Kedarnath News: ਕੇਦਾਰਨਾਥ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੈਲੀਕਾਪਟਰ 'ਤੇ ਛੇ ਸ਼ਰਧਾਲੂਆਂ ਸਮੇਤ ਸਤ ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ।

Helicopter makes emergency landing in Kedarnath

Kedarnath News: ਕੇਦਾਰਨਾਥ ਵਿਚ ਹੈਲੀਪੈਡ ਤੋਂ ਕੁੱਝ ਮੀਟਰ ਦੀ ਦੂਰੀ 'ਤੇ ਇਕ ਨਿੱਜੀ ਕੰਪਨੀ ਦੇ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ 'ਤੇ ਛੇ ਸ਼ਰਧਾਲੂਆਂ ਸਮੇਤ ਸਤ ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਹਾਲਾਂਕਿ ਉਨ੍ਹਾਂ ਕਿਹਾ ਕਿ ਹੈਲੀਕਾਪਟਰ 'ਤੇ ਸਵਾਰ ਪਾਇਲਟ ਅਤੇ ਸਾਰੇ ਸ਼ਰਧਾਲੂ ਸੁਰੱਖਿਅਤ ਹਨ ਅਤੇ ਸ਼ਰਧਾਲੂਆਂ ਨੂੰ ਭਗਵਾਨ ਕੇਦਾਰਨਾਥ ਦੇ ਦਰਸ਼ਨ ਕਰਵਾਏ ਗਏ ਹਨ।

ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 7 ਵਜੇ ਵਾਪਰੀ ਜਦੋਂ ਕ੍ਰਿਸਟਲ ਏਵੀਏਸ਼ਨ ਕੰਪਨੀ ਦੇ ਹੈਲੀਕਾਪਟਰ ਨੇ ਗੁਪਤਕਾਸ਼ੀ ਅਤੇ ਸੋਨਪ੍ਰਯਾਗ ਦੇ ਵਿਚਕਾਰ ਸ਼ੇਰਸੀ ਹੈਲੀਪੈਡ ਤੋਂ ਕੇਦਾਰਨਾਥ ਲਈ ਉਡਾਣ ਭਰੀ। ਪ੍ਰਸ਼ਾਸਨ ਵਲੋਂ ਦਸਿਆ ਗਿਆ ਕਿ ਇਸ ਦੌਰਾਨ ਤਕਨੀਕੀ ਖਰਾਬੀ ਦੀ ਸੂਚਨਾ ਮਿਲਦੇ ਹੀ ਪਾਇਲਟ ਨੇ ਕੇਦਾਰਨਾਥ ਹੈਲੀਪੈਡ ਤੋਂ ਕੁੱਝ ਦੂਰੀ 'ਤੇ ਐਮਰਜੈਂਸੀ ਸਥਿਤੀ 'ਚ ਹੈਲੀਕਾਪਟਰ ਨੂੰ ਲੈਂਡ ਕਰ ਦਿਤਾ।

ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟਰੇਟ ਸੌਰਭ ਗਹਰਵਾਰ ਨੇ ਕਿਹਾ ਕਿ ਪਾਇਲਟ ਦੀ ਸੂਝ-ਬੂਝ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਉਨ੍ਹਾਂ ਕਿਹਾ ਕਿ ਤਕਨੀਕੀ ਖਰਾਬੀ ਦੀ ਸੂਚਨਾ ਮਿਲਣ ਤੋਂ ਬਾਅਦ ਪਾਇਲਟ ਨੇ ਐਮਰਜੈਂਸੀ ਸਥਿਤੀ ਵਿਚ ਹੈਲੀਕਾਪਟਰ ਨੂੰ ਸੁਰੱਖਿਅਤ ਲੈਂਡ ਕਰ ਲਿਆ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਾਰੇ ਸ਼ਰਧਾਲੂ ਸੁਰੱਖਿਅਤ ਹਨ ਅਤੇ ਸਾਰਿਆਂ ਨੂੰ ਕੇਦਾਰਨਾਥ ਦੇ ਦਰਸ਼ਨ ਦਿਤੇ ਗਏ ਹਨ। ਗਹਰਵਰ ਨੇ ਕਿਹਾ ਕਿ ਹੈਲੀਕਾਪਟਰ ਵਿਚ ਤਕਨੀਕੀ ਖਰਾਬੀ ਦੀ ਜਾਂਚ ਕੀਤੀ ਜਾ ਰਹੀ ਹੈ।

(For more Punjabi news apart from Helicopter makes emergency landing in Kedarnath, stay tuned to Rozana Spokesman)