ਜਮਸ਼ੇਦਪੁਰ ਦੀ ਧੀ ਅਸਮਿਤਾ ਦੋਰਜੀ ਨੇ ਐਵਰੈਸਟ ਕੀਤਾ ਫਤਿਹ, ਝਾਰਖੰਡ ਦਾ ਵਧਾਇਆ ਮਾਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ ਐਵਰੈਸਟ ਦੀ ਚੋਟੀ ’ਤੇ ਪਹੁੰਚ ਕੇ ਭਾਰਤੀ ਤਿਰੰਗਾ ਫਹਿਰਾਇਆ

PHOTO

 

ਝਾਰਖੰਡ : ਟਾਟਾ ਸਟੀਲ ਐਡਵੈਂਚਰ ਫਾਊਂਡੇਸ਼ਨ ਦੀ ਸੀਨੀਅਰ ਇੰਸਟਰਕਟਰ ਅਸਮਿਤਾ ਦੋਰਜੀ ਨੇ ਇਤਿਹਾਸ ਲਿਖਦੇ ਹੋਏ ਮੰਗਲਵਾਰ ਨੂੰ ਐਵਰੈਸਟ (29,002 ਫੁੱਟ) ਫਤਿਹ ਕਰ ਲਈ ਹੈ। ਅਸਮਿਤ ਦੋਰਜੀ ਨੇ ਮੰਗਲਵਾਰ ਸਵੇਰ 8.20 ਵਜੇ ਆਪਣੇ ਸ਼ੇਰਪਾ ਲਖਪਾਨੁਰੂ ਦੇ ਨਾਲ ਐਵਰੈਸਟ ਫਤਿਹ ਕੀਤੀ। ਉਹਨਾਂ ਨੇ ਐਵਰੈਸਟ ਦੀ ਚੋਟੀ ’ਤੇ ਪਹੁੰਚ ਕੇ ਭਾਰਤੀ ਤਿਰੰਗਾ ਤੇ ਟਾਟਾ ਸਟੀਲ ਦਾ ਝੰਡਾ ਫਹਿਰਾਇਆ।

ਅਸਮਿਤਾ 6 ਅਪ੍ਰੈਲ ਨੂੰ ਦਿੱਲੀ ਤੋਂ ਕਾਠਮਾਂਡੂ ਪਹੁੰਚੀ ਸੀ। ਉਥੋਂ ਉਹਨਾਂ ਨੇ 14 ਅਪ੍ਰੈਲ ਨੂੰ ਐਵਰੈਸਟ ਦੀ ਮੁਸ਼ਕਲ ਯਾਤਰਾ ਸ਼ੁਰੂ ਕੀਤੀ। ਬੇਸ ਕੈਂਪ ਪਹੁੰਚਣ ਤੋਂ ਬਾਅਦ ਉਹਨਾਂ ਨੇ ਰੋਟੇਸ਼ਨ ਪ੍ਰਕਿਰਿਆ ਪੂਰੀ ਕੀਤੀ। ਇਸ ਤੋਂ ਬਾਅਦ 18 ਮਈ ਨੂੰ ਉਹ ਕੈਂਪ-3 ਲਈ ਨਿਕਲੀ। 22 ਮਈ ਨੂੰ ਉਸ ਨੇ ਕੈਂਪ-4 ਤੋਂ ਐਵਰੈਸਟ ਦੀ ਚੜਾਈ ਰਾਤ ਲਗਭਗ 10 ਵਜੇ ਦੇ ਕਰੀਬ ਸ਼ੁਰੂ ਕੀਤੀ ਅਤੇ ਸਵੇਰੇ 8.20 ਵਜੇ ਉਹਨਾਂ ਨੇ ਸਫਲਤਾਪੂਰਵਕ ਆਪਣੀ ਯਾਤਰਾ ਪੂਰੀ ਕੀਤੀ। ਪਿਛਲੇ ਸਾਲ ਅਸਮਿਤਾ ਬਿਨ੍ਹਾਂ ਆਕਸੀਜਨ ਸਪਲੀਮੈਂਟ ਦੇ ਐਵਰੈਸਟ ਅਭਿਆਨ ’ਤੇ ਗਈ ਸੀ। ਪਰ ਮਾਤਰ 100 ਮੀਟਰ ਪਹਿਲਾ ਉਹ ਬੇਹੋਸ਼ ਹੋ ਕੇ ਥੱਲੇ ਡਿੱਗ ਗਈ ਸੀ।