ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ 'ਚ 13 ਪਾਕਿਸਤਾਨੀਆਂ ਵਿਰੁਧ ਚਾਰਜਸ਼ੀਟ ਦਾਇਰ
10 ਮੁਲਜ਼ਮ ਗ੍ਰਿਫ਼ਤਾਰ ਜਦਕਿ 3 ਅਜੇ ਵੀ ਫਰਾਰ
ਨਵੀਂ ਦਿੱਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਸ਼ੁਕਰਵਾਰ ਨੂੰ 2022 ਵਿਚ ਭਾਰਤ ਵਿਚ ਅਤਿਵਾਦੀ ਗਤੀਵਿਧੀਆਂ ਨੂੰ ਵਿੱਤ ਪ੍ਰਦਾਨ ਕਰਨ ਲਈ ਗੁਜਰਾਤ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰੋਂ ਤਸਕਰੀ ਨਾਲ ਸਬੰਧਤ ਇਕ ਮਾਮਲੇ ਵਿਚ 13 ਪਾਕਿਸਤਾਨੀ ਨਾਗਰਿਕਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ।
ਇਹ ਵੀ ਪੜ੍ਹੋ: ਟਮਾਟਰ ਦੇ ਜੂਸ ਨਾਲ ਘੱਟ ਹੁੰਦੈ ਕੈਲੇਸਟਰੋਲ ਦਾ ਵਧਿਆ ਪੱਧਰ
ਐਨ.ਆਈ.ਏ. ਨੇ ਕਿਹਾ ਕਿ 13 ਵਿਚੋਂ 10 ਮੁਲਜ਼ਮਾਂ ਨੂੰ ਪਿਛਲੇ ਸਾਲ ਦਸੰਬਰ ਵਿਚ ਇਕ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਵੱਡੀ ਖੇਪ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸਮੱਗਰੀ ਐਲ.ਪੀ.ਜੀ. ਸਿਲੰਡਰਾਂ ਵਿਚ ਛੁਪਾਈ ਹੋਈ ਸੀ। ਏਜੰਸੀ ਨੇ ਦਸਿਆ ਕਿ ਜ਼ਬਤ ਕੀਤੀ ਸਮੱਗਰੀ ਵਿਚ 40 ਕਿਲੋਗ੍ਰਾਮ ਹੈਰੋਇਨ, ਛੇ ਵਿਦੇਸ਼ੀ ਪਿਸਤੌਲ, ਛੇ ਮੈਗਜ਼ੀਨ ਅਤੇ 120 ਕਾਰਤੂਸ ਤੋਂ ਇਲਾਵਾ ਪਾਕਿਸਤਾਨੀ ਪਛਾਣ ਪੱਤਰ, ਪਾਕਿਸਤਾਨੀ ਕਰੰਸੀ ਅਤੇ ਮੋਬਾਈਲ ਫੋਨ ਸ਼ਾਮਲ ਸਨ।
ਇਹ ਵੀ ਪੜ੍ਹੋ: ਸਿੰਗਾਪੁਰ ਵਿਚ ਕੰਧ ਡਿੱਗਣ ਨਾਲ ਭਾਰਤੀ ਨੌਜਵਾਨ ਦੀ ਮੌਤ
ਅਹਿਮਦਾਬਾਦ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਐਨ.ਆਈ.ਏ. ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ 10 ਮੁਲਜ਼ਮਾਂ ਵਿਚ ਕਾਦਰਬਖ਼ਸ਼ ਉਮੇਤਾਨ ਬਲੋਚ, ਅਮਾਨਉੱਲ੍ਹਾ ਮੂਸਾ ਬਲੋਚ, ਇਸਮਾਈਲ ਬਲੋਚ, ਅੱਲ੍ਹਾਬਖ਼ਸ਼ ਹਤਰ ਬਲੋਚ, ਗੋਹਰਬਖ਼ਸ਼ ਦਿਲਮੁਰਾਦ ਬਲੋਚ, ਅੰਮਾਲ ਫੁਲਨ ਬਲੋਚ, ਗੁਲ ਮੁਹੰਮਦ ਹਤਰ ਬਲੋਚ, ਅੰਦਾਮ ਅਲੀ ਬੋਹਰ ਬਲੋਚ, ਅਬਦੁਲਗਾਨੀ ਜੰਗੀਅਨ ਬਲੋਚ ਅਤੇ ਅਬਦੁੱਲਹਕੀਮ ਦਿਲਮੂਰ ਮਲ ਹਨ।ਏਜੰਸੀ ਨੇ ਕਿਹਾ ਕਿ ਮਾਮਲੇ ਦੀ ਚਾਰਜਸ਼ੀਟ ਵਿਚ ਨਾਮਜ਼ਦ ਬਾਕੀ ਤਿੰਨ ਪਾਕਿਸਤਾਨੀ ਮੁਲਜ਼ਮ - ਹਾਜੀ ਸਲੀਮ, ਅਕਬਰ ਅਤੇ ਕਰੀਮ ਬਖਸ਼ - ਫਰਾਰ ਹਨ।