ਸ਼ੋਪੀਆਂ ਮੁੱਠਭੇੜ 'ਚ ਮਾਰਿਆ ਗਿਆ IPS ਅਫਸਰ ਦਾ ਅਤਿਵਾਦੀ ਭਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੱਖਣੀ ਕਸ਼‍ਮੀਰ ਦੇ ਸ਼ੋਪੀਆਂ ਵਿਚ ਬੁੱਧਵਾਰ ਨੂੰ ਹੋਈ ਮੁੱਠਭੇੜ ਵਿਚ ਮਾਰੇ ਗਏ ਅਤਿਵਾਦੀਆਂ ਵਿਚ ਇਕ ਅਤਿਵਾਦੀ ਭਾਰਤੀ ਪੁਲਿਸ ਸਰਵਿਸ (IPS) ਅਧਿਕਾਰੀ ਦਾ ਛੋਟਾ ਭਰਾ ਦੱਸ ...

Shamsul Haq

ਸ਼੍ਰੀਨਗਰ : ਦੱਖਣੀ ਕਸ਼‍ਮੀਰ ਦੇ ਸ਼ੋਪੀਆਂ ਵਿਚ ਬੁੱਧਵਾਰ ਨੂੰ ਹੋਈ ਮੁੱਠਭੇੜ ਵਿਚ ਮਾਰੇ ਗਏ ਅਤਿਵਾਦੀਆਂ ਵਿਚ ਇਕ ਅਤਿਵਾਦੀ ਭਾਰਤੀ ਪੁਲਿਸ ਸਰਵਿਸ (IPS) ਅਧਿਕਾਰੀ ਦਾ ਛੋਟਾ ਭਰਾ ਦੱਸਿਆ ਜਾ ਰਿਹਾ ਹੈ। ਸ਼ਮਸੁਲ ਹੱਕ ਨਮੀ ਨਾਮਕਾ ਇਹ ਅਤਿਵਾਦੀ ਸ਼੍ਰੀਨਗਰ ਦੇ ਜਕੁਰਾ ਸਥਿਤ ਇੰਸਟੀਚਿਊਟ ਆਫ ਏਸ਼ੀਅਨ ਮੈਡੀਕਲ ਸਾਇੰਸ ਤੋਂ ਬੀਯੂਐਮਐਸ ਦੀ ਪੜਾਈ ਕਰ ਰਿਹਾ ਸੀ।

ਅਤਿਵਾਦੀ ਸ਼ਮਸੁਲ ਹੱਕ ਦੇ ਪਰਵਾਰ ਵਾਲਿਆਂ ਨੂੰ ਕਦੇ ਇਸ ਗੱਲ ਦਾ ਅੰਦਾਜ਼ਾ ਨਹੀਂ ਲੱਗ ਸਕਿਆ ਕਿ ਉਹ ਅਤਿਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਅਪ੍ਰੈਲ 2018 ਵਿਚ ਹੋਈ ਅਤਿਵਾਦੀ ਮੁੱਠਭੇੜ ਤੋਂ ਇਕ ਮਹੀਨੇ ਪਹਿਲਾਂ ਸ਼ਮਸੁਲ ਹੱਕ ਅਚਾਨਕ ਅਪਣੇ ਕਾਲਜ ਤੋਂ ਕਿਤੇ ਗਾਇਬ ਹੋ ਗਿਆ ਸੀ। ਸ਼ਮਸੁਲ ਦੇ ਗਾਇਬ ਹੋਣ ਦੇ ਕੁੱਝ ਹੀ ਦਿਨ ਬਾਅਦ ਖ਼ਬਰ ਆਈ ਕਿ ਉਹ ਹਿਜਬੁਲ ਮੁਜਾਹਿੱਦੀਨ ਅਤਿਵਾਦੀ ਸੰਗਠਨ ਨਾਲ ਜੁੜ ਗਿਆ ਹੈ।

ਇਸ ਗੱਲ 'ਤੇ ਮੁਹਰ ਉਦੋਂ ਲੱਗੀ ਜਦੋਂ ਬੁਰਹਾਨ ਬਾਣੀ ਦੀ ਬਰਸੀ 'ਤੇ ਉਸ ਦੀ ਬੰਦੂਕ ਦੇ ਨਾਲ ਇਕ ਤਸ‍ਵੀਰ ਕਾਫ਼ੀ ਤੇਜੀ ਨਾਲ ਵਾਇਰਲ ਹੋਈ। ਉਸੀ ਦਿਨ ਤੋਂ ਸ਼ਮਸੁਲ ਨੂੰ ਅਤਿਵਾਦੀ ਮੰਨ ਲਿਆ ਗਿਆ। ਇਸ ਦੇ ਕੁੱਝ ਦਿਨ ਬਾਅਦ ਹਿਜ‍ਬੁਲ ਨੇ ਸੋਸ਼ਲ ਮੀਡੀਆ 'ਤੇ ਸ਼ਮਸੁਲ ਦੀ ਇਕ ਫੋਟੋ ਵਾਇਰਲ ਕੀਤੀ ਜਿਸ ਵਿਚ ਉਸ ਦੇ ਅਤਿਵਾਦੀ ਸੰਗਠਨ ਵਿਚ ਸ਼ਾਮਿਲ ਹੋਣ ਦੀ ਤਾਰੀਖ 25 ਮਈ, 2018 ਲਿਖੀ ਗਈ ਸੀ।

ਇਸ ਫੋਟੋ ਵਿਚ ਸ਼ਮਸੁਲ ਨੇ ਅਪਣੇ ਹੱਥ ਵਿਚ ਏਕੇ 47 ਫੜੀ ਹੋਈ ਸੀ। ਸ਼ਮਸੁਲ ਦੇ ਭਰਾ ਇਨਾਮੁਲ ਹੱਕ ਆਈਪੀਐਸ 2012 ਬੈਚ ਦੇ ਅਧਿਕਾਰੀ ਹਨ। ਇਨਾਮੁਲ ਦੀ ਪੋਸ‍ਟਿੰਗ ਇਸ ਸਮੇਂ ਨਾਰਥ ਈਸ‍ਟ ਵਿਚ ਹੈ। ਦੱਸਿਆ ਜਾਂਦਾ ਹੈ ਕਿ ਪਰਵਾਰ ਵਾਲਿਆਂ ਨੂੰ ਜਿਵੇਂ ਹੀ ਪਤਾ ਲਗਿਆ ਕਿ ਸ਼ਮਸੁਲ ਨੇ ਅਤਿਵਾਦੀ ਸੰਗਠਨ ਜ‍ਵਾਈਨ ਕਰ ਲਿਆ ਹੈ ਓਸੇ ਤਰ੍ਹਾਂ ਹੀ ਉਸ ਨੂੰ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ

ਪਰ ਸ਼ਮਸੁਲ ਵਾਪਸ ਆਉਣ ਨੂੰ ਤਿਆਰ ਨਹੀਂ ਹੋਇਆ। ਬੁੱਧਵਾਰ ਨੂੰ ਸਾਬਕਾ ਡੀਜੀਪੀ ਜੰਮੂ - ਕਸ਼ਮੀਰ ਪੁਲਿਸ ਐਸਪੀ ਵੈਦ ਨੇ ਟਵੀਟ ਕਰ ਦੱਸਿਆ ਕਿ ਆਈਪੀਐਸ ਅਧਿਕਰੀ ਦਾ ਭਰਾ ਜੋ ਅਤਿਵਾਦੀਆਂ ਵਿਚ ਸ਼ਾਮਿਲ ਹੋਇਆ ਸੀ। ਸ਼ੋਪੀਆਂ ਮੁੱਠਭੇੜ ਵਿਚ ਮਾਰੇ ਗਏ ਅਤਿਵਾਦੀਆਂ ਵਿਚੋਂ ਇਕ ਹੈ। ਮੈਨੂੰ ਯਾਦ ਹੈ ਕਿ ਕਿਸ ਤਰ੍ਹਾਂ ਉਸ ਦੇ ਭਰਾ ਅਤੇ ਪਰਵਾਰ ਅਤੇ ਜੰਮੂ - ਕਸ਼ਮੀਰ ਪੁਲਿਸ ਨੇ ਉਸ ਨੂੰ ਮੁਖੀਧਰਾ ਵਿਚ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦਾ ਦੁਖਤ ਅੰਤ ਹੋਇਆ।