ ਦੇ ਬੱਚਿਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀਆਂ ਲਿਖ ਕੇ ਅਪੀਲ ਕੀਤੀ ਹੈ ਕਿ ਸ਼ਹੀਦ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੇ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਵੇ। ਇਸ ਦੇ ਨਾਲ ਬੱਚਿਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 14 ਨਵੰਬਰ ਤੋਂ 26 ਦਸੰਬਰ ਤੱਕ ਸੂਬੇ ਦੇ ਬੱਚੇ ਇਕ ਲੱਖ ਚਿੱਠੀਆਂ ਲਿਖ ਕੇ ਪੀਐਮ ਮੋਦੀ ਨੂੰ ਅਪੀਲ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।