ਹੁਣ ਰੇਲ ਯਾਤਰਾ ਕਰੇਗੀ ਪ੍ਰਿਅੰਕਾ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਿਅੰਕਾ ਛੇਤੀ ਹੀ ਦਿੱਲੀ ਤੋਂ ਕਾਨਪੁਰ ਤੱਕ ਦੀ ਯਾਤਰਾ ਕਰੇਗੀ

Priyanka Gandhi

ਲਖਨਊ- ਉਤਰ ਪ੍ਰਦੇਸ਼ ਵਿਚ ਕਾਂਗਰਸ ਹੱਥੋਂ ਨਿਕਲੀ ਜਮੀਨ ਨੂੰ ਮੁੜ ਤੋਂ ਤਲਾਸ਼ਣ ਲਈ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਬੋਟ ਯਾਤਰਾ ਤੋਂ ਬਾਅਦ ਹੁਣ ਰੇਲ ਗੱਡੀ ਦੀ ਯਾਤਰਾ ਕਰੇਗੀ। ਇਸ ਰਾਹੀਂ ਪ੍ਰਿਅੰਕਾ ਲੋਕ ਸਭਾ ਚੋਣਾਂ ਪ੍ਰਚਾਰ ਕਰੇਗੀ। ਇਸ ਤੋਂ ਪਹਿਲਾਂ ਉਨ੍ਹਾਂ ਪ੍ਰਯਾਗਰਾਜ ਵਿਚ ਵਾਰਾਣਸੀ ਤੱਕ ਬੋਟ ਨਾਲ ਗੰਗਾ ਯਾਤਰਾ ਕੀਤੀ ਸੀ। ਪਾਰਟੀ ਸੂਤਰਾਂ ਦਾ ਦਾਅਵਾ ਹੈ ਕਿ ਪ੍ਰਿਅੰਕਾ ਛੇਤੀ ਹੀ ਦਿੱਲੀ ਤੋਂ ਕਾਨਪੁਰ ਤੱਕ ਦੀ ਯਾਤਰਾ ਕਰੇਗੀ। ਇਸ ਦੇ ਨਾਲ ਹੀ ਉਹ ਅਯੁੱਧਿਆ ਵੀ ਜਾ ਸਕਦੀ ਹੈ। ਉਨ੍ਹਾਂ ਦੀ ਇਹ ਯਾਤਰਾ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ।

ਪ੍ਰਯਾਗਰਾਜ ਤੋਂ ਵਾਰਾਣਸੀ ਤੱਕ ਗੰਗਾ ਨਦੀ ਮਾਰਗ ਤੋਂ ਬੋਟ ਯਾਤਰਾ ਰਾਹੀਂ ਪੁਰਵਾਂਚਲ ਵਿਚ ਕਾਂਗਰਸ ਲਈ ਮਾਹੌਲ ਬਣਾਉਣ ਗਈ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਹੁਣ ਮੱਧ ਯੂਪੀ ਨੂੰ ਮਥਨੇ ਦੀ ਰਣਨੀਤੀ ਉਤੇ ਕੰਮ ਕਰ ਰਹੀ ਹੈ। ਉਨ੍ਹਾਂ ਵਾਰਾਣਸੀ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ ਹੋਲੀ ਦੇ ਬਾਅਦ ਪ੍ਰੋਗਰਾਮ ਤੈਅ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਨੇ ਵਾਡਰਾ ਦੀ ਯਾਤਰਾ ਨੂੰ ਆਖ਼ਰੀ ਰੂਪ ਦਿੱਤਾ ਹੈ।

ਰੇਲ ਗੱਡੀ ਦੌਰਾਨ ਪ੍ਰਿਅੰਕਾ ਗਾਂਧੀ ਵਾਡਰਾ ਰਸਤੇ ਵਿਚ ਪੈਣ ਵਾਲੇ ਸਾਰੇ ਪਾਰਟੀ ਵਰਕਰਾਂ ਲਈ ਪ੍ਰਚਾਰ ਕਰੇਗੀ। ਰੇਲ ਗੱਡੀ ਯਾਤਰਾ ਨਾਲ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵਾਡਰਾ ਦੇ ਫੈਜਾਬਾਦ ਤੋਂ ਉਨਵ ਤੱਕ ਦੇ ਪ੍ਰੋਗਰਾਮ ਨੂੰ ਵੀ ਆਖਰੀ ਰੂਪ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਪ੍ਰਿਅੰਕਾ ਗਾਂਧੀ ਵਾਡਰਾ ਉਤੇ ਰਾਏਬਰੇਲੀ ਅਤੇ ਅਮੇਠੀ ਦੀ ਜ਼ਿੰਮੇਵਾਰੀ ਵੀ ਹੈ। ਇਸ ਵਿਚੋਂ ਸਮਾਂ ਕੱਢਕੇ ਪ੍ਰਿਅੰਕਾ ਅਮੇਠੀ ਅਤੇ ਰਾਏਬਰੇਲੀ ਵਿਚ ਵੀ ਪ੍ਰਚਾਰ ਕਰੇਗੀ। ਇਸ ਤੋਂ ਪਹਿਲਾਂ, ਪ੍ਰਿਅੰਕਾ ਗਾਂਧੀ ਵਾਡਰਾ ਨੇ 18 ਮਾਰਚ ਨੂੰ ਪ੍ਰਯਾਗਰਾਜ ਵਿਚ ਸੰਗਮ ਤੱਟ ਉਤੇ ਪੂਜਨ ਅਰਚਨ ਦੇ ਬਾਅਦ ਬੋਟ ਯਾਤਰਾ ਸ਼ੁਰੂ ਕਰ ਕੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਸੀ।

ਉਨ੍ਹਾਂ ਦੀ ਇਹ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੱਕ ਸੀ। ਤਿੰਨ ਦਿਨ ਦੇ ਕਰੀਬ 140 ਕਿਲੋਮੀਟਰ ਦੀ ਯਾਤਰਾ ਵਿਚ ਉਨ੍ਹਾਂ ਤਕਰੀਬਨ ਅੱਧਾ ਦਰਜਨ ਲੋਕ ਸਭਾ ਖੇਤਰਾਂ ਦੇ ਵੋਟਰਾਂ ਨਾਲ ਮੁਲਾਕਾਤ ਕੀਤੀ ਸੀ। ਪ੍ਰਿਅੰਕਾ ਨੇ ਪ੍ਰਮੁੱਖ ਮੰਦਰਾਂ ਵਿਚ ਪੂਜਾ ਕੀਤੀ ਅਤੇ ਦਰਗਾਹ ਵੀ ਗਈ। ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਵਿਚ ਜੋਸ਼ ਭਰਿਆ ਤਾਂ ਮਲਾਹਾਂ ਤੋਂ ਲੈ ਕੇ  ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕੀਤਾ। ਰੇਲ ਗੱਡੀ ਯਾਤਰਾ ਦੌਰਾਨ ਵੀ ਰਾਸਤੇ ਵਿਚ ਉਹ ਅਲੱਗਅਲੱਗ ਸਮੂਹਾਂ ਨਾਲ ਮੁਲਾਕਾਤ ਕਰੇਗੀ।

ਦਿੱਲੀ ਤੋਂ ਕਾਨਪੁਰ ਤੱਕ ਦੀ ਉਨ੍ਹਾਂ ਦੀ ਪ੍ਰਸਤਾਵਿਤ ਯਾਤਰਾ ਦੇ ਪਰੋਗ੍ਰਾਮ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫੈਜ਼ਾਬਾਦ ਤੋਂ ਉਨਾਵ ਤੱਕ ਦੇ ਸੈਂਟਰਲ ਯੂਪੀ ਦੇ ਪ੍ਰੋਗਰਾਮ ਨੂੰ ਵੀ ਫਾਈਨਲ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਇਸ ਦੌਰਾਨ ਇਕ ਵਾਰ ਫਿਰ ਨਾ ਕੇਵਲ ਭਾਜਪਾ ਦੇ ਗੜ੍ਹ ਮੰਨੇ ਜਾਣ ਵਾਲੀ ਮੱਧ ਯੂਪੀ ਨੂੰ ਮਿੱਥੇਗੀ, ਸਗੋਂ ਅਯੁੱਧਿਆ ਜਾ ਕੇ ਇਕ ਅਲੱਗ ਸੰਦੇਸ਼ ਵੀ ਦੇਵੇਗੀ। ਸੈਂਟਰਲ ਯੂਪੀ ਵਿਚ ਵੀ ਕਦੇ ਕਾਂਗਰਸ ਦਾ ਚੰਗਾ ਪ੍ਰਭਾਵ ਰਹਿੰਦਾ ਸੀ। ਪਿਛਲੀਆਂ 2014 ਦੀਆਂ ਚੋਣਾਂ ਵਿਚ ਸੈਂਟਰਲ ਯੂਪੀ ਦੀਆਂ 17 ਸੀਟਾਂ ਵਿਚ ਭਾਜਪਾ ਨੇ 14 ਲੋਕ ਸਭਾ ਸੀਟਾਂ ਉਤੇ ਜਿੱਤ ਪ੍ਰਾਪਤ ਕੀਤੀ। ਸਾਲ 2009 ਵਿਚ ਇਸ ਬੈਲਟ ਵਿਚ ਕਾਂਗਰਸ ਨੂੰ 11 ਸੀਟਾਂ ਮਿਲੀਆਂ ਸਨ।