ਭਾਰਤ ਤੋਂ ਬਾਹਰ ਜਾਣ ਵਾਲੇ ਵਿਦੇਸ਼ੀ ਕਾਰੋਬਾਰਾਂ ਦੀ ਗਿਣਤੀ ਨੇ ਨਵੇਂ ਨਿਵੇਸ਼ਕਾਂ ਨੂੰ ਪਛਾੜਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

2022 ਵਿੱਚ ਘੱਟੋ-ਘੱਟ 5 ਸਾਲਾਂ ਦੇ ਹੇਠਲੇ ਪੱਧਰ 'ਤੇ ਆਈ ਨਵੇਂ ਵਿਦੇਸ਼ੀ ਕਾਰੋਬਾਰਾਂ ਦੀ ਗਿਣਤੀ 

Representational Image

ਨਵੀਂ ਦਿੱਲੀ : ਅਧਿਕਾਰਤ ਅੰਕੜਿਆਂ ਅਨੁਸਾਰ, 2018 ਤੋਂ ਬਾਅਦ ਭਾਰਤ ਛੱਡਣ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਗਿਣਤੀ ਨਵੇਂ ਨਿਵੇਸ਼ਕਾਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਨਵੇਂ ਵਿਦੇਸ਼ੀ ਕਾਰੋਬਾਰਾਂ ਦੀ ਗਿਣਤੀ 2022 ਵਿੱਚ ਘੱਟੋ-ਘੱਟ ਪੰਜ ਸਾਲਾਂ ਦੇ ਹੇਠਲੇ ਪੱਧਰ 'ਤੇ ਆ ਗਈ ਹੈ। 

ਇੱਕ ਅਧਿਕਾਰਿਤ ਰਿਪੋਰਟ ਵਿਚ ਦਿਤੀ ਜਾਣਕਾਰੀ ਅਨੁਸਾਰ ਕਰੀਬ 470 ਨਵੇਂ ਵਿਦੇਸ਼ੀ ਨਿਵੇਸ਼ਕਾਂ ਨੇ 2018 ਅਤੇ 2022 ਦਰਮਿਆਨ ਭਾਰਤ ਵਿੱਚ ਕਾਰੋਬਾਰ ਸਥਾਪਤ ਕੀਤਾ ਹੈ ਜਦਕਿ 550 ਤੋਂ ਵੱਧ ਵਿਦੇਸ਼ੀ ਫਰਮਾਂ ਨੇ ਉਸੇ ਸਮੇਂ ਵਿੱਚ ਕੰਮਕਾਜ ਬੰਦ ਕਰ ਦਿੱਤਾ। ਇਸ ਮਿਆਦ ਦੇ ਦੌਰਾਨ, 2019 ਹੀ ਇੱਕ ਅਜਿਹਾ ਸਾਲ ਸੀ ਜਦੋਂ ਭਾਰਤ ਵਿੱਚ ਕੰਮ ਸ਼ੁਰੂ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਗਿਣਤੀ 137 ਸੀ ਜੋ ਉਸ ਸਮੇਂ ਬੰਦ ਹੋ ਗਈਆਂ ਅਤੇ ਨਾ-ਸਰਗਰਮ ਹੋ ਜਾਣ ਵਾਲੀਆਂ 133 ਫਰਮਾਂ ਤੋਂ ਵੱਧ ਸੀ। 

ਇਹ ਵੀ ਪੜ੍ਹੋ:  ਦਿੱਗਜ਼ IT ਕੰਪਨੀ ਐਕਸੈਂਚਰ ਵਲੋਂ 19 ਹਜ਼ਾਰ ਮੁਲਾਜ਼ਮਾਂ ਨੂੰ ਕੱਢਣ ਦਾ ਕੀਤਾ ਐਲਾਨ

ਪ੍ਰਾਪਤ ਵੇਰਵਿਆਂ ਅਨੁਸਾਰ 2022 ਵਿੱਚ, 64 ਨਵੇਂ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤ ਵਿੱਚ ਕੰਮ ਸ਼ੁਰੂ ਕੀਤਾ, ਜੋ ਕਿ 2018 ਤੋਂ ਬਾਅਦ ਸਭ ਤੋਂ ਘੱਟ ਅੰਕੜਾ ਹੈ ਜਦੋਂ ਕਿ 2023 ਦੀ ਸ਼ੁਰੂਆਤ ਤੋਂ ਸਿਰਫ਼ ਇੱਕ ਨਵਾਂ ਵਿਦੇਸ਼ੀ ਕਾਰੋਬਾਰ (9 ਮਾਰਚ ਤੱਕ) ਸ਼ੁਰੂ ਹੋਇਆ ਸੀ। 

ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਦੁਆਰਾ ਪਿਛਲੇ ਹਫ਼ਤੇ ਰਾਜ ਸਭਾ ਵਿੱਚ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਦੇਸ਼ ਛੱਡਣ ਵਾਲੀਆਂ ਫਰਮਾਂ ਦੀ ਗਿਣਤੀ 78 ਹੋ ਗਈ ਹੈ, ਜਦੋਂ ਕਿ ਦੋ ਫਰਮਾਂ ਨੇ 1 ਜਨਵਰੀ ਤੋਂ 9 ਮਾਰਚ ਦਰਮਿਆਨ ਕੰਮਕਾਜ ਬੰਦ ਕਰ ਦਿੱਤਾ ਹੈ।