ਪੰਜਾਬ ਦੇ ਮੁੱਖ ਮੰਤਰੀ ਨੇ ਪੇਂਡੂ ਨੌਜਵਾਨਾਂ ਲਈ ਖੁੱਲੇ ਮਿੰਨੀ ਬੱਸ ਪਰਮਿਟ ਨੀਤੀ ਦਾ ਕੀਤਾ
ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਪੈਦਾ ਕਰੇਗੀ ਸਰਕਾਰ ।
CM Punjab
ਚੰਡੀਗੜ੍ਹ: ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਮਿੰਨੀ ਬੱਸ ਪਰਮਿਟ ਨੀਤੀ ਦੀ ਘੋਸ਼ਣਾ ਕੀਤੀ ਅਤੇ ਰਾਜ ਦੇ ‘ਘਰ ਘਰ ਕਾਰੋਬਾਰ ਤੇ ਰੋਜ਼ਗਾਰ’ਮਿਸ਼ਨ ਤਹਿਤ ਪੇਡੂ ਖੇਤਰ ਦੇ ਨੌਜਵਾਨਾਂ ਨੂੰ ਵਰਚੁਅਲ ਢੰਗ ਨਾਲ 3,000 ਪਰਮਿਟ ਵੰਡੇ । ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਲ ਦੇ ਅੰਤ ਤੱਕ 8,000 ਹੋਰ ਪਰਮਿਟ ਵੰਡੇ ਜਾਣਗੇ । ਪੂਰੇ ਸਾਲ ਵਿਚ ਕੁਲ 11,000 ਪਰਮਿਟ ਵੰਡੇ ਜਾਣਗੇ । ਇਹ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਪੈਦਾ ਕਰੇਗੀ ਅਤੇ ਪੇਂਡੂ ਖੇਤਰ ਦੇ ਨੌਜਵਾਨਾਂ ਲਈ ਪਰਮਿਟ ਲਈ ਬਿਨੈ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੈ ।
ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਬਿਨੈਕਾਰਾਂ ਲਈ ਆੱਨਲਾਈਨ ਸਹੂਲਤ ਵਿਕਸਤ ਕਰਨ ਅਤੇ ਸਾਰੀਆਂ ਬੱਸਾਂ ਲਈ ਪਰਮਿਟ ਜਾਰੀ ਕਰਨ ਵਿੱਚ ਪਾਰਦਰਸ਼ਤਾ ਲਿਆਉਣ ਲਈ ਕਿਹਾ ਹੈ । ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ 'ਤੇ ਚੋਣਵੇਂ ਕੁਝ ਲੋਕਾਂ ਨੂੰ "ਗੈਰ ਕਾਨੂੰਨੀ" ਪਰਮਿਟ ਜਾਰੀ ਕਰਨ ਦਾ ਦੋਸ਼ ਲਾਇਆ ਹੈ।