ਧਾਰਾ 370 ਨੂੰ ਹਟਾਉਣਾ ਮੋਦੀ ਸਰਕਾਰ ਦਾ ਸ਼ਲਾਘਾਯੋਗ ਕਦਮ: ਅਮਰੀਕੀ ਕਾਂਗਰਸੀ ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਕਾਂਗਰਸ ਨੇਤਾ ਪੀਟ ਓਲਸਨ ਨੇ ਕਿਹਾ ਕਿ ਧਾਰਾ 370 ਹਟਾਉਣ ਦੇ ਬਾਅਦ ਜੰਮੂ-ਕਸ਼ਮੀਰ...

US Congressman Pete Olson

ਵਾਸ਼ਿੰਗਟਨ: ਅਮਰੀਕੀ ਕਾਂਗਰਸ ਨੇਤਾ ਪੀਟ ਓਲਸਨ ਨੇ ਕਿਹਾ ਕਿ ਧਾਰਾ 370 ਹਟਾਉਣ ਦੇ ਬਾਅਦ ਜੰਮੂ-ਕਸ਼ਮੀਰ ਦੇ ਲੋਕਾਂ ਦੇ ਕੋਲ ਉਹੀ ਅਧਿਕਾਰ ਹੈ ਜੋ ਭਾਰਤ ਦੇ ਸਾਰੇ ਨਾਗਰਿਕਾਂ ਦੇ ਕੋਲ ਹੈ। ਅਮਰੀਕੀ ਸਭਾ 'ਚ ਬੋਲਦੇ ਹੋਏ ਓਲਸਨ ਨੇ ਕਿਹਾ ਕਿ ਧਾਰਾ 370 ਇਕ ਅਸਥਾਈ ਪ੍ਰਬੰਧ ਕੀਤਾ ਗਿਆ ਸੀ, ਜਿਸ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਾਰਤ ਤੋਂ ਵੱਖਰੇ ਕਾਨੂੰਨ ਅਧੀਨ ਰਹਿਣ ਲਈ ਮਜਬੂਰ ਹੋਣਾ ਪਿਆ ਸੀ।

ਭਾਰਤੀ ਸੰਸਦ ਨੇ ਇਸ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ। ਇਹ 5 ਅਗਸਤ ਨੂੰ ਭਾਰਤੀ ਸੰਸਦ ਦੇ ਦੋਵੇਂ ਸਦਨਾਂ 'ਚ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਧਾਰਾ 370 ਹਟਾਉਣ ਦੇ ਬਾਅਦ ਜੰਮੂ-ਕਸ਼ਮੀਰ ਦੇ ਦਰਦ ਨੂੰ ਹਟਾਇਆ ਗਿਆ ਕਿ ਸਾਰੇ ਭਾਰਤੀਆਂ 'ਚ ਬਰਾਬਰੀ ਹੋ ਸਕੇ ਤੇ ਭਾਰਤ ਦੇ ਇਸ ਕਦਮ ਨਾਲ ਕਸ਼ਮੀਰ 'ਚ ਸ਼ਾਂਤੀ ਵਾਪਸ ਆਏ।

ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਖੇਤਰ 'ਚ ਸ਼ਾਂਤੀ ਲਿਆਉਣਾ, ਲੋਕਤੰਤਰ ਦਾ ਵਿਸਥਾਰ ਕਰਨ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਏਕਤਾ 'ਚ ਲਿਆਉਣਾ ਤੇ ਉਹ ਭਾਰਤ ਨਾਲ ਜੋੜਨ ਲਈ ਕੰਮ ਕਰ ਰਹੇ ਹਨ।