CM ਫੜਨਵੀਸ ਨੇ ਨਹੀਂ ਭਰਿਆ ਪਾਣੀ ਦਾ ਬਿਲ, BMC ਨੇ ਘਰ ਨੂੰ ਘੋਸ਼ਿਤ ਕੀਤਾ ਡਿਫ਼ਾਲਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਂਰਾਸ਼ਟਰ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੰਬੇ ਨਗਰਪਾਲਿਕਾ (ਬੀ. ਐੱਮ. ਸੀ.) ਨੇ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ..

Maharashtra CM Devendra Fadnavis

ਮੁੰਬਈ : ਮਹਾਂਰਾਸ਼ਟਰ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੰਬੇ ਨਗਰਪਾਲਿਕਾ (ਬੀ. ਐੱਮ. ਸੀ.) ਨੇ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸਰਕਾਰੀ ਆਵਾਸ 'ਵਰਸ਼ਾ' ਨੂੰ ਡਿਫ਼ਾਲਟਰ ਐਲਾਨ ਕਰ ਦਿੱਤਾ ਹੈ। ਫੜਨਵੀਸ ਦੇ ਘਰ ਦਾ ਲਗਭਗ ਸਾਢੇ ਸੱਤ ਲੱਖ ਰੁਪਏ(7,44,981 ਰੁਪਏ) ਪਾਣੀ ਦਾ ਬਿੱਲ ਹੈ। ਇਹ ਕਾਰਨ ਹੈ ਕਿ ਆਵਾਸ ਨੂੰ ਡਿਫਾਲਟਰ ਐਲਾਨ ਕਰ ਦਿੱਤਾ ਗਿਆ ਹੈ।

ਸਿਰਫ਼ ਮੁੱਖ ਮੰਤਰੀ ਹੀ ਨਹੀਂ ਬਲਕਿ ਸੂਬਾ ਸਰਕਾਰ 'ਚ ਕੁੱਲ 18 ਮੰਤਰੀਆਂ ਨੂੰ ਡਿਫ਼ਾਲਟਰ ਐਲਾਨ ਕਰ ਦਿੱਤਾ ਗਿਆ ਹੈ। ਅਸਲ 'ਚ ਇਕ ਆਰ. ਟੀ. ਆਈ. ਦੁਆਰਾ ਇਹ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪਤਾ ਲੱਗਦਾ ਹੈ ਕਿ ਮਹਾਰਾਸ਼ਟਰ 'ਚ ਬਣੇ ਸਰਕਾਰੀ ਆਵਾਸਾਂ ਮਤਲਬ ਕਿ ਮੰਤਰੀਆਂ ਜਾਂ ਨੇਤਾਵਾਂ ਦੇ ਆਵਾਸਾਂ 'ਤੇ ਹੀ ਬੀ. ਐੱਮ. ਸੀ. ਦਾ ਲਗਭਗ 8 ਕਰੋੜ ਰੁਪਏ ਦਾ ਬਕਾਇਆ ਹੈ।

ਆਰ. ਟੀ. ਆਈ. ਦੇ ਖੁਲਾਸੇ ਤੋਂ ਬਾਅਦ ਉਹ ਨਾਂ ਵੀ ਸਾਹਮਣੇ ਆਉਣ ਲੱਗੇ, ਜਿਨ੍ਹਾਂ 'ਤੇ ਇਹ ਰਾਸ਼ੀ ਬਕਾਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਸੂਬੇ ਦੇ ਮੁੱਖ ਮੰਤਰੀ ਦਾ ਹੀ ਹੈ। ਦੱਸਿਆ ਜਾਂਦਾ ਹੈ ਕਿ ਬੰਬੇ ਨਗਰਪਾਲਿਕਾ 'ਤੇ ਸ਼ਿਵਸੈਨਾ ਅਤੇ ਭਾਰਤੀ ਜਨਤਾ ਪਾਰਟੀ ਦਾ ਹੀ ਕਬਜਾ ਹੈ ਅਤੇ ਇਹ ਕਬਜਾ ਬੀਤੇ ਲੰਬੇ ਸਮੇਂ ਤੋਂ ਬਰਕਰਾਰ ਹੈ।