ਅਸੀਂ ਜੀਂਦ ਦੀ ਰਾਜਨੀਤਕ ਤਾਕਤ ਨੂੰ ਵਧਾਇਆ ਹੈ- ਬੀਰੇਂਦਰ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ ਕਿ ਕਿਸੇ ਤੋਂ ਕੁਝ ਮੰਗਣਾ ਉਹਨਾਂ ਦੇ ਸੁਭਾਅ ਵਿਚ ਨਹੀਂ ਹੈ। ਉਹਨਾਂ ਨੇ ਕਦੇ ਵੀ ਪਿਛਲਗੂ ਰਾਜਨੀਤੀ ਨਹੀਂ ਕੀਤੀ ਹੈ।

The Union Steel Minister Chaudhary Birender Singh

ਹਰਿਆਣਾ, ( ਭਾਸ਼ਾ) : ਕੇਂਦਰੀ ਇਸਪਾਤ ਮੰਤਰੀ ਬੀਰੇਂਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੀ ਅਤੇ ਸ਼ਮਸ਼ੇਰ ਸਿੰਘ ਸੂਰਜੇਵਾਲਾ ਦੀ ਰਾਜਨੀਤੀ ਨਾ ਚਮਕ ਸਕੇ ਇਸ ਕਾਰਨ ਤੱਤਕਾਲੀਨ ਮੁੱਖ ਮੰਤਰੀ ਨੇ ਜੀਂਦ ਦਾ ਵਿਕਾਸ ਨਹੀਂ ਕਰਵਾਇਆ। ਉਹਨਾਂ ਕਿਹਾ ਕਿ ਅਸੀਂ ਕਦੇ ਲਾਈਨ ਵਿਚ ਲਗ ਕੇ ਚਾਪਲੂਸੀ ਨਹੀਂ ਕੀਤੀ। ਸਗੋਂ ਲੋਕਾਂ ਨੂੰ ਲਾਈਨ ਵਿਚ ਲਗਾਇਆ ਹੈ। ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਬੀਰੇਂਦਰ ਸਿੰਘ ਨੇ ਕਿਹਾ ਕਿ ਜੀਂਦ ਵਿਚ ਉਹਨਾਂ ਦਾ ਅਤੇ ਸ਼ਮਸ਼ੇਰ ਸਿੰਘ ਦਾ ਹੀ ਰਾਜ ਸੀ।

ਕਾਂਗਰਸ ਦੇ ਸ਼ਾਸਨਕਾਲ ਵਿਚ ਤੱਤਕਾਲੀਨ ਮੁੱਖ ਮੰਤਰੀ ਨੇ ਜੀਂਦ ਦਾ ਵਿਕਾਸ ਇਸ ਲਈ ਨਹੀਂ ਕਰਵਾਇਆ ਕਿਉਂਕਿ ਜੇਕਰ ਜੀਂਦ ਦਾ ਵਿਕਾਸ ਹੋ ਜਾਂਦਾ ਤਾਂ ਉਹਨਾਂ ਨੂੰ ਅਤੇ ਸ਼ਮਸ਼ੇਰ ਸਿੰਘ ਸੂਰਜੇਵਾਲਾ ਨੂੰ ਰਾਜਨੀਤਕ ਲਾਭ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਜੀਂਦ ਦਾ ਵਿਕਾਸ ਨਹੀਂ ਹੋਇਆ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਉਹ ਵੀ ਲਾਈਨ ਵਿਚ ਲਗ ਕੇ ਬੰਸੀਲਾਲ,

ਭਜਨ ਲਾਲ ਅਤੇ ਭੂਪਿੰਦਰ ਸਿੰਘ ਦੇ ਅੱਗੇ ਹੱਥ ਜੋੜ ਕੇ ਖੜੇ ਹੁੰਦੇ ਤਾਂ ਕੁਝ ਨਾ ਕੁਝ ਵਿਕਾਸ ਦਾ ਕੰਮ ਕਰ ਵੀ ਦਿੰਦੇ। ਪਰ ਇਸ ਦੇ ਲਈ ਉਹਨਾਂ ਦੇ ਜੀਂਦ ਦੀ ਰਾਜਨੀਤਕ ਤਾਕਤ ਨੂੰ ਗਵਾਇਆ ਨਹੀਂ ਹੈ ਸਗੋਂ ਉਸ ਦਾ ਵਿਕਾਸ ਹੀ ਕੀਤਾ ਹੈ। ਉਹਨਾਂ ਕਿਹਾ ਕਿ ਕਿਸੇ ਤੋਂ ਕੁਝ ਮੰਗਣਾ ਉਹਨਾਂ ਦੇ ਸੁਭਾਅ ਵਿਚ ਨਹੀਂ ਹੈ। ਉਹਨਾਂ ਨੇ ਕਦੇ ਵੀ ਪਿਛਲਗੂ ਰਾਜਨੀਤੀ ਨਹੀਂ ਕੀਤੀ ਹੈ।