ਪੰਜਾਬ 'ਚ ਅੱਜ ਤੋਂ ਮੁੜ ਬਹਾਲ ਹੋਵੇਗੀ ਰੇਲ ਸੇਵਾ, ਰੇਲ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਰੇਲ ਸੇਵਾ ਬਹਾਲੀ ਨਾਲ ਯਾਤਰੀਆਂ, ਕਿਸਾਨਾਂ ਅਤੇ ਉਦਯੋਗਾਂ ਨੂੰ ਹੋਵੇਗਾ ਲਾਭ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਚਲਦਿਆਂ ਪੰਜਾਬ ਵਿਚ ਕਾਫ਼ੀ ਸਮੇਂ ਤੋਂ ਠੱਪ ਰੇਲਵੇ ਸੇਵਾ ਅੱਜ ਫਿਰ ਤੋਂ ਬਹਾਲ ਹੋਣ ਜਾ ਰਹੀ ਹੈ। ਰੇਲ ਮੰਤਰੀ ਪੀਊਸ਼ ਗੋਇਲ਼ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
ਰੇਲ ਮੰਤਰੀ ਨੇ ਲਿਖਿਆ , ''ਪੰਜਾਬ 'ਚ 23 ਨਵੰਬਰ ਤੋਂ ਰੇਲਵੇ ਟਰੈਕ ਅਤੇ ਸਟੇਸ਼ਨਾਂ 'ਤੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਮੁਲਤਵੀ ਹੋਣ 'ਤੇ ਭਾਰਤੀ ਰੇਲ ਪੰਜਾਬ ਅਤੇ ਪੰਜਾਬ ਤੋਂ ਹੋ ਕੇ ਜਾਣ ਵਾਲੀਆਂ ਰੇਲ ਸੇਵਾਵਾਂ ਨੂੰ ਸ਼ੁਰੂ ਕਰਨ ਜਾ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਟਰੇਨ ਸੰਚਾਨਲ 'ਚ ਬਣੀ ਹੋਈ ਰੁਕਾਵਟ ਦੂਰ ਹੋਣ ਕਾਰਨ ਯਾਤਰੀਆਂ, ਕਿਸਾਨਾਂ ਅਤੇ ਉਦਯੋਗਾਂ ਨੂੰ ਲਾਭ ਹੋਵੇਗਾ।''
ਦੱਸ ਦਈਏ ਕਿ ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ 'ਚ ਸੂਬੇ ਵਿਚ ਬੰਦ ਪਈਆਂ ਸਾਰੀਆਂ ਰੇਲਾਂ ਨੂੰ 15 ਦਿਨ ਲਈ ਚਲਾਉਣ ਲਈ ਸਾਰੀਆਂ ਰੋਕਾਂ ਹਟਾਉਣ ਬਾਰੇ ਦਿਤੀ ਸਹਿਮਤੀ ਤੋਂ ਬਾਅਦ ਹੁਣ ਕੇਂਦਰੀ ਰੇਲ ਮੰਤਰਾਲਾ ਵੀ ਹਰਕਤ 'ਚ ਆ ਚੁੱਕਾ ਹੇ।