ਦੁਨੀਆ ਦਾ ਅੱਠਵਾਂ ਅਜੂਬਾ ਬਣੇਗਾ ਅਯੁੱਧਿਆ ਦਾ ਰਾਮ ਮੰਦਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਬਣੇ ਕਈ ਸ਼ਾਨਦਾਰ ਮੰਦਰਾਂ ਦੇ ਆਰਕੀਟੈਕਟ ਅਤੇ ਰਾਮ ਮੰਦਰ ਦਾ ਨਕਸ਼ਾ ਤਿਆਰ ਕਰ ਰਹੇ ਚੰਦਰਕਾਂਤ ਸੋਮਪੁਰਾ ਨੇ ਕਿਹਾ ਹੈ ਕਿ ਜੇਕਰ ਰਾਮ ਮੰਦਰ ਦਾ ਨਿਰਮਾਣ

File Photo

ਨਵੀਂ ਦਿੱਲੀ: ਦੇਸ਼ ਵਿਚ ਬਣੇ ਕਈ ਸ਼ਾਨਦਾਰ ਮੰਦਰਾਂ ਦੇ ਆਰਕੀਟੈਕਟ ਅਤੇ ਰਾਮ ਮੰਦਰ ਦਾ ਨਕਸ਼ਾ ਤਿਆਰ ਕਰ ਰਹੇ ਚੰਦਰਕਾਂਤ ਸੋਮਪੁਰਾ ਨੇ ਕਿਹਾ ਹੈ ਕਿ ਜੇਕਰ ਰਾਮ ਮੰਦਰ ਦਾ ਨਿਰਮਾਣ ਬਹੁਮੰਜਿਲਾਂ ਬਣਾਉਣ ਦਾ ਫੈਸਲਾ ਹੁੰਦਾ ਹੈ ਤਾਂ ਉਹ ਡਿਜ਼ਾਇਨ ਵਿਚ ਤਬਦੀਲੀ ਕਰਨ ਲਈ ਤਿਆਰ ਹਨ। ਸੋਮਪੁਰਾ ਨੇ ਰਾਮ ਮੰਦਰ ਦੇ ਡਿਜ਼ਾਇਨ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਮੰਦਰ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲੇਗਾ।

ਉਹਨਾਂ ਕਿਹਾ ਕਿ ਜਿਸ ਤਰ੍ਹਾਂ ਰਾਮ ਮੰਦਰ ਦੇ ਨਿਰਮਾਣ ਦੀ ਤਿਆਰੀ ਹੋ ਰਹੀ ਹੈ, ਇਹ ਅਸਲੀਅਤ ਵਿੱਚ ਦੁਨੀਆਂ ਦਾ ਅੱਠਵਾਂ ਅਜੂਬਾ ਹੋਵੇਗਾ। ਚੰਦਰਕਾਂਤ ਸੋਮਪੁਰਾ ਨੇ ਮੀਡੀਆ ਨਾਲ ਰਾਮ ਮੰਦਰ ਦੇ ਡਿਜ਼ਾਇਨ ਨਾਲ ਜੁੜੀ ਹੋਈ ਹਰ ਬਰੀਕੀ ‘ਤੇ ਵਿਸਥਾਰ ਪੂਰਵਕ ਗੱਲ ਬਾਤ ਕੀਤੀ। ਉਹਨਾਂ ਨੇ ਕਿਹਾ ਕਿ ਰਾਮ ਮੰਦਰ ਨੂੰ 2 ਜਾਂ ਤਿੰਨ ਮੰਜਿਲਾਂ ਬਣਾਉਣ ਦਾ ਫੈਸਲਾ ਰਾਮ ਭੂਮੀ ਤੀਰਥ ਟਰੱਸਟ ‘ਤੇ ਨਿਰਭਰ ਕਰਦੀ ਹੈ।

ਜੇਕਰ ਇਹ ਟਰੱਸਟ ਮੰਦਰ ਨੂੰ ਦੋ-ਤਿੰਨ ਮੰਜਿਲਾਂ ਬਣਾਉਣ ਅਤੇ ਮੰਦਰ ਦੇ ਡਿਜ਼ਾਇਨ ਵਿਚ ਬਦਲਾਅ ਕਰਨ ਲਈ ਆਪਣੀ ਸਹਿਮਤੀ ਪ੍ਰਗਟ ਕਰਦਾ ਹੈ ਤਾਂ ਇਸ ਨਾਲ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਸ ਤਰ੍ਹਾਂ ਦਵਾਰਕਾ ਮੰਦਰ ਸੱਤ ਮੰਜਲਾਂ ਹੈ ਅਤੇ ਉੱਥੇ ਸਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀ ਝੱਲਣੀ ਪੈਦੀਂ।

ਉਹਨਾਂ ਕਿਹਾ ਕਿ ਜੇਕਰ ਮੰਦਰ ਦੀ ਇਮਾਰਤ ਨੂੰ 67 ਏਕੜ ਦੀ ਜ਼ਮੀਨ ਚਾਹੀਦੀ ਹੈ ਤਾਂ ਡਿਜ਼ਾਇਨ ਵਿਚ ਬਦਲਾਅ ਤੋਂ ਬਾਅਦ ਇਹ ਜ਼ਮੀਨ 100-1200 ਏਕੜ ਤੱਕ ਵਧਾ ਦਿੱਤੀ ਜਾਵੇਗੀ। ਸੋਮਪੁਰਾ ਨੇ ਕਿਹਾ ਕਿ ਟਰੱਸਟ ਦੇ ਆਦੇਸ਼ ਦੇਣ ਤੋਂ ਬਾਅਦ ਹੀ ਉਹ ਡਿਜ਼ਾਇਨ ਵਿੱਚ ਬਦਲਾਅ ਦੇ ਨਾਲ ਨਵਾਂ ਮਾਸਟਰ ਪਲਾਨ ਤਿਆਰ ਕਰ ਦੇਣਗੇ।

ਸੋਮਪੁਰਾ ਨੇ ਕਿਹਾ ਕਿ ਮੰਦਰ ਦੇ ਮੌਜੂਦਾ ਡਿਜ਼ਾਇਨ ਦੇ ਹਿਸਾਬ ਨਾਲ ਕਰੀਬ 100 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਜੇਕਰ ਡਿਜ਼ਾਇਨ ਵਿੱਚ ਬਦਲਾਅ ਹੁੰਦਾ ਹੈ ਤਾਂ ਖਰਚ ਵਧਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਲਾਗਤ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਮੰਦਰ ਨਿਰਮਾਣ ਦਾ ਸਮਾਂ ਕਿੰਨ੍ਹਾਂ ਨਿਧਾਰਤ ਹੋਵੇਗਾ।

ਨਿਰਧਾਰਤ ਸਮੇਂ ਵਿੱਚ ਨਿਰਮਾਣ ਕਾਰਜ ਪੂਰਾ ਕਰਨ ਲਈ ਜ਼ਿਆਦਾ ਸਾਧਨ ਅਤੇ ਧੰਨ ਦੀ ਲੋੜ ਪੈ ਸਕਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਮੰਦਰ ਦੇ ਨਿਰਮਾਣ ਵਿੱਚ ਦੋ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਜਾਣਕਾਰੀ ਮਿਲੀ ਹੈ ਕਿ ਮੰਦਰ ਵਿੱਚ ਤਰਾਸ਼ੇ ਹੋਏ ਪੱਥਰਾਂ ਦਾ ਇਸਤੇਮਾਲ ਕੀਤਾ ਜਾਵੇਗਾ ਜੋ 100 ਤੋਂ 500 ਸਾਲ ਪੁਰਾਣੇ ਵੀ ਹੋ ਸਕਦੇ ਹਨ। ਰਾਮ ਮੰਦਰ ਦੀ ਮੁੱਖ ਇਮਾਰਤ ਤੋਂ ਇਲਾਵਾ ਰਾਮ ਦੀ ਪੂਰੀ ਕਹਾਣੀ ਨੂੰ ਚਿੱਤਰਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸੋਮਪੁਰਾ ਨੇ ਭਗਤਾਂ ਦੀ ਆਰਤੀ ਦਰਸ਼ਨ ਦੀ ਸਰਧਾਂ ਨੂੰ ਮੁੱਖ ਰੱਖਦਿਆਂ ਕਿਹਾ ਕਿ ਮੰਦਰ ਦੇ ਮੌਜੂਦਾ ਨਕਸ਼ੇ ਵਿੱਚ  20 ਹਜਾਰ ਸਰਧਾਲੂਆਂ ਦੁਆਰਾ ਆਰਤੀ ਦਰਸ਼ਨ ਦੀ ਅਵਸਥਾ ਹੈ ਪਰ ਇਸ ਰੰਗਮੰਡਪ ਦਾ ਆਕਾਰ ਹੋਰ ਵਧਾਇਆ ਜਾ ਸਕਦਾ ਹੈ।