ਇਸ ਬੱਚੇ ਨੇ ਦੁਨੀਆਂ ਭਰ ਦੇ ਮੈਥ ਮਾਸਟਰ ਕੀਤੇ ਫ਼ੇਲ੍ਹ! ਦੇਖੋ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1100 ਤੱਕ ਪਹਾੜੇ ਸੁਣਾਉਣ ਦੀ ਵੀਡੀਓ ਵਾਇਰਲ

File photo

ਹਿਮਾਚਲ- ਅੱਜਕੱਲ੍ਹ ਦੇ ਜ਼ਿਆਦਾਤਰ ਬੱਚਿਆਂ ਨੂੰ ਜਿੱਥੇ ਮੈਥ ਜਾਂ ਹਿਸਾਬ ਕਿਤਾਬ ਦੇ ਨਾਂਅ ਤੋਂ ਬੁਖ਼ਾਰ ਚੜ੍ਹ ਜਾਂਦਾ ਹੈ, ਉਥੇ ਹੀ ਇਕ ਅਜਿਹੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਦੇ ਹਿਸਾਬ ਕਿਤਾਬ ਨੂੰ ਦੇਖ ਕੇ ਵੱਡੇ ਤੋਂ ਵੱਡੇ ਮੈਥ ਮਾਸਟਰ ਵੀ ਹੈਰਾਨ ਹੋ ਰਹੇ ਹਨ।

ਜਿੱਥੇ ਬੱਚਿਆਂ ਨੂੰ 20 ਤਕ ਪਹਾੜੇ ਮਸਾਂ ਯਾਦ ਹੁੰਦੇ ਹਨ, ਉਥੇ 1100 ਤਕ ਪਹਾੜੇ ਜਾਣਨ ਵਾਲਾ ਇਹ ਬੱਚਾ ਪਹਾੜੇ ਸੁਣਾ ਕੇ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ।  
ਦਰਅਸਲ 1100 ਤਕ ਪਹਾੜੇ ਜ਼ੁਬਾਨੀ ਯਾਦ ਰੱਖਣ ਵਾਲਾ ਇਹ ਬੱਚਾ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਮ ਸੰਤੋਸ਼ ਕੁਮਾਰ ਹੈ।

ਸੰਤੋਸ਼ ਕੁਮਾਰ ਦੀ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਇਸ ਬੱਚੇ ਦੀ ਵਾਹ-ਵਾਹ ਕਰ ਰਿਹਾ ਹੈ ਕਿਉਂਕਿ ਵੀਡੀਓ ਵਿਚ ਬਿਨਾਂ ਰੁਕੇ ਇਸ ਬੱਚੇ ਨੂੰ 79, 91, 73 ਅਤੇ 123 ਦੇ ਪਹਾੜੇ ਸੁਣਾਉਂਦੇ ਦੇਖਿਆ ਜਾ ਸਕਦਾ ਹੈ।  

ਦੱਸ ਦਈਏ ਕਿ ਆਈਟੀਆਈ ਕਰਨ ਵਾਲੇ ਸੰਤੋਸ਼ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਹਰ ਕਿਸੇ ਵੱਲੋਂ ਕੁਮੈਂਟਾਂ ਜ਼ਰੀਏ ਇਸ ਬੱਚੇ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ।