ਮੁੰਬਈ ਏਅਰਪੋਰਟ 'ਤੇ 90 ਹਜ਼ਾਰ ਅਮਰੀਕੀ ਡਾਲਰ ਤੇ 2.5 ਕਿਲੋ ਸੋਨੇ ਸਮੇਤ ਦੋ ਯਾਤਰੀ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਤਾਬਾਂ ਦੇ ਪੰਨਿਆਂ ਵਿਚਕਾਰ ਡਾਲਰ ਛੁਪਾ ਕੇ ਲਿਆਏ ਸਨ ਮੁਲਜ਼ਮ

photo

 

ਮੁੰਬਈ— ਸਮੱਗਲਰ ਅਕਸਰ ਤਸਕਰੀ ਦੇ ਅਜਿਹੇ ਤਰੀਕੇ ਲੱਭ ਲੈਂਦੇ ਹਨ ਕਿ ਸੋਚ ਕੇ ਹੈਰਾਨੀ ਹੁੰਦੀ ਹੈ। ਮੁੰਬਈ ਦੇ ਏਅਰਪੋਰਟ 'ਤੇ 2 ਅਜਿਹੇ ਯਾਤਰੀ ਫੜੇ ਗਏ ਹਨ, ਜਿਨ੍ਹਾਂ ਨੇ ਡਾਲਰ ਅਤੇ ਸੋਨਾ ਛੁਪਾਉਣ ਲਈ ਅਨੋਖਾ ਤਰੀਕਾ ਅਪਣਾਇਆ ਸੀ।

ਹੋਰ ਵੀ ਪੜ੍ਹੋ: ਭਾਣਜੀ ਦਾ ਜਨਮ ਦਿਨ ਮਨਾ ਕੇ ਆ ਰਹੇ ਮਾਮੇ ਨਾਲ ਵਾਪਰੀ ਰੂਹ ਕੰਬਾਊ ਘਟਨਾ  

ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਕਿਤਾਬਾਂ ਦੇ ਪੰਨਿਆਂ ਵਿਚਕਾਰ ਛੁਪਾਏ ਯਾਤਰੀ ਦੇ ਬੈਗ 'ਚ ਲਿਆਂਦੇ ਗਏ 90 ਹਜ਼ਾਰ ਅਮਰੀਕੀ ਡਾਲਰ (ਕਰੀਬ 73 ਲੱਖ ਰੁਪਏ) ਜ਼ਬਤ ਕੀਤੇ। ਇੱਕ ਹੋਰ ਮਾਮਲੇ ਵਿੱਚ, ਇੱਕ ਵਿਦੇਸ਼ੀ ਯਾਤਰੀ ਨੂੰ 'ਪੇਸਟ ਫਾਰਮ' ਵਿੱਚ ਉਸਦੇ ਅੰਡਰਵੀਅਰ ਵਿੱਚ ਛੁਪਾਏ 2.5 ਕਿਲੋ ਸੋਨੇ ਸਮੇਤ ਫੜਿਆ ਗਿਆ ਸੀ।

ਹੋਰ ਵੀ ਪੜ੍ਹੋ:ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ, ਪਹਿਲੇ 12 'ਚ ਦੋ ਭਾਰਤੀ ਵੀ ਸ਼ਾਮਲ

ਦੱਸ ਦੇਈਏ ਕਿ ਜਨਵਰੀ ਮਹੀਨੇ 'ਚ ਮੁੰਬਈ ਏਅਰਪੋਰਟ 'ਤੇ ਕਸਟਮ ਦੀ ਇਹ ਤੀਜੀ ਅਜਿਹੀ ਕਾਰਵਾਈ ਹੈ। ਬੀਤੇ ਦਿਨੀਂ ਵੀ ਕਸਟਮ ਵਿਭਾਗ ਨੇ ਕਾਰਵਾਈ ਕਰਦਿਆਂ ਵਿਦੇਸ਼ੀ ਕਰੰਸੀ, ਸੋਨੇ ਦੀ ਪੇਸਟ ਅਤੇ ਨਸ਼ੀਲੇ ਪਦਾਰਥ ਜ਼ਬਤ ਕਰਕੇ 7 ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਸੀ।

ਇਸ ਤੋਂ ਪਹਿਲਾਂ 11 ਜਨਵਰੀ ਨੂੰ ਏਅਰਪੋਰਟ ਕਸਟਮਜ਼ ਨੇ ਦੋ ਡੱਬਿਆਂ ਵਿੱਚ ਛੁਪੀ ਹੋਈ ਦੋ ਭਾਰਤੀ ਯਾਤਰੀਆਂ ਕੋਲੋਂ ਡੇਢ ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਸੀ। ਦੂਜੇ ਪਾਸੇ 10 ਜਨਵਰੀ ਨੂੰ ਇਕ ਭਾਰਤੀ ਯਾਤਰੀ ਦੇ ਬੈਗ 'ਚੋਂ 2.8 ਕਿਲੋ ਕੋਕੀਨ ਜ਼ਬਤ ਕੀਤੀ ਗਈ ਸੀ, ਜਿਸ ਦੀ ਕੁੱਲ ਕੀਮਤ 28 ਕਰੋੜ ਰੁਪਏ ਸੀ।