ਪੰਜਾਬ ਵਿਚ ਕਿਸਾਨੀ ਸੰਘਰਸ਼ ਕਾਰਨ ਹੁਣ ਤੱਕ ਹੋਇਆ 2,220 ਕਰੋੜ ਰੁਪਏ ਦਾ ਨੁਕਸਾਨ-ਰੇਲਵੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਕਾਰਨ ਸੂਬੇ ਵਿਚ ਮਾਲਗੱਡੀਆਂ ਦੇ 263 ਰੈਕ ਫਸੇ

Indian Railways suffers a loss of Rs 2,220 crore due to farmers' protest in Punjab

ਨਵੀਂ ਦਿੱਲੀ: ਭਾਰਤੀ ਰੇਲਵੇ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਚਲਦਿਆਂ ਰੇਲਵੇ ਨੂੰ ਹੁਣ ਤੱਕ 2,220 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ 19 ਨਵੰਬਰ ਤੱਕ ਉੱਤਰੀ ਰੇਲਵੇ ਨੂੰ 891 ਕਰੋੜ ਦਾ ਨੁਕਸਾਨ ਹੋਇਆ ਹੈ। 

ਆਈਏਐਨਐਸ ਨੂੰ ਮਿਲੀ ਜਾਣਕਾਰੀ ਅਨੁਸਾਰ ਰੇਲਵੇ ਨੇ ਦੱਸਿਆ ਕਿ ਹੁਣ ਤੱਕ ਉਸ ਨੂੰ 2,220 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇਸ ਵਿਚੋਂ 67 ਕਰੋੜ ਨੁਕਸਾਨ ਯਾਤਰੀ ਟਰੇਨਾਂ ਨਾ ਚੱਲਣ ਕਾਰਨ ਹੋਇਆ ਹੈ। ਪੰਜਾਬ ਵਿਚ 24 ਸਤੰਬਰ ਤੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ।

ਇਸ ਕਾਰਨ 3850 ਮਾਲ ਗੱਡੀਆਂ ਦਾ ਸੰਚਾਨਲ ਪ੍ਰਭਾਵਿਤ ਹੋਇਆ ਹੈ। ਹੁਣ ਤੱਕ 2352 ਯਾਤਰੀ ਟਰੇਨਾਂ ਨੂੰ ਰੱਦ ਕਰਨਾ ਪਿਆ ਜਾਂ ਫਿਰ ਉਹਨਾਂ ਦੇ ਰੂਟ ਬਦਲਣੇ ਪਏ। ਇਕ ਅਧਿਕਾਰੀ ਨੇ ਕਿਹਾ ਕਿ ਉੱਤਰੀ ਰੇਲਵੇ ਨੂੰ ਹਰ ਦਿਨ 14.85 ਕਰੋੜ ਦਾ ਨੁਕਸਾਨ ਭਰਨਾ ਪੈ ਰਿਹਾ ਹੈ।

ਇਸ ਤੋਂ ਇਲ਼ਾਵਾ ਪੰਜਾਬ ਵਿਚ ਹਰ ਰੋਜ਼ ਲਗਭਗ 30 ਰੈਕ ਮਾਲ ਆਉਂਦਾ ਹੈ ਤੇ 40 ਰੈਕ ਦਾ ਮਾਲ ਬਾਹਰ ਜਾਂਦਾ ਹੈ। ਅੰਦੋਲਨ ਕਾਰਨ ਸੂਬੇ ਵਿਚ ਮਾਲਗੱਡੀਆਂ ਦੇ 263 ਰੈਕ ਫਸ ਗਏ ਹਨ। 33 ਰੈਕ ਪੰਜਾਬ ਦੇ ਅੰਦਰ ਅਤੇ 230 ਬਾਹਰ ਫੱਸ ਗਏ। ਇਹਨਾਂ ਵਿਚੋਂ 78 ਰੈਕ ਕੋਲਾ, 34 ਰੈਕ ਖਾਦ, 8 ਰੈਕ ਸੀਮੈਂਟ, 8 ਰੈਕ ਪੈਟ੍ਰੋਲੀਅਮ ਵਸਤਾਂ ਅਤੇ 102 ਰੈਕ ਸਟੀਲ ਅਤੇ ਹੋਰ ਸਮੱਗਰੀ ਦੇ ਹਨ।