ਸ਼੍ਰੀਲੰਕਾ ਦੇ ਹਮਲੇ ’ਤੇ ਜਾਵੇਦ ਨੇ ਟਵੀਟ ਕਰਕੇ ਕੱਢਿਆ ਗੁੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਸਿਰਫ ਅਤਿਵਾਦ ਨਹੀਂ ਹੈ ਬਲਕਿ ਇਹ ਇਕ ਯੁੱਧ ਹੈ: ਜਾਵੇਦ

Javed Akhtar twitter reaction on Sri lanka blasts ISIS

ਨਵੀਂ ਦਿੱਲੀ: ਸ਼੍ਰੀਲੰਕਾ ਵਿਚ ਇਸਟਰਨ ਦੇ ਮੌਕੇ ’ਤੇ ਹੋਏ ਬੰਬ ਧਮਾਕੇ ਨੇ ਪੂਰੀ ਦੁਨੀਆ ਨੂੰ ਹਿਲਾ ਰੱਖ ਦਿੱਤਾ ਹੈ। ਸ਼੍ਰੀਲੰਕਾ ਵਿਚ ਹੋਏ ਇਸ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 359 ਤਕ ਪਹੁੰਚ ਗਈ ਹੈ। ਸ਼੍ਰੀਲੰਕਾ ਦੇ ਇਹਨਾਂ ਬੰਬ ਧਮਾਕਿਆਂ ਦੀ ਬਾਲੀਵੁੱਡ ਨੇ ਵੀ ਬਹੁਤ ਅਲੋਚਨਾ ਕੀਤੀ ਹੈ। ਬਾਲੀਵੁੱਡ ਦੇ ਗੀਤਾਕਾਰ ਲੇਖਕ ਜਾਵੇਦ ਅਖ਼ਤਰ ਨੇ ਵੀ ਇਹਨਾਂ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਟਵੀਟ ਕਰਕੇ ਇਸ ਦੀ ਬਹੁਤ ਨਿਖੇਧੀ ਕੀਤੀ।

ਜਾਵੇਦ ਅਖ਼ਤਰ ਨੇ ਆਈਐਸਈਐਸ ਦੇ ਵਿਰੁੱਧ ਇਕਜੁੱਟ ਹੋਣ ਬਾਰੇ ਕਿਹਾ ਹੈ। ਜਾਵੇਦ ਅਖ਼ਤਰ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋਇਆ ਹੈ। ਗੀਤਾਕਾਰ ਲੇਖਕ ਜਾਵੇਦ ਅਖ਼ਤਰ ਨੇ ਸ਼੍ਰੀਲੰਕਾ ਬੰਬ ਧਮਾਕੇ ’ਤੇ ਟਵੀਟ ਕੀਤਾ ਹੈ। ਜਿਸ ਤਰ੍ਹਾਂ ਸਾਰਾ ਸਮਾਜ ਹਿਟਲਰ ਦੇ ਵਿਰੁੱਧ ਹੋ ਗਿਆ ਸੀ ਉਸੇ ਤਰ੍ਹਾਂ ਆਈਐਸ ਦੇ ਵਿਰੁੱਧ ਇਕਜੁੱਟ ਦਾ ਸਮਾਂ ਆ ਗਿਆ ਹੈ। ਇਹ ਸਿਰਫ ਅਤਿਵਾਦ ਨਹੀਂ ਹੈ ਬਲਕਿ ਇਹ ਇਕ ਯੁੱਧ ਹੈ।

ਇਸ ਤਰ੍ਹਾਂ ਜਾਵੇਦ ਅਖ਼ਤਰ ਨੇ ਆਈਐਸ ਵਿਰੁੱਧ ਅਪਣੇ ਗੁੱਸੇ ਨੂੰ ਜ਼ਾਹਰ ਕੀਤਾ ਹੈ। ਅਕਸਰ ਹੀ ਜਾਵੇਦ ਅਖ਼ਤਰ ਸੋਸ਼ਲ ਮੀਡੀਆ ’ਤੇ ਸਮਾਜਿਕ ਸਰਕਾਰਾਂ ’ਤੇ ਖੁਲ ਕੇ ਅਪਣੀ ਸਲਾਹ ਰੱਖਦੇ ਹਨ। ਰਿਪੋਰਟ ਮੁਤਾਬਕ ਸ਼੍ਰੀਲੰਕਾ ਵਿਚ ਹੋਟਲ ਅਤੇ ਚਰਚ ਨੂੰ ਨਿਸ਼ਾਨਾ ਬਣਾਉਣ ਵਾਲੇ 9 ਆਤਮਘਾਤੀ ਹਮਲਾਵਰਾਂ ਵਿਚ ਇਕ ਔਰਤ ਵੀ ਸੀ। ਇਹ ਦਾਅਵਾ ਸ਼੍ਰੀਲੰਕਾ ਦੀ ਰੱਖਿਆ ਮੰਤਰੀ ਨੇ ਕੀਤਾ ਹੈ। ਨਿਊਜ਼ ਏਜੰਸੀ ਰਾਇਟਰਸ ਦੇ ਹਵਾਲੇ ਤੋਂ ਮੰਤਰੀ ਦਾ ਬਿਆਨ ਜਾਰੀ ਹੋਇਆ ਹੈ।

 



 

 

ਐਤਵਾਰ ਨੂੰ ਇਸਟਰਨ ਦੇ ਮੌਕੇ ’ਤੇ ਹੋਏ ਇਸ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 359 ਤਕ ਪਹੁੰਚ ਗਈ ਹੈ। ਜਿਸ ਵਿਚ 39 ਵਿਦੇਸ਼ੀ ਹਨ। ਇਸ ਘਟਨਾ ਵਿਚ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਹੁਣ ਤਕ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਤਰੀ ਲਕਸ਼ਮਣ ਕਿਰਿਏਲਾ ਨੇ ਕਿਹਾ ਕਿ ਘਟਨਾ ਵਿਚ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰਤ ਕੀਤੇ ਜਾਣ ਦੀ ਸੰਭਾਵਨਾ ਹੈ। ਉੱਧਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮ ਸਿੰਘ ਨੇ ਕਿਹਾ ਕਿ ਭਾਰਤ ਨੇ ਸ਼੍ਰੀਲੰਕਾ ਨਾਲ ਖੁਫੀਆ ਜਾਣਕਾਰੀ ਸ਼ੇਅਰ ਕੀਤੀ ਸੀ ਪਰ ਇਸ ਵਾਰ ਕਾਰਵਾਈ ਕਰਨ ’ਤੇ ਇਸ ਵਿਚ ਲਾਪਰਵਾਹੀ ਹੋਈ ਹੈ।