"2024 ਤੱਕ ਭਾਰਤ ਵਿਚੋਂ ਗਰੀਬੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ"

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਬਕਾ ਵਿੱਤ ਰਾਜ ਮੰਤਰੀ ਜੈਅੰਤ ਸਿਨਹਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ....

file photo

ਨਵੀਂ ਦਿੱਲੀ: ਸਾਬਕਾ ਵਿੱਤ ਰਾਜ ਮੰਤਰੀ ਜੈਅੰਤ ਸਿਨਹਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ 2024 ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਪੰਜ ਹਜ਼ਾਰ ਅਰਬ ਡਾਲਰ ਅਰਥਾਤ 350 ਲੱਖ ਕਰੋੜ ਰੁਪਏ ਦੀ ਅਰਥ ਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ। ਜੇ ਅਸੀਂ ਕੁਝ ਸਾਲਾਂ ਵਿਚ 350 ਲੱਖ ਕਰੋੜ ਰੁਪਏ ਦਾ ਟੀਚਾ ਪ੍ਰਾਪਤ ਕਰਦੇ ਹਾਂ ਤਾਂ ਅਸੀਂ ਇਸ ਦੇਸ਼ ਵਿਚੋਂ ਗਰੀਬੀ ਖ਼ਾਸਕਰ ਅੱਤ ਦੀ ਗਰੀਬੀ ਨੂੰ ਪੂਰੀ ਤਰ੍ਹਾਂ ਮਿਟਾ ਦੇਵਾਂਗੇ। 

ਸਿਨਹਾ ਨੇ ਕਿਹਾ ਕਿ ਇਤਿਹਾਸ ਵਿੱਚ ਕਦੇ ਕਿਸੇ ਵੀ ਦੇਸ਼ ਨੇ ਇਹ ਕੰਮ ਨਹੀਂ ਕੀਤਾ। ਇਹ ਆਪਣੇ ਆਪ ਵਿਚ ਇਕ ਵਿਸ਼ਾਲ ਇਤਿਹਾਸਕ ਇਨਕਲਾਬੀ ਪ੍ਰਾਪਤੀ ਹੋਵੇਗੀ। ਇਸ ਲਈ 350 ਲੱਖ ਕਰੋੜ ਰੁਪਏ ਦੀ ਅਰਥ ਵਿਵਸਥਾ ਬਣਨ ਦਾ ਟੀਚਾ ਮਹੱਤਵਪੂਰਨ ਹੈ। ਅਸੀਂ ਇਸ ਟੀਚੇ ਵੱਲ ਵਧ ਰਹੇ ਹਾਂ।ਉਨ੍ਹਾਂ ਕਿਹਾ ਕਿ ਸਾਡੀ ਅੱਜ ਦੀ ਅਰਥ ਵਿਵਸਥਾ 200 ਲੱਖ ਕਰੋੜ ਰੁਪਏ ਦੀ ਹੈ।

ਜਦੋਂ ਅਸੀਂ ਪੰਜ ਹਜ਼ਾਰ ਬਿਲੀਅਨ ਡਾਲਰ 'ਤੇ ਪਹੁੰਚਗੇ ਤਾਂ ਸਾਡਾ  ਉਤਪਾਦਨ 350 ਲੱਖ ਕਰੋੜ ਰੁਪਏ ਹੋ ਜਾਵੇਗਾ। ਲਗਭਗ ਦੋ ਵਾਰ ਜਦੋਂ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰ ਲਵਾਂਗੇ ਤਾਂ ਅਸੀਂ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੋਵਾਂਗੇ। ਸਿਨਹਾ ਨੇ ਕਿਹਾ ਕਿ ਅਰਥ ਵਿਵਸਥਾ ਵਿੱਚ ਸਿਰਫ਼ ਅਮਰੀਕਾ ਅਤੇ ਚੀਨ ਹੀ ਸਾਡੇ ਤੋਂ ਅੱਗੇ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਅਸੀਂ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਆਰਥ ਵਿਵਸਥਾ ਹਾਂ।

ਸਿਨਹਾ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ ਲਗਭਗ 25 ਕਰੋੜ ਪਰਿਵਾਰ ਹਨ ਅਤੇ ਪਿਛਲੇ ਪੰਜ ਸਾਲਾਂ ਵਿਚ ਮੋਦੀ ਦੀ ਅਗਵਾਈ ਵਾਲੀ ਸਾਡੀ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਦਾ ਲਾਭ ਹਰੇਕ ਨੂੰ ਮਿਲਿਆ ਹੈ।ਉਨ੍ਹਾਂ ਮੋਦੀ ਸਰਕਾਰ ਦੀਆਂ ਵੱਖ ਵੱਖ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਗਰੀਬਾਂ ਲਈ ਇਤਿਹਾਸਕ ਕੰਮ ਕੀਤੇ ਹਨ। ਇਹ ਅਸੀਂ ਨਹੀਂ, ਸਗੋਂ ਦੁਨੀਆ ਦੀ ਹਰ ਸੰਸਥਾ ਅਤੇ ਏਜੰਸੀ ਕਹਿ ਰਹੀਆਂ ਹਨ।

ਸਿਨਹਾ ਨੇ ਲੰਮੇ ਸਮੇਂ ਤੋਂ ਦੇਸ਼ ਵਿਚ ਬਣੇ ਕਾਂਗਰਸ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੱਜ ਦੇਸ਼ ਵਿਚ ਤਬਦੀਲੀ ਆਈ ਹੈ। ਜੋ ਅਸੀਂ 60 ਮਹੀਨਿਆਂ ਵਿੱਚ ਕੰਮ ਕਰ ਕੇ ਦਿਖਾਇਆ ਹੈ ਉਹ 60 ਸਾਲਾਂ ਵਿੱਚ ਨਹੀਂ ਹੋਇਆ । ਉਹਨਾਂ ਕਿਹਾ ਜੇ ਸਾਨੂੰ 350 ਲੱਖ ਕਰੋੜ ਰੁਪਏ ਦਾ ਟੀਚਾ ਹਾਸਲ ਕਰਨਾ ਹੈ ਤਾਂ ਇਸ ਵਿੱਚ ਹਰ ਕਿਸੇ ਦਾ ਯੋਗਦਾਨ ਰਹੇਗਾ। ਹਰ ਕੋਈ ਉਤਪਾਦਨ ਵਧਾਵੇਗਾ,ਹਰ ਕੋਈ ਆਪਣੇ ਟੈਕਸ ਅਦਾ ਕਰੇਗਾ। ਫਿਰ ਤਾਂ ਹੀ ਅਸੀਂ ਮਕਸਦ ਪੂਰਾ ਕਰ ਸਕਦੇ ਹਾਂ