ਹੁਣ ਇਸ ਰੇਲਵੇ ਸਟੇਸ਼ਨ 'ਤੇ ਲੈ ਸਕੋਗੇ ਸ਼ੁੱਧ ਹਵਾ, ਖੁੱਲ੍ਹ ਗਿਆ ਆਕਸੀਜਨ ਪਾਰਲਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਯਾਤਰੀਆਂ ਨੇ ਵੀ ਰੇਲਵੇ ਸਟੇਸ਼ਨ ਦੀ ਇਸ ਪਹਿਲ ਨੂੰ ਸਕਾਰਾਤਮਕ ਦੱਸਿਆ

Photo

ਮੁੰਬਈ : ਦਮ ਘੋਟਣ ਵਾਲੀ ਹਵਾਂ ਤੋਂ ਦੂਰ ਲੋਕ ਕੁੱਝ ਪਲ ਲਈ ਚੈਨ ਦਾ ਸ਼ਾਂਹ ਲੈ ਸਕਣ ਇਸ ਲਈ ਆਰਟੀਫਿਸ਼ੀਅਲ ਆਕਸੀਜਨ ਪਾਰਲਰ ਖੁਲ੍ਹ ਗਏ ਹਨ। ਪਰ ਹੁਣ ਹਵਾ ਪ੍ਰਦੂਸ਼ਣ ਨਾਲ ਨਿਪਟਨ ਦੇ ਲਈ ਕੁਦਰਤੀ ਆਕਸੀਜਨ ਪਾਰਲਰ ਵੀ ਖੋਲ੍ਹ ਦਿੱਤੀ ਗਿਆ ਹੈ। ਇਹ ਆਕਸੀਜਨ ਪਾਰਲਰ ਮਹਾਰਾਸ਼ਟਰ ਦੇ ਨਾਸਿਕ ਰੇਲਵੇ ਸਟੇਸ਼ਨ 'ਤੇ ਭਾਰਤੀ ਰੇਲਵੇ ਦੇ ਸਹਿਯੋਗ ਨਾਲ ਏਰੋ ਗਾਰਡ ਨੇ ਸ਼ੁਰੂ ਕੀਤਾ ਹੈ।

ਇਸ ਦੇ ਜਰੀਏ ਹੁਣ ਯਾਤਰੀ ਸ਼ੁੱਧ ਹਵਾ ਅਤੇ ਸ਼ਾਹ ਲੈ ਪਾਉਣਗੇ। ਮੀਡੀਆ ਰਿਪੋਰਟ ਮੁਤਾਬਕ ਏਰੋ ਗਾਰਡ ਦੇ ਸਹਿ-ਸੰਸਥਾਪਕ ਅਮਿਤ ਅਮ੍ਰਤਕਰ ਨੇ  ਦੱਸਿਆ ਕਿ ਆਕਸੀਜਨ ਪਾਰਲਰ ਦੀ ਪਹਿਲ ਨੈਸ਼ਨਲ ਅਤੇ ਪੁਲਾੜ ਪ੍ਰਸ਼ਾਸਨ(ਨਾਸਾ) ਦੀ ਸਿਫਾਰਿਸ਼ 'ਤੇ ਅਧਾਰਤ ਹੈ। ਨਾਸਾ ਨੇ 1989 ਵਿਚ ਇਕ ਅਧਿਐਨ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਕੁੱਝ ਪੌਦਿਆ ਦੀ ਪਹਿਚਾਣ ਕੀਤੀ ਸੀ ਜੋ ਹਵਾ ਤੋਂ ਪੰਜ ਸੱਭ ਤੋਂ ਹਾਨੀਕਾਰਕ ਪ੍ਰਦੂਸ਼ਣ ਤੱਤਾ ਨੂੰ ਵਧੀਆ ਤਰੀਕੇ ਨਾਲ ਨਸ਼ਟ ਕਰਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀ ਪੌਦਿਆ ਨੂੰ ਜਿਆਦਾਤਰ ਇਸ ਆਕਸੀਜਨ ਪਾਰਲਰ ਵਿਚ ਲਗਾਇਆ ਹੈ । ਇਹ ਪੌਦੇ ਆਪਣੇ ਆਸਪਾਸ ਦੇ 10x10 ਫੁੱਟ ਦੇ ਖੇਤਰ ਵਿਚ ਹਵਾ ਸਾਫ਼ ਕਰ ਸਕਦੇ ਹਨ।ਅਮਿਤ ਅਮ੍ਰਤਕਰ ਨੇ ਅੱਗੇ ਦੱਸਿਆ ਕਿ ਇੱਥੇ ਲਗਭਗ 1500 ਪੌਦੇ ਹਨ ਜੋ ਕਿ ਰੇਲਵੇ ਸਟੇਸ਼ਨ 'ਤੇ ਹਵਾ ਵਿਚ ਮੌਜੂਦ ਪ੍ਰਦੂਸ਼ਣ ਨੂੰ ਘੱਟ ਕਰ ਸਕਦੇ ਹਨ। ਹੁਣ ਮਕਸਦ ਕੇਵਲ ਇਕ ਹੈ ਕਿ ਹਰ ਰੇਲਵੇ ਸਟੇਸ਼ਨ ਦੇ ਨਾਲ-ਨਾਲ ਹਰ ਘਰ ਵਿਚ ਇਸ ਪਹਿਲ ਦਾ ਵਿਸਥਾਰ ਕੀਤਾ ਜਾਣਾ।

ਹਾਲਾਕਿ ਯਾਤਰੀਆਂ ਨੇ ਵੀ ਰੇਲਵੇ ਸਟੇਸ਼ਨ ਦੀ ਇਸ ਪਹਿਲ ਨੂੰ ਸਕਾਰਾਤਮਕ ਦੱਸਿਆ। ਇਕ ਯਾਤਰੀ ਨੇ ਕਿਹਾ ''ਇਹ ਹਵਾ ਦੀ ਗੁਣਵਤਾ ਵਿਚ ਸੁਧਾਰ ਦੇ ਲਈ ਇਕ ਵਧੀਆ ਕੋਸ਼ਿਸ਼ ਹੈ। ਮੈਨੂੰ ਲੱਗਦਾ ਹੈ ਕਿ ਸਾਰੇ ਪ੍ਰਦੂਸ਼ਿਤ ਖੇਤਰਾਂ ਅਤੇ ਰੇਲਵੇ ਸਟੇਸ਼ਨਾ ਵਿਚ ਵੀ ਅਜਿਹਾ ਪਾਰਲਰ ਹੋਣਾ ਚਾਹੀਦਾ ਹੈ''।ਯਾਤਰੀ ਨੇ ਇਹ ਵੀ ਕਿਹਾ ''ਲੋਕ ਇਨ੍ਹਾਂ ਪੌਦਿਆ ਨੂੰ ਆਪਣੇ ਦੋਸਤਾ ਅਤੇ ਪਰਿਵਾਰ ਨੂੰ ਤੋਹਫੇ ਵਿਚ ਵੀ ਦੇ ਸਕਦੇ ਹਨ ਇਹ ਇਸ ਪਹਿਲ ਦੀ ਪਹੁੰਚ ਦਾ ਵਿਸਥਾਰ ਕਰੇਗਾ ਅਤੇ ਦੇਸ਼ ਭਰ ਵਿਚ ਹਵਾ ਦੀ ਗੁਣਵਤਾ ਵਿਚ ਸੁਧਾਰ ਕਰਨ ਵਿਚ ਮਦਦ ਕਰੇਗਾ’’।