UP: ਸਪਾ ਨੇ 159 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਕਰਹਲ ਤੋਂ ਅਖਿਲੇਸ਼ ਯਾਦਵ ਲੜਨਗੇ ਚੋਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ।

Samajwadi Party releases list of candidates for UP polls


ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਪਹਿਲਾ ਨਾਮ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦਾ ਹੈ। ਉਹਨਾਂ ਨੂੰ ਮੈਨਪੁਰੀ ਦੇ ਕਰਹਲ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸ਼ਿਵਪਾਲ ਸਿੰਘ ਯਾਦਵ ਇਟਾਵਾ ਦੇ ਜਸਵੰਤਨਗਰ ਤੋਂ ਚੋਣ ਮੈਦਾਨ 'ਚ ਉਤਰਨਗੇ।

Akhilesh Yadav

ਪਾਰਟੀ ਨੇ ਕੈਰਾਨਾ ਤੋਂ ਨਾਹਿਦ ਹਸਨ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਆਜ਼ਮ ਖਾਨ ਨੂੰ ਰਾਮਪੁਰ ਤੋਂ ਟਿਕਟ ਮਿਲੀ ਹੈ। ਆਜ਼ਮ ਖਾਨ ਦੇ ਬੇਟੇ ਅਬਦੁੱਲਾ ਆਜ਼ਮ ਖਾਨ ਨੂੰ ਪਾਰਟੀ ਨੇ ਰਾਮਪੁਰ ਦੀ ਸਵਾੜ ਸੀਟ ਤੋਂ ਉਮੀਦਵਾਰ ਬਣਾਇਆ ਹੈ। ਪਾਰਟੀ ਦੀ ਇਸ ਸੂਚੀ ਵਿਚ 159 ਉਮੀਦਵਾਰਾਂ ਦੇ ਨਾਮ ਹਨ।

Akhilesh Yadav

ਭਾਜਪਾ ਤੋਂ ਸਪਾ ਵਿਚ ਆਏ ਧਰਮ ਸਿੰਘ ਸੈਣੀ ਨੂੰ ਪਾਰਟੀ ਨੇ ਸਹਾਰਨੁਪਰ ਦੀ ਨਕੁੜ ਸੀਟ ਤੋਂ ਮੌਕਾ ਦਿੱਤਾ ਹੈ। ਸੁਨੀਲ ਚੌਧਰੀ ਗੌਤਮ ਬੁੱਧ ਨਗਰ ਦੀ ਨੋਇਡਾ ਸੀਟ ਤੋਂ ਅਤੇ ਦਾਦਰੀ ਤੋਂ  ਰਾਜਕੁਮਾਰ ਚੋਣ ਮੈਦਾਨ ਵਿਚ ਹਨ।