ਬੀਜੇਪੀ ਨੇ ਗੁਆਈ ਇੱਕ ਹੋਰ ਸੱਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

1 ਸਾਲ ਵਿੱਚ ਗੁਆਈ 5 ਸੂਬਿਆਂ ਦੀ ਸੱਤਾ

File Photo

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਇਸ ਸੂਬੇ ਦੀ ਸੱਤਾ ਵੀ ਖੁੱਸ ਗਈ । ਇਸ ਤੋਂ ਪਹਿਲਾਂ ਇੱਕ ਸਾਲ ’ਚ ਭਾਜਪਾ ਚਾਰ ਮੁੱਖ ਰਾਜਾਂ ਵਿੱਚ ਆਪਣੀ ਸੱਤਾ ਗੁਆ ਚੁੱਕੀ ਹੈ।

ਇਨ੍ਹਾਂ ਰੁਝਾਨਾਂ ਤੋਂ ਬਾਅਦ ਝਾਰਖੰਡ ਵੀ ਮਹਾਰਾਸ਼ਟਰ, ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਭਾਜਪਾ ਨੇ ਪਿਛਲੇ 12 ਮਹੀਨਿਆਂ ਦੌਰਾਨ ਆਪਣੀ ਸੱਤਾ ਗੁਆ ਦਿੱਤੀ ਹੈ। 

ਹਰਿਆਣਾ ’ਚ ਦੁਸ਼ਯੰਤ ਚੌਟਾਲ਼ਾ ਤੇ ਕੁਝ ਆਜ਼ਾਦ ਵਿਧਾਇਕਾਂ ਦੀ ਮਦਦ ਨਾਲ ਬਹੁਤ ਔਖੇ ਹੋ ਕੇ ਭਾਜਪਾ ਸਰਕਾਰ ਬਣਾਉਣ ’ਚ ਸਫ਼ਲ ਰਹੀ ਹੈ।

ਝਾਰਖੰਡ ’ਚ ਭਾਜਪਾ ਨਾ ਸਿਰਫ਼ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਵਿਰੋਧੀ ਲਹਿਰ ਨਾਲ ਲੜ ਰਹੀ ਹੈ, ਸਗੋਂ ਆਪਣੇ ਮੁੱਖ ਮੰਤਰੀ ਦੇ ਚਿਹਰੇ ਰਘੂਬਰ ਦਾਸ ਨਾਲ ਵਧਦੀ ਅਸਹਿਮਤੀ ਨਾਲ ਵੀ ਜੂਝ ਰਹੀ ਹੈ।

ਦੱਸ ਦਈਏ ਕਿ 30 ਨਵੰਬਰ ਤੋਂ ਲੈ ਕੇ 20 ਦਸੰਬਰ ਤੱਕ ਪੰਜ ਗੇੜਾਂ ਦੀ ਵੋਟਿੰਗ ਪ੍ਰਕਿਰਿਆ ਤੋਂ ਬਾਅਦ ਸਾਰੀਆਂ ਸੀਟਾਂ ਲਈ ਈਵੀਐੱਮਜ਼ ਵਿੱਚ ਬੰਦ ਵੋਟਾਂ ਦੀ ਗਿਣਤੀ ਤੋਂ ਬਾਅਦ ਬੀਜੇਪੀ ਨੇ ਇਸ ਸੂਬੇ ਦੀ ਸੱਤਾ ਨੂੰ ਵੀ ਅਪਣੇ ਹਥੋਂ ਗੁਆ ਦਿੱਤਾ।