ਨਚਦੀਆਂ ਵਿਦਿਆਰਥਣਾਂ 'ਤੇ ਪੈਸੇ ਸੁਟਣ ਵਾਲਾ ਪੁਲਿਸ ਮੁਲਾਜ਼ਮ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ਵਾਲੇ ਦਿਨ ਇਕ ਸਕੂਲ ਵਿਚ ਆਯੋਜਿਤ ਸਭਿਆਚਾਰਕ ਪ੍ਰੋਗਰਾਮ ਵਿਚ ਬੱਚੀਆਂ 'ਤੇ ਪੈਸੇ ਲੁਟਾਉਣ ਵਾਲੇ ਪੁਲਿਸ ਕਰਮਚਾਰੀ ਨੂੰ ਆਖ਼ਿਰਕਾਰ ਸੋਮਵਾਰ...

Policeman showers cash on school girls

ਨਾਗਪੁਰ : ਗਣਤੰਤਰ ਦਿਵਸ ਵਾਲੇ ਦਿਨ ਇਕ ਸਕੂਲ ਵਿਚ ਆਯੋਜਿਤ ਸਭਿਆਚਾਰਕ ਪ੍ਰੋਗਰਾਮ ਵਿਚ ਬੱਚੀਆਂ 'ਤੇ ਪੈਸੇ ਲੁਟਾਉਣ ਵਾਲੇ ਪੁਲਿਸ ਕਰਮਚਾਰੀ ਨੂੰ ਆਖ਼ਿਰਕਾਰ ਸੋਮਵਾਰ ਨੂੰ ਮੁਅੱਤਲ ਕਰ ਦਿਤਾ ਗਿਆ। ਇਸ ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਉਤੇ ਗੰਭੀਰਤਾ ਨਾਲ ਧਿਆਨ ਦਿੰਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ।

 


 

ਗਣਤੰਤਰ ਦਿਵਸ ਮੌਕੇ 'ਤੇ ਨਾਗਪੁਰ ਦੇ ਨੰਦਗਾਂਵ ਵਿਚ ਇਕ ਸਕੂਲ ਵਿਚ ਸਭਿਆਚਾਰਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਵਿਚ ਛੇਵੀਂ ਜਮਾਤ ਦੀਆਂ ਕੁੱਝ ਵਿਦਿਆਰਥਣਾਂ ਇਕ ਦੇਸ਼ ਭਗਤੀ ਦੇ ਗੀਤ 'ਤੇ ਨਾਚ ਕਰ ਰਹੀਆਂ ਸਨ। ਇਸ ਦੌਰਾਨ ਉਥੇ ਡਿਊਟੀ 'ਤੇ ਤੈਨਾਤ ਸੀਨੀਅਰ ਕਾਂਸਟੇਬਲ ਪ੍ਰਮੋਦ ਵਾਲਕੇ ਸਟੇਜ 'ਤੇ ਚੜ੍ਹੇ ਅਤੇ ਬੱਚੀਆਂ ਉਤੇ ਨੋਟ ਲੁਟਾਉਣ ਲੱਗੇ। ਇਕ ਪੁਲਿਸ ਵਾਲੇ ਦੀ ਅਜਿਹੀ ਹਰਕਤ ਵੇਖ ਉਥੇ ਮੌਜੂਦ ਲੋਕ ਹੈਰਾਨ ਹੋ ਗਏ।

ਘਟਨਾ ਦਾ ਇਕ ਵੀਡੀਓ ਐਤਵਾਰ ਨੂੰ ਵਾਇਰਲ ਹੋ ਗਿਆ। ਨੰਦਗਾਂਵ ਦੇ ਸੀਨੀਅਰ ਥਾਣੇਦਾਰ ਸੰਤੋਸ਼ ਵੇਰਾਗੜੇ ਨੇ ਆਰੋਪੀ ਪ੍ਰਮੋਦ ਨੂੰ ਮੁਅੱਤਲ ਕਰ ਉਸ ਦੇ ਖਿਲਾਫ ਜਾਂਚ ਬਿਠਾ ਦਿਤੀ ਹੈ। ਕਾਂਸਟੇਬਲ ਪ੍ਰਮੋਦ ਨੇ ਕਿਹਾ ਕਿ ਮੈਂ ਉਥੇ ਸੁਰੱਖਿਆ ਲਈ ਗਿਆ ਸੀ। ਪ੍ਰੋਗਰਾਮ ਦੇ ਦੌਰਾਨ ਦਰਸ਼ਕਾਂ ਵਿਚੋਂ ਕੁੱਝ ਲੋਕਾਂ ਨੇ ਪੈਸੇ ਜਮ੍ਹਾਂ ਕੀਤੇ ਅਤੇ ਮੈਨੂੰ ਲਡ਼ਕੀਆਂ ਉਤੇ ਲੁਟਾਉਣ ਲਈ ਕਿਹਾ। ਮੈਂ ਵੀ ਜੋਸ਼ ਵਿਚ ਇਹ ਗਲਤੀ ਕਰ ਦਿਤੀ।