ਨੋਇਡਾ ਤੇ ਗ੍ਰੇਟਰ ਨੋਇਡਾ ਦੇ ਇਨ੍ਹਾਂ ਇਲਾਕਿਆਂ ‘ਚ ਚੱਲੇਗੀ ਐਕਵਾ ਲਾਈਨ ਮੈਟਰੋ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੋਇਡਾ ਅਤੇ ਗ੍ਰੇਟਰ ਨੋਇਡਾ ਵਿਚ ਰਹਿਣ ਵਾਲਿਆਂ ਨੂੰ ਸ਼ੁੱਕਰਵਾਰ ਦੇ ਦਿਨ ਵੱਡਾ ਤੋਹਫਾ.....

Aqua Line Metro

ਨੋਇਡਾ : ਨੋਇਡਾ ਅਤੇ ਗ੍ਰੇਟਰ ਨੋਇਡਾ ਵਿਚ ਰਹਿਣ ਵਾਲਿਆਂ ਨੂੰ ਸ਼ੁੱਕਰਵਾਰ ਦੇ ਦਿਨ ਵੱਡਾ ਤੋਹਫਾ ਮਿਲਣ ਵਾਲਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ 25 ਜਨਵਰੀ ਨੂੰ ਸਖ਼ਤ ਸੁਰੱਖਿਆ ਦੇ ਵਿਚ ਨੋਇਡਾ-ਗ੍ਰੇਟਰ ਨੋਇਡਾ ਦੇ ਵਿਚ ਐਕਵਾ ਲਾਈਨ ਮੈਟਰੋ ਦਾ ਉਦਘਾਟਨ ਕਰਨਗੇ। ਏਕਵਾ ਲਾਈਨ ਦੇ ਸ਼ੁਰੂ ਹੋਣ ਨਾਲ ਨੋਇਡਾ ਅਤੇ ਗ੍ਰੇਟਰ ਨੋਇਡਾ ਵਿਚ ਰਹਿਣ ਵਾਲੇ ਲੋਕਾਂ ਨੂੰ ਦਿੱਲੀ ਆਉਣ-ਜਾਣ ਵਿਚ ਸੌਖ ਹੋਵੇਗੀ। ਐਕਵਾ ਲਾਈਨ ਮੈਟਰੋ ਦਾ ਸੰਚਾਲਨ ਨੋਇਡਾ ਮੈਟਰੋ ਰੇਲ ਕਾਰਪੋਰੈਸ਼ਨ ਦੇ ਤਹਿਤ ਹੋਵੇਗਾ ਅਤੇ ਲਾਈਨ ਨੋਇਡਾ ਦੇ ਸੈਕਟਰ 51 ਤੋਂ ਸ਼ੁਰੂ ਹੋ ਕੇ ਗ੍ਰੇਟਰ ਨੋਇਡਾ ਦੇ ਡੀਪੋ ਮੈਟਰੋ ਸਟੈਸ਼ਨ ਤੱਕ ਜਾਵੇਗੀ।

ਪੂਰੇ ਰੂਟ ਉਤੇ ਕੁਲ 21 ਮੈਟਰੋ ਸਟੈਸ਼ਨ ਹਨ ਅਤੇ ਦਿੱਲੀ ਮੈਟਰੋ ਰੇਲ ਕਾਰਪੋਰੈਸ਼ਨ (DMRC) ਦੀ ਨੀਲੀ ਲਾਈਨ ਦੇ ਨਾਲ ਸੈਕਟਰ 51 ਉਤੇ ਕਨੈਕਟੀਵਿਟੀ ਹੋਵੇਗੀ। ਏਕਵਾ ਲਾਈਨ ਵਿਚ ਨੋਇਡਾ ਦੇ 15 ਅਤੇ ਗ੍ਰੇਟਰ ਨੋਇਡਾ ਦੇ 6 ਮੈਟਰੋ ਸਟੈਸ਼ਨ ਹੋਣਗੇ। ਸ਼ੁੱਕਰਵਾਰ ਨੂੰ ਏਕਵਾ ਲਾਈਨ ਦੇ ਉਦਘਾਟਨ ਦੇ ਮੈਗਾ ਪ੍ਰੋਗਰਾਮ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਲਈ ਡੇਢ ਹਜ਼ਾਰ ਤੋਂ ਜਿਆਦਾ ਪੁਲਿਸ ਕਰਮਚਾਰੀ ਤੈਨਾਤ ਹੋਣਗੇ।

ਰਿਪੋਰਟਸ ਦੇ ਮੁਤਾਬਕ ਇਥੇ ਤੈਨਾਤ ਸੁਰੱਖਿਆ ਕਰਮਚਾਰੀਆਂ ਵਿਚ 5 ਕੰਪਨੀਆਂ PAC ਤੋਂ ਲੈ ਕੇ ਲੱਗ-ਭੱਗ ਇਕ ਹਜ਼ਾਰ ਪੁਲਿਸ ਕਰਮਚਾਰੀ ਨੇੜੇ ਦੇ ਜਨਅਹੁਦੇ ਦੇ ਹੋਣਗੇ। ਮੈਟਰੋ ਦੇ ਉਦਘਾਟਨ ਤੋਂ ਇਲਾਵਾ ਯੋਗੀ ਦੇ ਗ੍ਰੇਟਰ ਨੋਇਡਾ ਵਿਚ ਕਈ ਪ੍ਰੋਗਰਾਮ ਹਨ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਅਧਿਕਾਰੀ ਦੀਆਂ ਲਗਾਤਾਰ ਬੈਠਕਾਂ ਹੋ ਰਹੀਆਂ ਹਨ ਅਤੇ ਸੁਰੱਖਿਆ ਯੋਜਨਾ ਨੂੰ ਬੁਲਟਪਰੂਫ ਬਣਾਇਆ ਜਾ ਰਿਹਾ ਹੈ।

ਯੋਗੀ ਨੋਇਡਾ ਦੇ ਸੈਕਟਰ-137 ਵਿਚ ਐਕਵਾ ਲਾਈਨ ਮੈਟਰੋ ਸਟੈਸ਼ਨ ਦਾ ਉਦਘਾਟਨ ਕਰਨਗੇ ਅਤੇ ਇਸ ਤੋਂ ਬਾਅਦ ਜਮੁਨਾ ਬ੍ਰਿਜ਼ ਸਮੇਤ ਗ੍ਰੇਟਰ ਨੋਇਡਾ ਦੇ ਕਈ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ। SSP ਦੌਲਤ ਕ੍ਰਿਸ਼ਣ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਦੇ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ।