ਮੋਦੀ-ਟਰੰਪ ਦੀ ਯਾਰੀ...ਲੋਕਾਂ ’ਤੇ ਪੈ ਗਈ ਭਾਰੀ, ਦੇਖੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲਾਂਕਿ, ਇਹ ਕਹਿਣਾ ਗਲਤ ਹੋਵੇਗਾ ਕਿ ਪੂਰਾ ਦੇਸ਼ ਟਰੰਪ...

Gobacktrump trend on social media

ਨਵੀਂ ਦਿੱਲੀ: ਅੱਜ ਭਾਰਤ ਲਈ ਖੁਦ ਦਾ ਵਿਸ਼ੇਸ਼ ਦਿਨ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਇਤਿਹਾਸਕ ਯਾਤਰਾ 'ਤੇ ਇਥੇ ਆਏ ਹਨ। ਹਰ ਕੋਈ, ਚਾਹੇ ਦੇਸ਼ ਅਤੇ ਵਿਦੇਸ਼, ਟਰੰਪ ਦੇ ਇਸ ਵਿਸ਼ੇਸ਼ ਦੌਰੇ ਦੀ ਉਡੀਕ ਕਰ ਰਹੇ ਹਨ। ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਧਰਤੀ 'ਤੇ ਕਦਮ ਰੱਖਦਿਆਂ ਸਾਰ ਹੀ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਸੋਸ਼ਲ ਮੀਡੀਆ ਵੀ ਉਨ੍ਹਾਂ ਦੇ ਤਰੀਕੇ ਨੂੰ ਮਨਾਉਂਦੇ ਹੋਏ ਦਿਖਾਈ ਦਿੱਤੇ।

ਹਾਲਾਂਕਿ, ਇਹ ਕਹਿਣਾ ਗਲਤ ਹੋਵੇਗਾ ਕਿ ਪੂਰਾ ਦੇਸ਼ ਟਰੰਪ ਦਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਕੁਝ ਲੋਕ ਅਜਿਹੇ ਹਨ ਜੋ ਰਾਸ਼ਟਰਪਤੀ ਦੇ ਇਸ ਦੌਰੇ ਤੋਂ ਨਾਰਾਜ਼ ਵੀ ਹਨ, ਜਿਸ ਦਾ ਟਵਿੱਟਰ 'ਤੇ ਅਸਰ ਦੇਖਣ ਨੂੰ ਮਿਲਿਆ ਹੈ। ਟਾਪ ਟ੍ਰੈਡਿੰਗ ਵਿਚ ਚਲ ਰਹੇ  #NamasteyTrump, #IndiaWelcomesTrump ਨੂੰ ਕਿਤੇ ਨਾ ਕਿਤੇ #GoBackTrump ਨੇ ਫਿੱਕਾ ਕਰ ਦਿੱਤਾ ਹੈ। ਹੈਸ਼ਟੈਗ #GoBackTrump  ਨਾਲ ਲੋਕ ਅਪਣੀ ਜਮ ਕੇ ਭੜਾਸ ਕੱਢ ਰਹੇ ਹਨ।

ਦਰਅਸਲ ਟਰੰਪ ਦੀ ਇਸ ਯਾਤਰਾ ਨੇ ਉਹਨਾਂ ਲੋਕਾਂ ਦੇ ਜ਼ਖ਼ਮ ਹਰੇ ਕਰ ਦਿੱਤੇ ਹਨ ਜਿਹਨਾਂ ਦੀਆਂ ਝੁੱਗੀਆਂ ਨੂੰ ਰਾਸ਼ਟਰਪਤੀ ਦੀ ਨਿਗਾਹ ਤੋਂ ਦੂਰ ਰੱਖਣ ਲਈ ਦੀਵਾਰ ਦੇ ਪਿੱਛੇ ਲੁਕੋ ਦਿੱਤਾ ਗਿਆ ਸੀ। ਹੁਣ ਲੋਕ ਕੁੱਝ ਤਸਵੀਰਾਂ ਸ਼ੇਅਰ ਕਰ ਕੇ ਅਪਣੇ ਦੁੱਖ ਅਤੇ ਗੁੱਸਾ ਦੋਵੇਂ ਜ਼ਾਹਿਰ ਕਰ ਰਹੇ ਹਨ। ਦਸ ਦਈਏ ਕਿ ਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਤੋਂ ਭਾਰਤ ਦੌਰੇ ‘ਤੇ ਹਨ।

ਟਰੰਪ ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ ‘ਤੇ ਪੁੱਜੇ, ਜਿੱਥੇ ਪਹਿਲਾਂ ਤੋਂ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਹਵਾਈ ਅੱਡੇ ਤੋਂ ਮੋਟੇਰਾ ਸਟੇਡੀਅਮ ਤਕ ਦੋਵੇਂ ਨੇਤਾ 22 ਕਿਲੋਮੀਟਰ ਲੰਬਾ ਰੋਡ ਕਰ ਰਹੇ ਹਨ। ਜਿਸ ਦੌਰਾਨ ਉਹ ਸਾਬਰਮਤੀ ਆਸ਼ਰਮ ‘ਚ ਪਹੁੰਚੇ ਜਿਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਉਹਨਾਂ ਨੇ ਚਰਖਾ ਵੀ ਕੱਤਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਥੇ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮੇਂ ਤੱਕ ਉਹ ਮੋਟੇਰਾ ਸਟੇਡੀਅਮ ਪਹੁੰਚ ਜਾਣਗੇ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਨਮਸਤੇ ਟਰੰਪ’ ਸਮਾਗਮ ਨੂੰ ਸੰਬੋਧਨ ਕਰਨਗੇ,ਜਿਸ ‘ਚ ਵੱਡੀ ਗਿਣਤੀ ‘ਚ ਲੋਕ ਸ਼ਿਰਕਤ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਕੁਝ ਸਮੇਂ ਤੱਕ ਉਹ ਮੋਟੇਰਾ ਸਟੇਡੀਅਮ ਪਹੁੰਚ ਜਾਣਗੇ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਨਮਸਤੇ ਟਰੰਪ’ ਸਮਾਗਮ ਨੂੰ ਸੰਬੋਧਨ ਕਰਨਗੇ,ਜਿਸ ‘ਚ ਵੱਡੀ ਗਿਣਤੀ ‘ਚ ਲੋਕ ਸ਼ਿਰਕਤ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।