ਕੋਰੋਨਾ ਪਾਜ਼ੀਟਿਵ ਮਾਂ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ,ਦੋਵੇਂ ਤੰਦਰੁਸਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇਸ਼ ਦੇ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਤ ਰਾਜਾਂ ਵਿੱਚੋਂ ਇੱਕ ਹੈ

file photo

 ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇਸ਼ ਦੇ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਤ ਰਾਜਾਂ ਵਿੱਚੋਂ ਇੱਕ ਹੈ, ਪਰ ਹੁਣ ਉਥੋਂ ਦੇ ਹਸਪਤਾਲ ਤੋਂ ਇੱਕ ਖੁਸ਼ਖਬਰੀ ਆਈ ਹੈ। ਜਿੱਥੇ ਇੱਕ ਕੋਰੋਨਾ ਤੋਂ ਪੀੜਤ ਔਰਤ ਨੇ ਦੋ ਸਿਹਤਮੰਦ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ।

ਹਸਪਤਾਲ ਦੇ ਇੰਚਾਰਜ ਡਾਕਟਰ ਸੁਮਿਤ ਸ਼ੁਕਲਾ ਨੇ ਦੱਸਿਆ ਕਿ, ਜਣੇਪੇ ਤੋਂ ਬਾਅਦ ਮਾਂ ਅਤੇ ਦੋਵੇਂ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ। ਬੱਚੇ ਬਿਨਾਂ ਕਿਸੇ ਆਪ੍ਰੇਸ਼ਨ ਦੇ ਪੈਦਾ ਹੋਏ ਹਨ।

ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿੱਚ ਤਾਲਾਬੰਦੀ ਦੇ ਚੌਥੇ ਪੜਾਅ ਵਿੱਚ ਗ੍ਰੀਨ ਜ਼ੋਨ ਵਾਲੇ ਖੇਤਰਾਂ ਵਿੱਚ ਵੀ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ। ਹੁਣ ਗ੍ਰੀਨ ਜ਼ੋਨ ਤੋਂ ਦੂਜੇ ਗ੍ਰੀਨ ਜ਼ੋਨ ਖੇਤਰ ਵਿਚ ਜਾਣ ਲਈ ਕਿਸੇ ਪਾਸ ਦੀ ਜ਼ਰੂਰਤ ਨਹੀਂ ਹੈ 

ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੇ ਅਨੁਸਾਰ, ਜੇ ਗ੍ਰੀਨ-ਟੂ-ਗ੍ਰੀਨ ਜ਼ੋਨ ਵਿਚ ਜਾਂਦੇ ਹਨ, ਭਾਵੇਂ ਕਿ ਇਸ ਵਿਚਾਲੇ ਇਕ ਰੈੱਡ ਜ਼ੋਨ ਹੈ, ਤਾਂ ਵੀ ਹਾਈਵੇ 'ਤੇ ਪਾਸ ਦੀ ਜ਼ਰੂਰਤ ਨਹੀਂ ਪਵੇਗੀ।

ਦੱਸ ਦਈਏ ਕਿ ਮੱਧ ਪ੍ਰਦੇਸ਼ ਵਿੱਚ, ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ ਤੱਕ 6 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ, ਜਦੋਂ ਕਿ ਇਸ ਮਹਾਂਮਾਰੀ ਕਾਰਨ 250 ਤੋਂ ਵੱਧ ਲੋਕਾਂ ਦੀ ਉਥੇ ਮੌਤ ਹੋ ਚੁੱਕੀ ਹੈ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।