ਮਹਾਰਾਸ਼ਟਰ, ਪੰਜਾਬ ਅਤੇ ਚੰਡੀਗੜ੍ਹ ਵਿਚ ਲਗਿਆ ਕਰਫ਼ਿਊ, ਦਿੱਲੀ ਅਤੇ ਰਾਜਸਥਾਨ ਵਿਚ ਲਗਾਉਣ ਦੀ ਤਿਆਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੇ ਨਾਲ ਹੀ ਮਹਾਰਾਸ਼ਟਰ ਵਿਚ ਵੀ ਕਰਫਿਊ...

National curfew imposed in maharashtra punjab and chandigarh

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਨਤਾ ਕਰਫਿਊ ਅਤੇ ਲਾਕਡਾਊਨ ਦੇ ਐਲਾਨ ਦੇ ਬਾਵਜੂਦ ਲੋਕਾਂ ਦੇ ਘਰੋਂ ਬਾਹਰ ਨਿਕਲਣ ’ਤੇ ਕਈ ਰਾਜਾਂ ਵਿਚ ਸਖ਼ਤ ਕਦਮ ਚੁੱਕੇ ਗਏ ਹਨ। ਪੰਜਾਬ ਅਤੇ ਚੰਡੀਗੜ੍ਹ ਨੇ ਕਰਫਿਊ ਲਗਾ ਦਿੱਤਾ ਹੈ। ਰਾਜਸਥਾਨ ਨੇ ਫ਼ੌਜ਼ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ ਹੈ ਤੇ ਉੱਥੇ ਹੀ ਰਾਜਧਾਨੀ ਦਿੱਲੀ ਵਿਚ ਕਰਫਿਊ ਲਗਾਉਣ ਦੀਆਂ ਤਿਆਰੀਆਂ ਸਾਹਮਣੇ ਆ ਰਹੀਆਂ ਹਨ।

ਇਸ ਦੇ ਨਾਲ ਹੀ ਮਹਾਰਾਸ਼ਟਰ ਵਿਚ ਵੀ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਦੇਸ਼ ਦੇ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਲਾਕਡਾਊਨ ਕੀਤਾ ਗਿਆ ਹੈ। ਇਸ ਵਿਚ ਦੇਸ਼ ਦੇ 548 ਜ਼ਿਲ੍ਹੇ ਸ਼ਾਮਿਲ ਹਨ। ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਦੇ ਬਾਵਜੂਦ ਲੋਕ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਹੈ ਇਹ ਸਾਰੇ ਉਪਾਅ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਹਨ।

ਉਹ ਖੁਸ਼ ਹਨ ਕਿ ਲੋਕ ਉਹਨਾਂ ਦੇ ਆਦੇਸ਼ ਦਾ ਪਾਲਣ ਕਰ ਰਹੇ ਹਨ। ਕਰਫਿਊ ਦੌਰਾਨ ਉਹਨਾਂ ਨੂੰ ਹੀ ਬਾਹਰ ਜਾਣ ਦਿੱਤਾ ਜਾਵੇਗਾ ਜਿਹਨਾਂ ਨੂੰ ਕੋਈ ਖਾਸ ਕੰਮ ਹੋਵੇਗਾ। ਨਿਯਮ ਤੋੜਨ ਵਾਲਿਆਂ ’ਤੇ ਸਖ਼ਤ ਕਾਰਵਾਈ ਹੋਵੇਗੀ। ਕੋਰੋਨਾ ਨਾਲ  ਨਿਪਟਣ ਲਈ ਆਮ ਜਨਤਾ ਦਾ ਪੂਰੀ ਤਰ੍ਹਾਂ ਸਹਿਯੋਗ ਨਾ ਮਿਲਦਾ ਦੇਖ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦੈ ਠਾਕਰੇ ਨੇ ਸੋਮਵਾਰ ਨੂੰ ਰਾਜ ਵਿਚ ਕਰਫਿਊ ਲਗਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਵਾਇਰਸ ਖਿਲਾਫ ਜੰਗ ਦਾ ਸਮਾਂ ਆ ਚੁੱਕਾ ਹੈ।

ਜੇ ਹੁਣ ਵੀ ਨਹੀਂ ਸੰਭਲੇ ਤਾਂ ਹਾਲਾਤ ਬਹੁਤ ਹੀ ਭਿਆਨਕ ਹੋ ਜਾਣਗੇ। ਰਾਜ ਵਿਚ ਸਾਰੇ ਜ਼ਿਲ੍ਹਿਆਂ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਨਿਜੀ ਵਾਹਨਾਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ। ਹਰਿਆਣਾ ਸਰਕਾਰ ਨੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲਗਦੇ ਸੱਤ ਜ਼ਿਲ੍ਹਿਆਂ ਵਿਚ ਲਾਕਡਾਊਨ ਦਾ ਐਲਾਨ ਕੀਤਾ ਸੀ ਪਰ ਸੋਮਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ 22 ਜ਼ਿਲ੍ਹਿਆਂ ਵਿਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।

ਹੁਣ ਇਹ ਲਾਕਡਾਊਨ 31 ਮਾਰਚ ਤਕ ਰਹੇਗਾ। ਜ਼ਰੂਰਤ ਪੈਣ ’ਤੇ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਫਿਲਹਾਲ ਉਹਨਾਂ ਦਾ ਕਰਫਿਊ ਲਗਾਉਣ ਦਾ  ਇਰਾਦਾ ਨਹੀਂ ਹੈ। ਹਰਿਆਣਾ ਨੇ ਦੂਜੇ ਰਾਜਾਂ ਦੇ ਸਾਰੇ ਸਟੇਟ ਬਾਰਡਰ ਸੀਲ ਕਰ ਦਿੱਤੇ ਹਨ ਅਤੇ ਅੰਤਰਰਾਸ਼ਟਰੀ ਬੱਸਾਂ ਵੀ ਨਹੀਂ ਚੱਲਣਗੀਆਂ। ਰਾਜਸਥਾਨ ਸਰਕਾਰ ਵੀ ਕੋਈ ਖਤਰਾ ਚੁੱਕਣ ਨੂੰ ਤਿਆਰ ਨਹੀਂ ਹੈ।

ਸਰਕਾਰ ਫ਼ੌਜ਼ ਅਤੇ ਅਰਧ ਫ਼ੌਜ਼ ਬਲ ਦੀ ਮਦਦ ਲੈਣ ਦਾ ਵਿਚਾਰ ਕਰ ਰਹੀ ਹੈ। ਲਾਕਡਾਊਨ ਦੇ ਦੂਜੇ ਦਿਨ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਲੋਕ ਅਪਣੇ ਕੰਮ ਲਈ ਬਾਹਰ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਵਾਪਸ ਕਰ ਭੇਜ ਦਿੱਤਾ। ਲੋਕਾਂ ਤੋਂ ਸਹਿਯੋਗ ਨਾ ਮਿਲਣ ’ਤੇ ਕਰਫਿਊ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਸ ਬਾਰੇ ਮੰਗਲਵਾਰ ਨੂੰ ਫ਼ੈਸਲਾ ਲਿਆ ਜਾਵੇਗਾ। ਰਾਜ ਦੇ ਚਿਕਿਤਸਾ ਮੰਤਰੀ ਡਾ. ਰਘੁ ਸ਼ਰਮਾ ਨੇ ਕਿਹਾ ਕਿ ਸਖ਼ਤੀ ਕੀਤੀ ਜਾਵੇਗੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।