ਹੋ ਜਾਓ ਤਿਆਰ! ਹਰਿਆਣਾ ਤੇ ਪੰਜਾਬ ਹਾਈ ਕੋਰਟ ਦਾ ਐਲਾਨ, ਸਟੈਨੋ ਟਾਈਪਿਸਟ ਦੀਆਂ ਨਿਕਲੀਆਂ ਨੌਕਰੀਆਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਰਾਖਵੇਂ ਵਰਗ ਨੂੰ ਵੱਧ ਤੋਂ ਵੱਧ ਉਮਰ 'ਚ ਛੋਟ ਦਿੱਤੀ ਜਾਵੇਗੀ।

Punjab Haryana HC Recruitment 2019

ਨਵੀਂ ਦਿੱਲੀ: ਹਰਿਆਣਾ ਤੇ ਪੰਜਾਬ ਹਾਈ ਕੋਰਟ ਨੇ 20 ਅਸਾਮੀਆਂ 'ਤੇ ਨਿਯੁਕਤੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਸਾਰੀਆਂ ਨਿਯੁਕਤੀਆਂ ਚੰਡੀਗੜ੍ਹ ਦੀਆਂ ਕਈ ਜ਼ਿਲ੍ਹਾ ਅਦਾਲਤਾਂ ਤੇ ਸੈਸ਼ਨ ਕੋਰਟ 'ਚ ਸਟੈਨੋ ਟਾਈਪਿਸ ਦੇ ਅਹੁਦਿਆਂ 'ਤੇ ਕੀਤੀਆਂ ਜਾਣਗੀਆਂ। ਨਾਲ ਦੇ ਬਾਕੀ ਸੂਬਿਆਂ ਦੇ ਉਮੀਦਵਾਰ ਗ਼ੈਰ-ਰਾਖਵੀਂ ਸ਼੍ਰੇਣੀ ਤਹਿਤ ਵੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸਾਰੀਆਂ ਅਰਜ਼ੀਆਂ ਡਾਕ ਰਾਹੀਂ ਹੀ ਸਵੀਕਾਰ ਹੋਣਗੀਆਂ।

ਇਸ ਫਾਰਮ ਨੂੰ ਮੰਗੇ ਗਏ ਜ਼ਰੂਰੀ ਦਸਤਾਵੇਜ਼ਾਂ ਦੀ ਸੈਲਫ ਅਟੈਸਟਿਡ ਫੋਟੋ ਕਾਪੀ ਨਾਲ ਡਾਕ ਜ਼ਰੀਏ ਤੈਅਸ਼ੁਦਾ ਪਤੇ 'ਤੇ ਭੇਜ ਦਿਉ। ਜਿਸ ਲਿਫ਼ਾਫੇ 'ਚ ਤੁਸੀਂ ਇਹ ਫਾਰਮ ਰੱਖੋਗੇ, ਉਸ ਦੇ ਉੱਪਰ ਐਪਲੀਕੇਸ਼ਨ ਫਾਰ ਦਿ ਪੋਸਟ ਆਫ ਸਟੈਨੋ ਟਾਈਪਿਸਟ ਜ਼ਰੂਰ ਲਿਖੋ। ਉਮਰ ਨੂੰ ਪ੍ਰਮਾਣਿਤ ਕਰਨ ਲਈ ਆਪਣਾ 10ਵੀਂ ਦਾ ਸਰਟੀਫਿਕੇਟ ਭੇਜੋ। ਜਾਤੀ ਪ੍ਰਮਾਣ ਪੱਤਰ (ਜੇਕਰ ਲਾਗੂ ਹੋਵੇ) ਪਛਾਣ ਪੱਤਰ ਦੇ ਤੌਰ 'ਤੇ ਵੋਟਰ ਕਾਰਡ/ਆਧਾਰ ਕਾਰਡ ਵੀ ਦਿਉ।

ਨਾਲ ਹੀ ਅਪਲਾਈ ਫੀਸ ਭੁਗਤਾਨ ਦਾ ਡਿਮਾਂਡ ਡਰਾਫਟ ਜਾਂ ਫਿਰ ਇੰਡੀਅਨ ਪੋਸਟਲ ਆਰਡਰ ਦਿਉ। ਇਨ੍ਹਾਂ ਸਭ ਨਾਲ ਆਪਣੀਆਂ ਦੋ ਰੰਗੀਨ ਪਾਸਪੋਰਟ ਸਾਈਜ਼ ਤਸਵੀਰਾਂ ਵੀ ਭੇਜੋ। ਫੀਸ ਦਾ ਭੁਗਤਾਨ ਡਿਮਾਂਡ ਡਰਾਫਟ ਤੇ ਪੋਸਟਲ ਆਰਡਰ ਜ਼ਰੀਏ ਹੀ ਕਰਨਾ ਪਵੇਗਾ। ਇਸ ਦੇ ਨਾਲ ਹੀ ਇਹ ਪੋਸਟਲ ਆਰਡਰ ਰਜਿਸਟਰਾਰ ਜਨਰਲ, ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਦੇ ਹੱਕ 'ਚ ਦੇਣੇ ਹੋਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।