ਅਨਿਲ ਨੇ ਖੋਲ੍ਹਿਆ ਸੰਨੀ ਦਿਓਲ ਦੇ ਬੀਜੇਪੀ ਵਿਚ ਸ਼ਾਮਲ ਹੋਣ ਦਾ ਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਕਰਕੇ ਆਏ ਹਨ ਸੰਨੀ ਦਿਓਲ ਰਾਜਨੀਤੀ ਵਿਚ

Sunny Deol director Anil Sharma tell all why bollywood actor joins BJP

ਨਵੀਂ ਦਿੱਲੀ: ਸੰਨੀ ਦਿਓਲ 23 ਅਪ੍ਰੈਲ ਨੂੰ ਬੀਜੇਪੀ ਵਿਚ ਸ਼ਾਮਲ ਹੋਏ ਸਨ। 62 ਸਾਲਾ ਸੰਨੀ ਦਿਓਲ ਦੇ ਬੀਜੇਪੀ ਵਿਚ ਸ਼ਾਮਲ ਹੋਣ ਨਾਲ ਹੀ ਉਹਨਾਂ ਦੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਪਰ ਸੰਨੀ ਦਿਓਲ ’ਤੇ ਸੋਸ਼ਲ ਮੀਡੀਆਂ ’ਤੇ ਰਿਐਕਸ਼ਨ ਆਉਣੇ ਬੰਦ ਨਹੀਂ ਹੋਏ। ਗਦਰ ਫਿਲਮ ਦੇ ਡਾਇਰੈਕਟਰ ਅਨਿਲ ਸ਼ਰਮਾ ਨੇ ਕਲ੍ਹ ਉਹਨਾਂ ਦੀ ਪਾਰਟੀ ਵਿਚ  ਸ਼ਾਮਲ ਹੋਣ ’ਤੇ ਟਵੀਟ ਕੀਤਾ ਸੀ ਅਤੇ ਅੱਜ ਵੀ ਇਕ ਟਵੀਟ ਕੀਤਾ ਹੈ।

ਅਨਿਲ ਸ਼ਰਮਾ ਨੇ ਅਪਣੇ ਇਸ ਟਵੀਟ ਵਿਚ ਸੰਨੀ ਦਿਓਲ ਦੇ ਬੀਜੇਪੀ ਵਿਚ ਸ਼ਾਮਲ ਹੋਣ ਅਤੇ ਰਾਜਨੀਤੀ ਵਿਚ ਕਦਮ ਰੱਖਣ ਦੀ ਵਜ੍ਹਾ ਦਾ ਵੀ ਖੁਲਾਸਾ ਕੀਤਾ ਹੈ। ਸੰਨੀ ਦਿਓਲ ਦੇ ਰਾਜਨੀਤੀ ਵਿਚ ਸ਼ਾਮਲ ਹੋਣ ’ਤੇ ਅਨਿਲ ਸ਼ਰਮਾ ਨੇ ਟਵੀਟ ’ਤੇ ਕਿਹਾ ਕਿ ਲੋਕ ਪੁੱਛਦੇ ਰਹੇ ਹਨ ਕਿ ਸੰਨੀ ਦਿਓਲ ਰਾਜਨੀਤੀ ਵਿਚ ਕਿਉਂ ਆਏ। ਇਹ ਸਹੀ ਨਹੀਂ ਹੈ। ਸੰਨੀ ਦਿਓਲ ਸਾਫ਼ ਦਿਲ ਇਨਸਾਨ ਹਨ।

ਰਾਜਨੀਤੀ ਉਹਨਾਂ ਲਈ ਨਹੀਂ ਹੈ ਪਰ ਹਰ ਚੰਗਾ ਇਨਸਾਨ ਇਹ ਸੋਚੇਗਾ ਤਾਂ ਰਾਜਨੀਤੀ ਨੂੰ ਕੋਈ ਵੀ ਸਾਫ਼ ਕਿਵੇਂ ਕਰੇਗਾ। ਕੋਈ ਤਾਂ ਚਾਹੀਦਾ ਹੈ ਜੋ ਇਸ ਹਨੇਰੇ ਨੂੰ ਦੂਰ ਕਰੇ। ਇਸ ਤਰ੍ਹਾਂ ਅਨਿਲ ਨੇ ਸੰਨੀ ਦਿਓਲ ਦੇ ਬੀਜੇਪੀ ਵਿਚ ਸ਼ਾਮਲ ਹੋਣ ਦੀ ਪੂਰੀ ਦਾਸਤਾਨ ਲਿਖ ਦਿੱਤੀ। ਸੰਨੀ ਦਿਓਲ ਦਾ ਜਨਮ 19 ਅਕਤੂਬਰ 1956 ਨੂੰ ਪੰਜਾਬ ਦੇ ਸਾਹਨੇਵਾਲ ਵਿਚ ਹੋਇਆ। ਸੰਨੀ ਦਿਓਲ ਨੇ ਹੁਣ ਤਕ ਬਾਲੀਵੁੱਡ ਵਿਚ ਬਹੁਤ ਨਾਮ ਕਮਾਇਆ ਹੈ।

ਉਸ ਨੇ ਬਹੁਤ ਸਾਰੀਆਂ ਫਿਲਮਾਂ ਲੋਕਾਂ ਸਾਹਮਣੇ ਰੱਖੀਆ ਹਨ। ਉਹਨਾਂ ਨੇ ਲਗਭਗ 100 ਫਿਲਮਾਂ ਵਿਚ ਕੰਮ ਕੀਤਾ ਹੈ। ਉਹਨਾਂ ਨੂੰ ਕਈ ਫਿਲਮਾਂ ਵਿਚ ਬੈਸਟ ਐਕਟਰ ਦੇ ਇਨਾਮ ਵੀ ਮਿਲ ਚੁੱਕੇ ਹਨ। ਉਹਨਾਂ ਨੇ 1980 ਅਤੇ 1990 ਦੇ ਦਹਾਕਿਆਂ ਵਿਚ ਕਈ ਸੁਪਰਹਿਟ ਫ਼ਿਲਮਾਂ ਕੀਤੀਆਂ ਹਨ।