ਸਬਜ਼ੀ ਵੇਚਣ ਵਾਲੇ ਦੀ ਧੀ ਨੇ ਅਮਰੀਕਾ ਦੀ ਯੂਨੀਵਰਸਿਟੀ 'ਚ ਬਣਾਈ ਥਾਂ, Crowd funding ਜ਼ਰੀਏ ਮੰਗੀ ਮਦਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਦੀ ਇਕ 22 ਸਾਲਾ ਲੜਕੀ ਨੂੰ ਅਮਰੀਕਾ ਦੀ ਯੂਨੀਵਰਸਿਟੀ ਵਿਚ ਦਾਖਲਾ ਮਿਲਿਆ ਹੈ। ਇਹ ਲੜਕੀ ਇਕ ਸਬਜ਼ੀ ਵੇਚਣ ਵਾਲੇ ਗਰੀਬ ਪਿਓ ਦੀ ਧੀ ਹੈ।

Vegetable Vendor Daughter Secures Place In University Of Texas

ਹੈਦਰਾਬਾਦ: ਤੇਲੰਗਾਨਾ ਦੀ ਇਕ 22 ਸਾਲਾ ਲੜਕੀ ਨੂੰ ਅਮਰੀਕਾ (USA) ਦੀ ਯੂਨੀਵਰਸਿਟੀ ਵਿਚ ਦਾਖਲਾ ਮਿਲਿਆ ਹੈ। ਇਹ ਲੜਕੀ ਇਕ ਸਬਜ਼ੀ ਵੇਚਣ ਵਾਲੇ (Vegetable Vendor Daughter) ਗਰੀਬ ਪਿਓ ਦੀ ਧੀ ਹੈ। ਸ਼ੈਰਨ ਫਿਓਨਾ ਨੇ ਅਮਰੀਕਾ ਦੇ ਡਲਾਸ ਵਿਚ ਟੈਕਸਾਸ ਯੂਨੀਵਰਸਿਟੀ (University Of Texas) ਵਿਚ ਦ ਨਵੀਨ ਜਿੰਦਲ ਸਕੂਲ ਆਫ ਮੈਨੇਜਮੈਂਟ (The Naveen Jindal School of Management) ਵਿਚ ਦਾਖਲਾ ਲਿਆ ਹੈ। ਸ਼ੇਰੋਨ ਯੂਨੀਵਰਸਿਟੀ ਵਿਚ ਮਾਸਟਰ ਆਫ ਸਾਇੰਸ ਇਨ ਫਾਇਨਾਂਸ ਕੋਰਸ ਵਿਚ ਸਿੱਖਿਆ ਹਾਸਲ ਕਰੇਗੀ।

ਹੋਰ ਪੜ੍ਹੋ: ਇਕ ਹੋਰ ਨੌਜਵਾਨ ਨੇ ਵਿਦੇਸ਼ 'ਚ ਗੱਡੇ ਝੰਡੇ, ਜਲੰਧਰ ਦਾ ਪਰਦੀਪ ਸਿੰਘ ਆਸਟ੍ਰੇਲੀਆ 'ਚ ਬਣਿਆ ਪਹਿਲਾ ਜੱਜ

ਪਰਿਵਾਰ ਦੀ ਮਾੜੀ ਆਰਥਕ ਸਥਿਤੀ ਕਾਰਨ ਸ਼ੈਰਨ ਨੇ ਕਦੀ ਵੀ ਵਿਦੇਸ਼ ਵਿਚ ਪੜ੍ਹਾਈ ਕਰਨ ਬਾਰੇ ਨਹੀਂ ਸੋਚਿਆ।  ਸ਼ੈਰਨ ਦੇ ਪਿਤਾ ਦਾ ਨਾਂਅ ਬੁਚੀਮਲੂ ਤੇ ਮਾਤਾ ਦਾ ਨਾਂ ਮਰੀਆਮਾ ਹੈ। ਸ਼ੈਰਨ ਦੇ ਪਿਤਾ ਸਬਜ਼ੀ ਵਿਕਰੇਤਾ (Vegetable Vendor) ਹਨ ਤੇ ਉਹ ਰਾਤ ਸਮੇਂ ਚੌਂਕੀਦਾਰ ਦੀ ਡਿਊਟੀ ਕਰਦੇ ਹਨ। 60 ਸਾਲਾ ਬੁਚੀਮਲ ਪਰਿਵਾਰ ਵਿਚ ਕਮਾਉਣ ਵਾਲੇ ਇਕਲੌਤੇ ਵਿਅਕਤੀ ਹਨ। ਸ਼ੈਰਨ ਦੀ 50 ਸਾਲਾ ਮਾਂ ਵੀ ਕੈਂਸਰ ਤੋਂ ਪੀੜਤ ਹੈ।  

ਹੋਰ ਪੜ੍ਹੋ: ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਕੰਗਨਾ ਰਣੌਤ ਨੇ ਮੂੰਹ 'ਤੇ ਕਰਵਾਇਆ ਪੇਂਟ

ਸ਼ੈਰਨ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਨੇ ਹਮੇਸ਼ਾਂ ਉਸ ਨੂੰ ਚੰਗੀ ਪੜ੍ਹਾਈ ਕਰਨ ਲਈ ਉਤਸ਼ਾਹਿਤ ਕੀਤਾ ਹੈ। ਇਹੀ ਕਾਰਨ ਹੈ ਕਿ ਉਹ ਹਮੇਸ਼ਾਂ ਅਪਣੀ ਕਲਾਸ ਵਿਚ ਪਹਿਲੇ ਨੰਬਰ ’ਤੇ ਰਹੀ। ਇਸ ਤੋਂ ਇਲਾਵਾ ਸ਼ੈਰਨ ਦੀ ਛੋਟੀ ਭੈਣ ਤੇਲੰਗਾਨਾ ਰਿਹਾਇਸ਼ੀ ਸਕੂਲ ਵਿਚ ਪੜ੍ਹਾਈ ਕਰਨ ਤੋਂ ਬਾਅਦ ਤਕਨਾਲੋਜੀ ਵਿਚ ਗ੍ਰੈਜੂਏਸ਼ਨ ਕਰ ਰਹੀ ਹੈ। ਅਪਣੀ ਇਸ ਪ੍ਰਾਪਤੀ ਦੇ ਚਲਦਿਆਂ ਸ਼ੈਰਨ ਖੁਸ਼ ਹੈ ਪਰ ਉਸ ਨੂੰ ਚਿੰਤਾ ਵੀ ਹੈ ਕਿਉਂਕਿ ਉਹ ਵਿਦੇਸ਼ ਵਿਚ ਅਪਣੀ ਪੜ੍ਹਾਈ ਦਾ ਖਰਚਾ ਚੁੱਕਣ ਵਿਚ ਅਸਮਰੱਥ ਹੈ।

ਇਹ ਵੀ ਪੜ੍ਹੋ: ਜਨਮਦਿਨ 'ਤੇ ਵਿਸ਼ੇਸ਼: ਮਹਾਨ ਸਿੱਖ ਨੇਤਾ ਤੇ ਪੰਥ ਰਤਨ ਮਾਸਟਰ ਤਾਰਾ ਸਿੰਘ

ਸ਼ੈਰਨ ਨੇ ਅਪਣੀ ਸਕੂਲ ਤੇ ਕਾਲਜ ਦੀ ਪੜ੍ਹਾਈ ਸਕਾਲਰਸ਼ਿਪ (Scholarship) ਜ਼ਰੀਏ ਕੀਤੀ। ਉਸ ਨੇ ਚੰਗੇ ਨੰਬਰ ਹਾਸਲ ਕੀਤੇ ਤੇ ਹੈਦਰਾਬਾਰ ਦੇ ਕਵੀਨ ਮੈਰੀ ਕਾਲਜ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਚ ਗ੍ਰੇਜੂਏਸ਼ਨ ਕੀਤੀ। ਇਸ ਵਾਰ ਵੀ ਸ਼ੈਰਨ ਨੂੰ ਹਜ਼ਾਰਾਂ ਉਮੀਦਵਾਰਾਂ ਵਿਚੋਂ ਚੁਣਿਆ ਗਿਆ ਹੈ ਤੇ ਉਸ ਨੂੰ 1000 ਡਾਲਰ ਦੀ ਇਕ ਵਾਰ ਦੀ ਸਕਾਲਪਸ਼ਿਪ ਵੀ ਦਿੱਤੀ ਗਈ। ਇਸ ਤੋਂ ਇਲਾਵਾ ਸ਼ੈਰਨ ਨੂੰ ਘੱਟ ਗਿਣਤੀਆਂ ਲਈ ਤੇਲੰਗਾਨਾ ਸਰਕਾਰ ਦੇ ਵਿਦੇਸ਼ੀ ਸਿੱਖਿਆ ਫੰਡ (Overseas education fund for minorities) ਲਈ ਸ਼ਾਰਟਲਿਸਟ ਕੀਤਾ ਗਿਆ ਹੈ, ਜੋ ਹਰ ਸਾਲ ਲਗਭਗ 10 ਲੱਖ ਰੁਪਏ ਦਾ ਫੰਡ ਮੁਹੱਈਆ ਕਰਵਾਉਂਦੀ ਹੈ।

ਇਹ ਵੀ ਪੜ੍ਹੋ:  ਭਾਰਤ ’ਚ ਕੋਰੋਨਾ ਲਾਗ ਦੇ ਮਾਮਲੇ ਤਿੰਨ ਕਰੋੜ ਤੋਂ ਪਾਰ, 54,069 ਨਵੇਂ ਮਾਮਲੇ

ਇਸ ਸਹਾਇਤਾ ਦੇ ਬਾਵਜੂਦ  ਸ਼ੈਰਨ ਅਪਣੇ ਕੋਰਸ ਦੀ ਫੀਸ ਦਾ ਭੁਗਤਾਨ ਕਰਨ ਲਈ ਜੱਦੋਜਹਿਦ ਕਰ ਰਹੀ ਹੈ ਜਿਸ ’ਤੇ ਲਗਭਗ 27 ਲੱਖ ਰੁਪਏ ਦਾ ਖਰਚਾ ਹੋਵੇਗਾ। ਤੇਲੰਗਾਨਾ ਵਿਦੇਸ਼ੀ ਸਕਾਲਰਸ਼ਿਪ (Telangana overseas scholarship) ਤੋਂ ਇਲਾਵਾ ਉਸ ਨੂੰ ਅਜੇ ਵੀ ਆਪਣੇ ਪਹਿਲੇ ਸਾਲ ਲਈ 17 ਲੱਖ ਰੁਪਏ ਦੀ ਜ਼ਰੂਰਤ ਹੈ। ਸ਼ੈਰਨ ਫਿਓਨਾ ਜੋ ਮਾਈਕਰੋਫਾਇਨੈਂਸ ’ਤੇ ਸੋਧ ਕਰਨਾ ਚਾਹੁੰਦੀ ਹੈ ਦਾ ਉਦੇਸ਼ ਅਪਣੇ ਗਿਆਨ ਦੀ ਵਰਤੋਂ ਨਾਲ ਦੇਸ਼ ਦੇ ਲੋਕਾਂ ਦੀ ਮਦਦ ਕਰਨਾ ਹੈ। ਅਪਣੇ ਕੋਰਸ ਦਾ ਖਰਚਾ ਪੂਰਾ ਕਰਨ ਲਈ ਸ਼ੈਰਨ ਨੂੰ ਅਜੇ ਵੀ ਮਦਦ ਦੀ ਲੋੜ ਹੈ। ਇਮਪੈਕਟ ਗੁਰੂ ਪਲੇਟਫਾਰਮ 'ਤੇ ਕ੍ਰਾਊਡਫੰਡਿੰਗ ਜ਼ਰੀਏ ਉਸ ਨੇ ਹੁਣ ਤੱਕ  70,000 ਰੁਪਏ ਤੋਂ ਜ਼ਿਆਦਾ ਰਾਸ਼ੀ ਇਕੱਠੀ ਕੀਤੀ ਹੈ।