PM ਮੋਦੀ ਨੇ ਆਸਟ੍ਰੇਲੀਆ ਦਾ ਦੌਰਾ ਕਰਨ ਤੋਂ ਬਾਅਦ ਸਾਂਝੇ ਕੀਤੇ ਅਨੁਭਵ, ਕਿਹਾ- "ਇਹ ਇਕ ਮਹੱਤਵਪੂਰਨ ਦੌਰਾ ਰਿਹਾ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਦੋਸਤੀ ਹੋਵੇਗੀ ਮਜ਼ਬੂਤ

photo

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਆਸਟ੍ਰੇਲੀਆ ਦੌਰੇ 'ਤੇ ਪ੍ਰਤੀਕਿਰਿਆ ਦਿਤੀ ਹੈ। ਆਸਟ੍ਰੇਲੀਆ ਦੌਰੇ ਤੋਂ ਵਾਪਸੀ ਦੌਰਾਨ ਉਨ੍ਹਾਂ ਨੇ ਆਪਣੇ ਦੌਰੇ ਬਾਰੇ ਟਵੀਟ ਕੀਤਾ। ਇਸ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ਇਹ ਇਕ ਮਹੱਤਵਪੂਰਨ ਦੌਰਾ ਸੀ। ਇਹ ਦੌਰਾ ਭਾਰਤ ਅਤੇ ਆਸਟ੍ਰੇਲੀਆ ਦੀ ਦੋਸਤੀ ਨੂੰ ਹੋਰ ਮਜ਼ਬੂਤ ​​ਕਰੇਗਾ। ਪੀਐਮ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਆਸਟ੍ਰੇਲੀਆ ਪਹੁੰਚੇ ਸਨ। ਆਸਟ੍ਰੇਲੀਆ ਤੋਂ ਪਹਿਲਾਂ ਉਹ ਜਾਪਾਨ ਅਤੇ ਫਿਰ ਪਾਪੂਆ ਨਿਊ ਗਿਨੀ ਗਏ ਸਨ।

 

 

ਆਸਟ੍ਰੇਲੀਆ ਦੀ ਅਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਸਿਡਨੀ ਵਿਚ ਆਪਣੇ ਹਮਰੁਤਬਾ ਐਂਥਨੀ ਅਲਬਨੀਜ਼ ਨਾਲ ਦੁਵੱਲੇ ਸਬੰਧਾਂ ਅਤੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ।  ਪੀਐਮ ਮੋਦੀ ਨੇ ਇਸ ਮੁਲਾਕਾਤ ਤੋਂ ਬਾਅਦ ਇਕ ਵੀਡੀਓ ਟਵੀਟ ਸਾਂਝਾ ਕੀਤਾ, ਜਿਸ ਵਿਚ ਲਿਖਿਆ ਕਿ ਪੀਐਮ ਐਂਥਨੀ ਅਲਬਾਨੀਜ਼ ਨਾਲ ਇਕ ਇਤਿਹਾਸਕ ਕਮਿਊਨਿਟੀ ਸਮਾਗਮ ਤੱਕ ਦੀ ਸਾਰਥਕ ਗੱਲਬਾਤ ਤੋਂ ਲੈ ਕੇ, ਕਾਰੋਬਾਰੀ ਨੇਤਾਵਾਂ ਨੂੰ ਮਿਲਣ ,ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਉੱਘੇ ਆਸਟ੍ਰੇਲੀਅਨ ਲੋਕਾਂ ਤੱਕ ਇਹ ਇੱਕ ਮਹੱਤਵਪੂਰਨ ਯਾਤਰਾ ਰਹੀ ਹੈ।  ਜੋ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਦੋਸਤੀ ਨੂੰ ਮਜ਼ਬੂਤ ​​ਕਰੇਗੀ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਪ੍ਰਧਾਨ ਮੰਤਰੀ ਨਾਲ ਆਪਣੀ ਇਕ ਫੋਟੋ ਵੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਸਿਡਨੀ ਵੀ ਪੀਐਮ ਮੋਦੀ ਨੂੰ ਲੈ ਕੇ ਬਹੁਤ ਖੁਸ਼ ਹੈ।