ਦੇਸ਼ ਦੀ ਅਰਥਵਿਵਸਥਾ ’ਤੇ ਬੋਲੇ ਮਨਮੋਹਨ ਸਿੰਘ- '1991 ਤੋਂ ਵੀ ਵਧੇਰੇ ਮੁਸ਼ਕਲ ਹੈ ਆਉਣ ਵਾਲਾ ਸਮਾਂ'

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨਮੋਹਨ ਸਿੰਘ ਨੇ ਵਿੱਤ ਮੰਤਰੀ ਦੇ ਤੌਰ 'ਤੇ 24 ਜੁਲਾਈ 1991 ਨੂੰ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ, ਜੋ ਦੇਸ਼ 'ਚ ਆਰਥਿਕ ਉਦਾਰੀਕਰਨ ਦੀ ਬੁਨਿਆਦ ਮੰਨਿਆ ਜਾਂਦਾ ਹੈ।

30 years of Economic Liberalization

 ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (Former PM Manmohan Singh) ਨੇ ਸ਼ੁੱਕਰਵਾਰ ਨੂੰ 1991 ਦੇ ਇਤਿਹਾਸਕ ਬਜਟ (Budget of 1991) ਦੇ 30 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਕੋਰੋਨਾ ਮਹਾਂਮਾਰੀ (Coronavirus) ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਅੱਗੇ ਦਾ ਰਾਹ ਪਹਿਲਾਂ ਨਾਲੋਂ ਵਧੇਰੇ ਚੁਣੌਤੀਆਂ ਨਾਲ ਭਰਿਆ ਹੈ। ਅਜਿਹੀ ਸਥਿਤੀ ਵਿਚ, ਇੱਕ ਰਾਸ਼ਟਰ ਦੇ ਰੂਪ ਵਿਚ ਭਾਰਤ ਨੂੰ ਆਪਣੀਆਂ ਤਰਜੀਹਾਂ ਨੂੰ ਦੁਬਾਰਾ ਨਿਰਧਾਰਿਤ ਕਰਨਾ ਪਵੇਗਾ।

ਇਹ ਵੀ ਪੜ੍ਹੋ- ਆਮ ਲੋਕਾਂ ਨੂੰ ਰਾਹਤ! ਲਗਾਤਾਰ 7ਵੇਂ ਦਿਨ ਨਹੀਂ ਹੋਇਆ Petrol-Diesel ਦੀਆਂ ਕੀਮਤਾਂ ‘ਚ ਵਾਧਾ

ਮਨਮੋਹਨ ਸਿੰਘ 1991 ਵਿਚ ਨਰਸਿਮ੍ਹਾ ਰਾਓ (Narsimha Rao) ਦੀ ਅਗਵਾਈ ਵਾਲੀ ਸਰਕਾਰ ਵਿਚ ਵਿੱਤ ਮੰਤਰੀ (Finance Minister) ਸਨ ਅਤੇ ਉਨ੍ਹਾਂ ਨੇ 24 ਜੁਲਾਈ 1991 ਨੂੰ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ। ਇਹ ਬਜਟ ਦੇਸ਼ ਵਿਚ ਆਰਥਿਕ ਉਦਾਰੀਕਰਨ (Economic Liberalization) ਦੀ ਬੁਨਿਆਦ ਮੰਨਿਆ ਜਾਂਦਾ ਹੈ। ਉਸ ਬਜਟ ਨੂੰ ਪੇਸ਼ ਕਰਨ ਦੇ 30 ਸਾਲਾਂ ਦੇ ਅਵਸਰ ‘ਤੇ, ਮਨਮੋਹਨ ਸਿੰਘ ਨੇ ਕਿਹਾ, “30 ਸਾਲ ਪਹਿਲਾਂ 1991 ਵਿਚ, ਕਾਂਗਰਸ (Congress) ਪਾਰਟੀ ਨੇ ਭਾਰਤ ਦੀ ਆਰਥਿਕਤਾ ਵਿਚ ਮਹੱਤਵਪੂਰਨ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਦੇਸ਼ ਦੀ ਆਰਥਿਕ ਨੀਤੀ ਲਈ ਨਵਾਂ ਰਾਹ ਪੱਧਰਾ ਕੀਤਾ ਸੀ। ਪਿਛਲੇ ਤਿੰਨ ਦਹਾਕਿਆਂ ਦੌਰਾਨ ਵੱਖ-ਵੱਖ ਸਰਕਾਰਾਂ ਇਸ ਮਾਰਗ 'ਤੇ ਚੱਲੀਆਂ ਹਨ ਅਤੇ ਦੇਸ਼ ਦੀ ਆਰਥਿਕਤਾ ਤਿੰਨ ਹਜ਼ਾਰ ਅਰਬ ਡਾਲਰ ਹੋ ਗਈ ਹੈ ਅਤੇ ਇਹ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾਵਾਂ ਵਿਚੋਂ ਇੱਕ ਹੈ।"

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਵਿਚ ਹੋਈ ਮੁਠਭੇੜ ‘ਚ ਦੋ ਅਤਿਵਾਦੀ ਢੇਰ

ਮਨਮੋਹਨ ਸਿੰਘ ਨੇ ਇੱਕ ਬਿਆਨ ਵਿਚ ਕਿਹਾ, “ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਤਕਰੀਬਨ 30 ਕਰੋੜ ਭਾਰਤੀ ਨਾਗਰਿਕ ਗਰੀਬੀ ਤੋਂ ਬਾਹਰ ਆਏ ਅਤੇ ਕਰੋੜਾਂ ਨਵੀਆਂ ਨੌਕਰੀਆਂ ਪੈਦਾ ਹੋਈਆਂ। ਜਿਵੇਂ ਹੀ ਸੁਧਾਰਾਂ ਦੀ ਪ੍ਰਕਿਰਿਆ ਅੱਗੇ ਵਧਦੀ ਗਈ, ਸੁਤੰਤਰ ਉੱਦਮ ਦੀ ਭਾਵਨਾ ਸ਼ੁਰੂ ਹੋਈ। ਇਸ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਵਿਸ਼ਵ ਪੱਧਰੀ ਕੰਪਨੀਆਂ ਹੋਂਦ ਵਿਚ ਆਈਆਂ ਅਤੇ ਭਾਰਤ ਬਹੁਤ ਸਾਰੇ ਖੇਤਰਾਂ ਵਿਚ ਇੱਕ ਵਿਸ਼ਵਵਿਆਪੀ ਸ਼ਕਤੀ ਵਜੋਂ ਉੱਭਰਿਆ।

ਇਹ ਵੀ ਪੜ੍ਹੋ- Tokyo Olympic: ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਕੀਤੀ ਸ਼ਾਨਦਾਰ ਸ਼ੁਰੂਆਤ

ਉਨ੍ਹਾਂ ਦੇ ਅਨੁਸਾਰ, “1991 ਵਿਚ ਆਰਥਿਕ ਉਦਾਰੀਕਰਨ ਸਾਡੇ ਦੇਸ਼ ਵਿੱਚ ਆਰਥਿਕ ਸੰਕਟ (Economic Crisis) ਕਾਰਨ ਸ਼ੁਰੂ ਹੋਇਆ ਸੀ, ਪਰ ਇਹ ਸਿਰਫ ਸੰਕਟ ਪ੍ਰਬੰਧਨ ਤੱਕ ਸੀਮਿਤ ਨਹੀਂ ਸੀ।  ਖੁਸ਼ਹਾਲੀ ਦੀ ਇੱਛਾ, ਆਪਣੀ ਸਮਰੱਥਾ ਵਿਚ ਵਿਸ਼ਵਾਸ ਅਤੇ ਅਰਥ ਵਿਵਸਥਾ ਉੱਤੇ ਸਰਕਾਰੀ ਨਿਯੰਤਰਣ ਛੱਡਣ ਦੇ ਵਿਸ਼ਵਾਸ ’ਤੇ ਹੀ ਭਾਰਤ ਦੇ ਆਰਥਿਕ ਸੁਧਾਰ ਦੀ ਬੁਨਿਆਦ ਖੜੀ ਹੋਈ।”

ਇਹ ਵੀ ਪੜ੍ਹੋ- EMA ਨੇ 12-17 ਸਾਲ ਦੀ ੳੇਮਰ ਦੇ ਬੱਚਿਆਂ ਲਈ Moderna ਕੋਵਿਡ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਉਨ੍ਹਾਂ ਅਗੇ ਕਿਹਾ, “ਇਹ ਮੈਨੂੰ ਬਹੁਤ ਖੁਸ਼ੀ ਅਤੇ ਮਾਣ ਦਿੰਦਾ ਹੈ ਕਿ ਸਾਡੇ ਦੇਸ਼ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ ਬਹੁਤ ਆਰਥਿਕ ਤਰੱਕੀ ਕੀਤੀ ਹੈ। ਪਰ ਮੈਂ ਕੋਰੋਨਾ ਕਾਰਨ ਹੋਈ ਤਬਾਹੀ ਅਤੇ ਕਰੋੜਾਂ ਨੌਕਰੀਆਂ ਦੇ ਘਾਟੇ ਤੋਂ ਬਹੁਤ ਦੁਖੀ ਹਾਂ। ਉਸਨੇ ਜ਼ੋਰ ਦੇ ਕੇ ਕਿਹਾ, “ਇਹ ਖੁਸ਼ ਹੋਣ ਦਾ ਸਮਾਂ ਨਹੀਂ ਹੈ, ਬਲਕਿ ਆਤਮ-ਮਨੋਰਥ ਅਤੇ ਚਿੰਤਨ ਦਾ ਸਮਾਂ ਹੈ। 1991 ਦੇ ਸੰਕਟ ਨਾਲੋਂ ਅੱਗੇ ਵਾਲਾ ਰਾਹ ਵਧੇਰੇ ਚੁਣੌਤੀਪੂਰਨ ਹੈ।