ਸੰਨੀ ਦਿਓਲ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ 2019

Sunny deol will be BJP candidate from Amritsar

ਅੰਮ੍ਰਿਤਸਰ: ਪੰਜ ਸਾਲ ਪਹਿਲਾਂ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਨੇਤਾ ਅਰੁਣ ਜੇਤਲੀ ਨੂੰ ਕਾਂਗਰਸ ਤੋਂ ਮੌਜੂਦਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਰੀ ਤਰ੍ਹਾਂ ਹਰਾਇਆ ਸੀ। 5 ਸਾਲ ਬਾਅਦ ਵੀ ਇਸ ਹਾਰ ਦਾ ਡਰ ਲਗਾਤਾਰ ਜਾਰੀ ਹੈ। ਨਾਮਕਰਣ ਭਰਨ ਦੀ ਪ੍ਰਕਿਰਿਆ ਚਾਰ ਦਿਨਾਂ ਤੋਂ ਬਾਅਦ ਸ਼ੁਰੂ ਹੋ ਜਾਵੇਗੀ। 22 ਅਪ੍ਰੈਲ ਸੋਮਵਾਰ ਤੋਂ ਨਾਂਕਰਣ ਪੱਤਰ ਭਰਨ ਦੀ ਸ਼ੁਰੂਆਤ ਹੋਵੇਗੀ।

Vote

ਭਾਜਪਾ ਨੂੰ ਹੁਣ ਤੱਕ ਪੰਜਾਬ ਵਿਚ ਲੜੀਆਂ ਜਾਣ ਵਾਲੀਆਂ ਤਿੰਨ ਸੀਟਾਂ ਤੇ ਜੇਤੂ ਉਮੀਦਵਾਰ ਨਹੀਂ ਮਿਲ ਰਹੇ। ਭਾਜਪਾ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੇ ਕੋਈ ਵੀ ਸੈਲੇਬ੍ਰਿਟੀ ਚੋਣਾਂ ਲੜਨ ਨੂੰ ਤਿਆਰ ਹੀ ਨਹੀਂ ਹੋ ਰਹੀ। ਇਸ ਦਾ ਮੁਖ ਕਾਰਨ ਇਹ ਹੈ ਕਿ ਜਦੋਂ ਕਿਸੇ ਨੂੰ ਪਤਾ ਚੱਲਦਾ ਹੈ ਕਿ ਪਿਛਲੀ ਵਾਰ 2014 ਦੀਆਂ ਲੋਕ ਸਭਾ ਚੋਣਾਂ ਵਿਚ ਇੱਥੋਂ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਇੱਕ ਲੱਖ ਵੋਟਾਂ ਨਾਲ ਚੋਣਾਂ ਹਾਰ ਗਏ ਸੀ ਤਾਂ ਕੋਈ ਵੀ ਇੱਥੋਂ ਚੋਣ ਲੜਨ ਲਈ ਤਿਆਰ ਨਹੀਂ ਹੋ ਰਿਹਾ।

Voting

ਸਿਰਫ ਰਾਜਿੰਦਰ ਸਿੰਘ ਛੀਨਾ ਅਤੇ ਅਨਿਲ ਜੋਸ਼ੀ ਹੀ ਅਜਿਹੇ ਨੇਤਾ ਹਨ ਜੋ ਅਪਣੇ ਆਪ ਨੂੰ ਟਿਕਟ ਦੇਣ ਦਾ ਦਾਅਵਾ ਕਰ ਰਹੇ ਹਨ ਪਰ ਪਾਰਟੀ ਨਾਲ ਜੁੜੇ ਸੂਤਰ ਤਾਂ ਕੁਝ ਹੋਰ ਹੀ ਦੱਸ ਰਹੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਸੰਨੀ ਦਿਓਲ, ਹੁਸ਼ਿਆਰਪੁਰ ਤੋਂ ਵਿਜੈ ਸਾਂਪਲਾ ਅਤੇ ਗੁਰਦਾਸਪੁਰ ਤੋਂ ਸਵਰਣ ਦਾ ਸਲਾਰਿਆ ਤੋਂ ਟਿਕਟ ਦੇਣਾ ਪੱਕਾ ਹੋ ਗਿਆ ਹੈ ਪਰ ਭਾਜਪਾ ਇਸ ਨੂੰ ਫੇਕ ਦੱਸ ਰਹੇ ਹਨ।

ਭਾਜਪਾ ਨਾਲ ਜੁੜੇ ਸੂਤਰਾਂ ਮੁਤਾਬਕ ਅੰਮ੍ਰਿਤਸਰ ਤੋਂ 22 ਤੋਂ ਬਾਅਦ ਹੀ ਕਿਸੇ ਉਮੀਦਵਾਰ ਦੇ ਨਾਮ ਦੀ ਘੋਸ਼ਣਾ ਕੀਤੀ ਜਾਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਰਟੀ ਵੱਲੋਂ ਪੰਜਾਬ ਦੀਆਂ ਸੀਟਾਂ ਤੇ ਕਰਵਾਏ ਗਏ ਸਰਵੇਖਣ ਭਾਜਪਾ ਦੇ ਹਿੱਤ ਵਿਚ ਨਹੀਂ ਆ ਰਹੇ। ਇਸ ਲਈ ਪੰਜਾਬ ਦੀਆਂ ਤਿੰਨ ਸੀਟਾਂ ਤੇ ਭਾਜਪਾ ਅਪਣੇ ਉਮੀਦਵਾਰਾਂ ਦੇ ਨਾਮ ਘੋਸ਼ਿਤ ਨਹੀਂ ਕਰ ਰਹੀ। ਮਿਲੀ ਜਾਣਕਾਰੀ ਅਨੁਸਾਰ ਪਾਰਟੀ ਨੇ ਸੰਨੀ ਦਿਓਲ ਨੂੰ ਅੰਮ੍ਰਿਤਸਰ ਤੋਂ ਚੋਣਾਂ ਲੜਨ ਲਈ ਤਿਆਰ ਕੀਤਾ ਹੈ।

Voting

ਪਰ ਹਾਲ ਹੀ ਵਿਚ ਉਹ ਇਸ ਦੀ ਘੋਸ਼ਣਾ ਨਹੀਂ ਕਰ ਰਹੇ। ਪਾਰਟੀ ਦਾ ਸੀਨੀਅਰ ਨੇਤਾ ਚਾਹੁੰਦਾ ਹੈ ਕਿ ਪਹਿਲਾਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਪਣਾ ਨਾਮਕਰਨ ਪੱਤਰ ਦਾਖਿਲ ਕਰਵਾ ਲੈਣ। ਸੰਨੀ ਦਿਓਲ ਨੂੰ ਘੋਸ਼ਿਤ ਕੀਤੇ ਜਾਣ ਨਾਲ ਕਿਤੇ ਕਾਂਗਰਸ ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਦਾ ਉਮੀਦਵਾਰ ਹੀ ਨਾ ਬਦਲ ਦੇਣ। ਜੇਕਰ ਇੱਥੇ ਲੜਾਈ ਹੁੰਦੀ ਹੈ ਅਤੇ ਇਸ ਲੜਾਈ ਵਿਚ ਸੰਨੀ ਦਿਓਲ ਦੀ ਹਾਰ ਹੁੰਦੀ ਹੈ ਤਾਂ ਭਾਜਪਾ ਅੰਮ੍ਰਿਤਸਰ ਦੀ ਸੀਟ ਸਦਾ ਲਈ ਗਵਾ ਬੈਠੇਗਾ।

ਭਾਜਪਾ ਵੱਲੋਂ ਉਮੀਦਵਾਰ ਦੀ ਘੋਸ਼ਣਾ ਵਿਚ ਕੀਤੀ ਜਾ ਰਹੀ ਦੇਰੀ ਕਾਂਗਰਸ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਕਾਂਗਰਸ ਦੇ ਉਮੀਦਵਾਰ ਨੂੰ ਸਥਾਨਕ ਨੇਤਾਵਾਂ ਤੋਂ ਡਰ ਲੱਗ ਰਿਹਾ ਹੈ ਕਿ ਕਿਤੇ ਭਾਜਪਾ ਨੇ ਕੋਈ ਹੋਰ ਅਦਾਕਾਰ ਨੂੰ ਚੋਣਾਂ ਵਿਚ ਉਤਾਰ ਦਿੱਤਾ ਤਾਂ ਉਹਨਾਂ ਲਈ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ।  ਭਾਜਪਾ ਦੇ ਪ੍ਰਦੇਸ਼ ਸਾਂਸਦ ਸ਼ਵੈਤ ਮਲਿਕ ਕਹਿੰਦੇ ਹਨ ਕਿ ਅਸੀਂ ਸਾਰੇ ਭਾਜਪਾ ਦੇ ਉਮੀਦਵਾਰ ਹਨ ਅਤੇ ਜੋ ਵੀ ਆਵੇਗਾ, ਉਹ ਤਗੜਾ ਵੀ ਹੋਵੇਗਾ ਅਤੇ ਉਹ ਜਿਤੇਗਾ ਵੀ।