40 ਲੱਖ ਤੋਂ ਵੀ ਵੱਧ ਲੋਕਾਂ ਦੀ ਜ਼ਿੰਦਗੀ ਵਿਚ ਨਵਾਂ ਸਵੇਰਾ ਲਿਆਂਦਾ- ਮੋਦੀ
- ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਵੱਡੀ ਰੈਲੀ ਕੀਤੀ। ਰੈਲੀ ...
ਨਵੀਂ ਦਿੱਲੀ- ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਵੱਡੀ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸਭ ਤੋਂ ਪਹਿਲਾਂ 'ਭਾਰਤ ਮਾਤਾ ਕੀ ਜੈ' ਕਿਹਾ ਅਤੇ ਭਾਸ਼ਣ ਨੂੰ ਸ਼ੁਰੂ ਕਰਦਿਆਂ ਮੰਚ 'ਤੇ ਮੌਜੂਦ ਭਾਜਪਾ ਦੇ ਨੇਤਾਵਾਂ ਦਾ ਨਾਮ ਲਿਆ। ਮੋਦੀ ਨੇ ਕਿਹਾ ਕਿ ਇਹ ਰਾਮਲੀਲਾ ਮੈਦਾਨ ਕਈ ਅਹਿਮ ਮੌਕਿਆਂ ਦਾ ਗਵਾਹ ਰਿਹਾ ਹੈ।
ਦਿੱਲੀ ਦੇ ਕੋਨੇ-ਕੋਨੇ ਤੋਂ ਤੁਸੀਂ ਲੋਕ ਆਸ਼ੀਰਵਾਦ ਦੇਣ ਆਏ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਮੋਦੀ ਨੇ ਦਿੱਲੀ 'ਚ ਕੱਚੀਆਂ ਕਾਲੋਨੀਆ ਨੂੰ ਨਿਯਮਿਤ ਕਰਨ ਲਈ ਭਾਜਪਾ ਦੀ ਧੰਨਵਾਦ ਰੈਲੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਨਵਾਂ ਸਵੇਰਾ ਦਿਖਾਉਣ ਦਾ ਮੌਕਾ ਭਾਜਪਾ ਨੂੰ ਮਿਲਿਆ ਹੈ। 40 ਲੱਖ ਲੋਕਾਂ ਦੀ ਜ਼ਿੰਦਗੀਆਂ 'ਚ ਨਵਾਂ ਸਵੇਰਾ ਆਇਆ ਹੈ।
ਕੱਚੀਆਂ ਕਾਲੋਨੀਆਂ ਦੇ ਵਿਕਾਸ ਕੰਮ 'ਚ ਪੁਰਾਣੀਆਂ ਸਰਕਾਰਾਂ ਨੇ ਅੜਿੱਕੇ ਪਾਏ ਹਨ। ਦਿੱਲੀ 'ਚ ਵੱਡੀ ਗਿਣਤੀ 'ਚ ਲੋਕ ਡਰ-ਡਰ ਕੇ ਜੀਅ ਰਹੇ ਸਨ। ਅਸੀਂ ਇਸ ਸਾਲ ਮਾਰਚ 'ਚ ਕਾਲੋਨੀਆਂ ਨੂੰ ਨਿਯਮਿਤ ਕਰਨ ਦਾ ਕੰਮ ਆਪਣੇ ਹੱਥ 'ਚ ਲਿਆ ਅਤੇ ਨਵੰਬਰ-ਦਸੰਬਰ 'ਚ ਇਹ ਪ੍ਰਕਿਰਿਆ ਪੂਰੀ ਕੀਤੀ। ਦਿੱਲੀ ਦੀਆਂ ਕਾਲੋਨੀਆਂ ਨਾਲ ਜੁੜਿਆ ਬਿੱਲ ਦੋਹਾਂ ਸਦਨਾਂ 'ਚ ਪਾਸ ਕਰਵਾਇਆ ਜਾ ਚੁੱਕਾ ਹੈ।
ਸਮੱਸਿਆਵਾਂ ਨੂੰ ਲਟਕਾਉਣਾ ਸਾਡੀ ਆਦਤ ਨਹੀਂ ਹੈ। ਮੋਦੀ ਨੇ ਕਿਹਾ ਕਿ ਤਕਨੀਕ ਦੀ ਮਦਦ ਨਾਲ ਦਿੱਲੀ ਦੀਆਂ 1700 ਤੋਂ ਵੀ ਜ਼ਿਆਦਾ ਕਲੋਨੀਆਂ ਦੀ ਸੀਮਾ ਨਿਸ਼ਾਨਬੱਧ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਕਾਲੋਨੀਆਂ ਨੂੰ ਨਿਯਮਤ ਕਰਨ ਦਾ ਫੈਸਲਾ ਘਰ ਦੇ ਅਧਿਕਾਰ ਨਾਲ ਤਾਂ ਜੁੜਿਆ ਹੀ ਹੈ, ਪਰ ਇਸ ਨਾਲ ਇੱਥੇ ਕਾਰੋਬਾਰ ਨੂੰ ਗਤੀ ਵੀ ਮਿਲੇਗੀ।
ਉਨ੍ਹਾਂ ਕਿਹਾ ਸਮੱਸਿਆਵਾਂ ਨੂੰ ਲਟਕਾਉਣਾ ਸਾਡਾ ਰੁਝਾਨ ਨਹੀਂ। ਇਹ ਸਾਡੇ ਸੰਸਕਾਰ ਨਹੀਂ, ਨਾ ਹੀ ਇਹ ਸਾਡੀ ਰਾਜਨੀਤੀ ਦਾ ਤਰੀਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਸੰਤੁਸ਼ਟੀ ਹੈ ਕਿ ਦਿੱਲੀ ਦੇ 40 ਲੱਖ ਤੋਂ ਵੀ ਜ਼ਿਆਦਾ ਲੋਕਾਂ ਦੇ ਜੀਵਨ ਵਿਚ ਨਵੀਂ ਸਵੇਰ ਲਿਆਉਣ ਦਾ ਉਨ੍ਹਾਂ ਨੂੰ ਸਹੀ ਮੌਕਾ ਮਿਲਿਆ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਉਦੈ ਯੋਜਨਾ ਜ਼ਰੀਏ ਤੁਹਾਨੂੰ ਆਪਣਾ ਘਰ, ਆਪਣੀ ਜ਼ਮੀਨ ਤੇ ਪੂਰਾ ਅਧਿਕਾਰ ਮਿਲਿਆ, ਇਸ ਲਈ ਤੁਹਾਨੂੰ ਬਹੁਤ-ਬਹੁਤ ਵਧਾਈ।
ਇਸ ਤੋਂ ਪਹਿਲਾਂ, ਜਿਹੜੇ ਲੋਕ ਸਰਕਾਰ ਚਲਾ ਰਹੇ ਸਨ, ਉਨ੍ਹਾਂ ਨੇ ਇਨ੍ਹਾਂ ਬੰਗਲਿਆਂ ਵਿਚ ਰਹਿਣ ਵਾਲਿਆਂ ਨੂੰ ਪੂਰਨ ਛੋਟ ਦਿੱਤੀ ਸੀ ਪਰ ਖੁਦ ਨਿਯਮਤ ਕਾਲੋਨੀਆਂ ਲਈ ਕੁਝ ਨਹੀਂ ਕੀਤਾ। ਜਦੋਂ ਮੈਂ ਇਹ ਕੰਮ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਮੇਰੇ ਰਸਤੇ 'ਚ ਰੋੜਾ ਬਣਨ ਦੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਸਾਰੇ ਸਰਕਾਰੀ ਬੰਗਲੇ ਖਾਲੀ ਕਰਵਾ ਲਏ ਤੇ ਨਾਲ ਹੀ, 40 ਲੱਖ ਤੋਂ ਵੱਧ ਦਿੱਲੀ ਵਾਸੀਆਂ ਨੂੰ ਉਨ੍ਹਾਂ ਦੇ ਘਰ ਦਾ ਅਧਿਕਾਰ ਦਿੱਤਾ।