ਦਿੱਲੀ ਯੂਨੀਵਰਸਿਟੀ ਦੇ ਦੌਲਤਰਾਮ ਕਾਲਜ ਵਿੱਚ ਵਿਦਿਆਰਥਣਾਂ ਦਾ ਪ੍ਰਦਰਸ਼ਨ, ਬੁਲਾਉਣੀ ਪਈ ਪੁਲ਼ਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਯੂਨੀਵਰਸਿਟੀ ਦੇ ਦੌਲਤਰਾਮ ਕਾਲਜ ਵਿਚ ਬੀਤੀ ਰਾਤ ਵਿਦਿਆਰਥਣਾਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਦਾ ਪ੍ਰਦਰਸ਼ਨ ਹੋਸਟਲ ਵਾਰਡਨ ਤੇ ਕਾਲਜ ਪ੍ਰਸ਼ਾਸਨ ਦੇ ਖਿਲਾਫ ਹੈ।

Daulat Ram college

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੇ ਦੌਲਤਰਾਮ ਕਾਲਜ ਵਿਚ ਬੀਤੀ ਰਾਤ ਵਿਦਿਆਰਥਣਾਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਦਾ ਪ੍ਰਦਰਸ਼ਨ ਹੋਸਟਲ ਵਾਰਡਨ ਤੇ ਕਾਲਜ ਪ੍ਰਸ਼ਾਸਨ ਦੇ ਖਿਲਾਫ ਹੈ। ਵਿਦਿਆਰਥਣਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਅੱਜ ਸਵੇਰੇ ਪੁਲ਼ਿਸ ਬੁਲਾਉਣੀ ਪਈ, ਇਹਨਾਂ ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਹੋਸਟਲ ਵਾਰਡਨ ਇਨ੍ਹਾਂ ਦੇ ਸੋਸ਼ਲ ਨੈਟ ਵਰਕਿੰਗ ਅਕਾਊਂਟਸ ਤੋਂ ਇਹਨਾਂ ਲੜਕੀਆਂ ਦੀਆਂ ਤਸਵੀਰਾਂ ਕੱਢ ਕੇ ਨਾਂ ਸਿਰਫ ਉਹਨਾਂ ਦੀ ਦੁਰਵਰਤੋ  ਕਰ ਰਹੀ ਹੈ ਸਗੋਂ ਇਹਨਾਂ ਵਿਦਿਆਰਥਣਾਂ ਨੂੰ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਹੋਸਟਲ ਦੀ ਸਾਫ਼-ਸਫਾਈ , ਰਹਿਣ-ਸਹਿਣ , ਖਾਣੇ ਤੇ ਹੋਸਟਲ ਵਿਚ ਆਉਣ-ਜਾਣ ਦੇ ਸਮੇਂ ਨੂੰ ਲੈ ਕੇ ਇਹਨਾਂ ਵਿਦਿਆਰਥਣਾਂ ਨੂੰ ਕਈ ਸਮੱਸਿਆਵਾਂ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਲਗਾਤਾਰ ਕਾਲਜ ਪ੍ਰਸ਼ਾਸਨ ਨੂੰ ਇਹਨਾਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਪਰ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੁੱਕੇ ਗਏ।

ਜਿਸ ਕਾਰਨ ਇਨ੍ਹਾਂ ਨੂੰ ਪ੍ਰਦਰਸ਼ਨ ਕਰਨ ਤੇ ਮਜਬੂਰ ਹੋਣਾ ਪਿਆ, ਇੱਥੇ ਹੋਸਟਲ ਵਿਚ ਕਰੀਬ 200 ਵਿਦਿਆਰਥਣਾਂ ਹਨ ਤੇ ਇਸ ਵਕਤ ਕਰੀਬ 135 ਵਿਦਿਆਰਥਣਾਂ ਹੋਸਟਲ ਤੇ ਕਾਲਜ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਹਨ, ਪਰ ਜਿਸ ਤਰਾਂ DU ਦੇ ਨੌਰਥ ਕੈਂਪਸ ਦੇ ਨਾਮੀ ਕਾਲਜ ਦੀਆਂ ਲੜਕੀਆਂ ਨੇ ਜੋ ਇਲਜ਼ਾਮ ਲਗਾਏ ਹਨ ਉਹ ਅਸਲ ‘ਚ ਹੈਰਾਨ ਕਰਨ ਵਾਲੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਇਸ ਮਾਮਲੇ ਵਿਚ ਕੀ ਕਾਰਵਾਈ ਕਰਦਾ ਹੈ।