ਜਾਤੀ ਸਮੀਕਰਨਾਂ ਕਰਕੇ ਫਸਿਆ 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

।‘ਆਪ’ ਤੇ ਕਾਂਗਰਸ ਵਿਚਾਲੇ ਹੁਣ ਤਕ ਫੈਸਲਾ ਨਾ ਹੋਣ ਦੇ ਦੋ ਵੱਡੇ ਕਾਰਨ ਮੰਨੇ ਜਾ ਰਹੇ ਹਨ

'AAP'

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨਾਲ ਗਠਜੋੜ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਖ਼ਰੀ ਫੈਸਲਾ ਲੈਣਗੇ। ‘ਆਪ’ ਨਾਲ ਗਠਜੋੜ ਸਬੰਧੀ ਕਾਂਗਰਸ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ। ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦਿਕਸ਼ਿਤ ਨੇ ‘ਆਪ’ ਨਾਲ ਗਠਜੋੜ ਕਰਨ ਤੋਂ ਇਨਕਾਰ ਕੀਤਾ ਹੈ ਜਦਕਿ ਦਿੱਲੀ ਦੇ ਇੰਚਾਰਜ ਪੀਸੀ ਚਾਕੋ ਗਠਜੋੜ ਦੇ ਪੱਖ ਵਿਚ ਹਨ।‘ਆਪ’ ਤੇ ਕਾਂਗਰਸ ਵਿਚਾਲੇ ਹੁਣ ਤਕ ਫੈਸਲਾ ਨਾ ਹੋਣ ਦੇ ਦੋ ਵੱਡੇ ਕਾਰਨ ਮੰਨੇ ਜਾ ਰਹੇ ਹਨ।

ਇੱਕ ਤਾਂ ‘ਆਪ’ ਨੇ ਸਾਰੀਆਂ ਸੱਤ ਸੀਟਾਂ ’ਤੇ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਤੇ ਦੂਜਾ ਸੱਤ ਲੋਕ ਸਭਾ ਸੀਟਾਂ ਦੇ ਜਾਤੀ ਸਮੀਕਰਨਾਂ ਸਬੰਧੀ ਵੀ ਦੋਵਾਂ ਵਿਚਾਲੇ ਸੀਟਾਂ ਦੀ ਵੰਡ ’ਤੇ ਪੇਚ ਫਸੇ ਹੋਏ ਹਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਤੇ ਕਾਂਗਰਸ ਸਬੰਧੀ ਦੋਵਾਂ ਦਲਾਂ ਦੇ ਲੀਡਰਾਂ ਵਿਚਾਲੇ ਵੱਖ-ਵੱਖ ਮਸਲਿਆਂ ਕਰਕੇ ਕੋਈ ਫੈਸਲਾ ਨਹੀਂ ਹੋ ਪਾ ਰਿਹਾ। ਜਾਣਕਾਰਾਂ ਮੁਤਾਬਕ ਗਠਜੋੜ ਵਿਚ ਸੀਟਾਂ ਤੇ ਜਾਤੀ ਸਮੀਕਰਨਾਂ ਤੋਂ ਇਲਾਵਾ ਦੋਵਾਂ ਦਲਾਂ ਵਿਚਾਲੇ ਆਪਣੀ ਮਨ ਪਸੰਦੀ ਸੀਟਾਂ ’ਤੇ ਦਾਅਵੇਦਾਰੀ ਕਰਨਾ ਵੀ ਵੱਡੀ ਵਜ੍ਹਾ ਮੰਨੀ ਜਾ ਰਹੀ ਹੈ।