ਦੇਸ਼ ਦੇ ਇਨ੍ਹਾਂ 10 ਜ਼ਿਲ੍ਹਿਆਂ ’ਚ ਤੇਜੀ ਨਾਲ ਫੈਲ ਰਿਹੈ ਕੋਰੋਨਾ, ਮਹਾਰਾਸ਼ਟਰ-ਪੰਜਾਬ ਦੀ ਹਾਲਤ ਗੰਭੀਰ
ਦੇਸ਼ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸਿਹਤ ਮੰਤਰਾਲਾ ਦੇ ਅਨੁਸਾਰ ਬੀਤੇ...
ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸਿਹਤ ਮੰਤਰਾਲਾ ਦੇ ਅਨੁਸਾਰ ਬੀਤੇ 24 ਘੰਟੇ ਵਿਚ 47 ਹਜਾਰ ਤੋਂ ਵੱਧ ਮਾਮਲੇ ਆਏ ਹਨ। ਇਨ੍ਹਾਂ ਵਿਚ ਸਭ ਤੋਂ ਵੱਧ ਮਾਮਲੇ ਦੇਸ਼ ਦੇ 10 ਜ਼ਿਲ੍ਹਿਆਂ ਵਿਚ ਆਏ ਹਨ। ਕੋਰੋਨਾ ਵਾਇਰਸ ਦੇ ਸਭਤੋਂ ਜ਼ਿਆਦਾ ਐਕਟਿਵ ਮਾਮਲੇ 10 ਜ਼ਿਲ੍ਹਿਆਂ ਵਿਚ ਕੇਂਦਰਿਤ ਹਨ, ਪੁਣੇ, ਨਾਗਪੁਰ, ਮੁੰਬਈ, ਠਾਣੇ, ਨਾਸਿਕ, ਔਰੰਗਾਬਾਦ, ਬੈਂਗਲੋਰ ਅਰਬਨ, ਨਾਂਦੇੜ, ਜਲਗਾਂਓ, ਅਕੋਲਾ।
ਜਿਨ੍ਹਾਂ 10 ਜ਼ਿਲ੍ਹਿਆਂ ਵਿਚ ਕੋਰੋਨਾ ਮਾਮਲੇ ਕੇਂਦਰਿਤ ਹਨ ਉਨ੍ਹਾਂ ਵਿਚੋਂ 9 ਜ਼ਿਲ੍ਹੇ ਮਹਾਰਾਸ਼ਟਰ ਅਤੇ ਜ਼ਿਲ੍ਹਾ ਕਰਨਾਟਕ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਰਾਜ ਮਹਾਰਾਸ਼ਟਰ ਅਤੇ ਪੰਜਾਬ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 28,000 ਤੋਂ ਜ਼ਿਆਦਾ ਨਵੇਂ ਮਾਮਲੇ ਆਏ ਅਤੇ ਪੰਜਾਬ ਵਿਚ ਅਪਣੀ ਕੁੱਲ ਜਨਸੰਖਿਆ ਦੇ ਅਨੁਪਾਤ ਵਿਚ ਬਹੁਤ ਵੱਧ ਗਿਣਤੀ ਵਿਚ ਨਵੇਂ ਮਾਮਲੇ ਆ ਰਹੇ ਹਨ।
ਸਰਕਾਰ ਨੇ ਫੈਸਲਾ ਲਿਆ ਕਿ ਇਕ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਵੈਕਸੀਨ ਲਗਵਾ ਸਕਦੇ ਹਨ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਸਾਡੇ ਦੇਸ਼ ਵਿਚ ਕੋਰੋਨਾ ਵਾਇਰਸ ਦੀਆਂ ਕੁੱਲ ਮੌਤਾਂ ਦੀ 88 ਫੀਸਦੀ ਮੌਤਾਂ 45 ਸਾਲਾਂ ਅਤੇ ਉਨ੍ਹਾਂ ਵਿਚ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਹੈ।