ਖ਼ਬਰਾਂ ਦੀ ਦੁਨੀਆ 'ਚ China ਨੇ ਸਭ ਨੂੰ ਪਛਾੜਿਆ, ਅਨੋਖੀ Anchor ਕੀਤੀ Launch

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਅਸਲ ਪੱਤਰਕਾਰ ਦੇ ਰੂਪ ਅਤੇ ਹਾਵ-ਭਾਵ ਦੀ ਕਲੋਨਿੰਗ ਕਰ...

Chinese state news agency unveils worlds first 3d ai anchor

ਨਵੀਂ ਦਿੱਲੀ: ਚੀਨ ਦੀ ਇਕ ਨਿਊਜ਼ ਏਜੰਸੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਚਲਣ ਵਾਲੀ ਅਪਣੀ ਪਹਿਲੀ 3D ਨਿਊਜ਼ ਐਂਕਰ ਨੂੰ ਲਾਂਚ ਕੀਤਾ ਹੈ। ਇਹ 3D ਐਂਕਰ, ਆਮ ਐਂਕਰ ਦੀ ਤਰ੍ਹਾਂ ਹਿਲ-ਜੁਲ ਸਕਦੀ ਹੈ ਅਤੇ ਖ਼ਬਰਾਂ ਮੁਤਾਬਕ ਅਪਣੇ ਹਾਵ-ਭਾਵ ਵੀ ਬਦਲ ਸਕਦੀ ਹੈ।

ਇਕ ਅਸਲ ਪੱਤਰਕਾਰ ਦੇ ਰੂਪ ਅਤੇ ਹਾਵ-ਭਾਵ ਦੀ ਕਲੋਨਿੰਗ ਕਰ, ਤਕਨੀਕ ਦਾ ਇਸਤੇਮਾਲ ਕਰ ਕੇ ਚੀਨ ਨੇ ਦੁਨੀਆ ਦੀ ਪਹਿਲੀ 3D ਨਿਊਜ਼ ਐਂਕਰ ਬਣਾ ਦਿੱਤੀ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਦੇ ਹਵਾਲੇ ਤੋਂ ਇਹ ਖ਼ਬਰ ਦਿੱਤੀ ਗਈ ਹੈ ਕਿ ਸ਼ਿਨਹੁਆ ਅਤੇ ਚੀਨੀ ਟੇਕ ਕੰਪਨੀ ਸੋਗੋਊ ਨੇ ਮਿਲ ਕੇ ਇਕ 3D ਐਂਕਰ ਨੂੰ ਬਣਾਇਆ ਹੈ ਅਤੇ ਇਸ ਨੂੰ  Xin Xiaowei ਨਾਮ ਦਿੱਤਾ ਹੈ।

ਇਸ ਤੋਂ ਪਹਿਲਾਂ 2018 ਵਿਚ ਸ਼ਿਹਨੁਆ ਨੇ ਪਹਿਲੀ ਵਾਰ AI ਐਂਕਰ ਨੂੰ ਨਿਊਜ਼ ਦੀ ਦੁਨੀਆ ਵਿਚ ਉਤਾਰਿਆ ਸੀ। ਉਸ ਸਮੇਂ 4 2D ਐਂਕਰ ਬਣਾਈਆਂ ਗਈਆਂ ਸਨ। ਲਾਂਚ ਦੀ ਇਕ ਵੀਡੀਉ ਵੀ ਇਸ ਏਜੰਸੀ ਨੇ ਟਵੀਟਰ ਤੇ ਟਵੀਟ ਕੀਤੀ ਹੈ। ਇਹ 3D ਐਂਕਰ ਆਰਟੀਫੀਸ਼ੀਅਲ ਇੰਟੈਲੀਜੈਂਸ ਵਜੋਂ ਕੰਮ ਕਰਦੀ ਹੈ ਜੋ ਕਿ ਨਕਲੀ ਹੁੰਦੇ ਹੋਏ ਵੀ ਬਿਲਕੁੱਲ ਅਸਲੀ ਲਗਦੀ ਹੈ।

ਇਸ ਨੂੰ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਇਹ ਨਕਲੀ ਹੈ। ਇਹ ਬੋਲਦੇ ਹੋਏ ਅਪਣੀਆਂ ਪਲਕਾਂ ਝਪਕ ਸਕਦੀ ਹੈ, ਬੈਠ ਸਕਦੀ ਹੈ, ਖੜੀ ਹੋ ਸਕਦੀ ਹੈ ਅਤੇ ਚਲ ਵੀ ਸਕਦੀ ਹੈ। ਇਹ ਖ਼ਬਰ ਮੁਤਾਬਕ ਅਪਣੇ ਹਾਵ-ਭਾਵ ਵੀ ਬਦਲ ਸਕਦੀ ਹੈ। ਨਾਲ ਹੀ ਬੋਲਣ ਦਾ ਲਹਿਜਾ ਵੀ। ਇਹ ਹੇਅਰਸਟਾਇਲ ਅਤੇ ਕੱਪੜੇ ਵੀ ਬਦਲ ਸਕਦੀ ਹੈ।

ਏਜੰਸੀ ਦਾ ਕਹਿਣਾ ਹੈ ਕਿ ਆਉਣ ਵਾਲੇ ਕੁੱਝ ਹੀ ਸਮੇਂ ਵਿਚ ਇਸ ਤਰ੍ਹਾਂ ਦੀਆਂ ਐਂਕਰਾਂ ਸਟੂਡਿਓ ਦੇ ਬਾਹਰ ਵੀ ਖ਼ਬਰਾਂ ਪੜ੍ਹਦੀਆਂ ਦੇਖੀਆਂ ਜਾ ਸਕਣਗੀਆਂ। ਹਾਲੀਆ ਸਾਲਾਂ ਵਿਚ ਵਿਸ਼ਵ ਪੱਧਰ ਤੇ ਚੀਨ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਕਾਸ ਵਿਚ ਕਾਫੀ ਕੰਮ ਕੀਤਾ ਹੈ। ਇਸ ਤਕਨੀਕ ਨੂੰ ਕੋਰੋਨਾ ਵਾਇਰਸ ਪ੍ਰਕੋਪ ਦੌਰਾਨ ਵਿਆਪਕ ਰੂਪ ਤੋਂ ਲਾਗੂ ਕੀਤਾ ਗਿਆ ਹੈ ਜਿਸ ਨਾਲ ਸਿਹਤ ਕਰਮਚਾਰੀਆਂ ਅਤੇ ਰੋਗੀਆਂ ਦੀ ਮਦਦ ਹੋ ਸਕੇ।

ਇੱਥੋਂ ਤਕ ਕਿ ਵਾਇਰਸ ਦੇ ਪ੍ਰਕੋਪ ਨੂੰ ਵੀ ਰੋਕਿਆ ਜਾ ਸਕੇ। ਕਈ ਖੇਤਰਾਂ ਜਿਵੇਂ ਕਿ ਵਿੱਤ, ਸਿਹਤ ਸੇਵਾ ਅਤੇ ਨਿਰਮਾਣ ਨੇ ਵਪਾਰਕ ਵਰਤੋਂ ਲਈ ਮਸ਼ੀਨ ਲਰਨਿੰਗ ਸਿਸਟਮ ਨੂੰ ਅਪਣਾਇਆ ਹੈ। ਮੈਕਿਨਸੇ ਗਲੋਬਲ ਇੰਸਟੀਚਿਊਟ ਦੀ ਇਕ ਰਿਪੋਰਟ ਮੁਤਾਬਕ ਅਪਣਾਈ ਜਾਣ ਵਾਲੀ ਗਤੀ ਦੇ ਆਧਾਰ ਤੇ AI ਤਕਨੀਕ ਨਾਲ ਲੈਸ ਚੀਨ ਦੀ ਸਲਾਨਾ ਜੀਡੀਪੀ ਵਿਚ 0.8 ਤੋਂ 1.4 ਪ੍ਰਤੀਸ਼ਤ ਦਾ ਵਾਧਾ ਕਰ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।