ਨਕਸਲੀਆਂ ਦੇ ਗੜ੍ਹ 'ਚ ਰਹਿੰਦੇ ਹੋਏ ਵੀ ਬਣੀ ਪਹਿਲੀ MBBS

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੱਤੀਸਗੜ੍ਹ ਦਾ ਸੁਕਮਾ ਜ਼ਿਲ੍ਹਾ ਹਮੇਸ਼ਾ ਨਕ‍ਸਲ‍ੀਆਂ ਦੇ ਕਹਿਰ ਦੀ ਵਜ੍ਹਾ ਨਾਲ ਚਰਚਾ ਵਿਚ ਰਹਿੰਦਾ ਹੈ।

Maya Kashyap

ਸੁਕਮਾ, ਛੱਤੀਸਗੜ੍ਹ ਦਾ ਸੁਕਮਾ ਜ਼ਿਲ੍ਹਾ ਹਮੇਸ਼ਾ ਨਕ‍ਸਲ‍ੀਆਂ ਦੇ ਕਹਿਰ ਦੀ ਵਜ੍ਹਾ ਨਾਲ ਚਰਚਾ ਵਿਚ ਰਹਿੰਦਾ ਹੈ। ਇਸ ਵਾਰ ਇਹ ਜ਼ਿਲ੍ਹਾ ਆਪਣੀ ਹੋਣਹਾਰ ਧੀ ਮਾਇਆ ਕਸ਼ਿਅਪ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਆਇਆ ਹੈ। ਅਸਲ ਵਿਚ, ਸੁਕਮਾ ਜ਼ਿਲ੍ਹੇ ਦੇ ਦੋਰਨਾਪਾਲ ਦੀ ਰਹਿਣ ਵਾਲੀ ਮਾਇਆ ਕਸ਼ਿਅਪ ਨੂੰ ਐਮਬੀਬੀਐੱਸ ਵਿਚ ਦਾਖਲਾ ਮ‍ਿਲ ਗਿਆ ਹੈ। ਦਾਖਲਾ ਮ‍ਿਲਣ ਤੋਂ ਬਾਅਦ ਉਹ ਦੋਰਨਾਪਾਲ ਤੋਂ ਪਹਿਲੀ ਡਾਕ‍ਟਰ ਬਣਨ ਵਾਲੀ ਹੈ। ਮਾਇਆ ਦਾ ਪਰਿਵਾਰ ਆਰਥ‍ਿਕ ਤੰਗੀ ਦੇ ਦੌਰ ਵਿਚੋਂ ਲੰਘ ਰਿਹਾ ਹੈ।

ਇਸ ਦੇ ਬਾਵਜੂਦ ਮਾਇਆ ਨੇ ਡਾਕ‍ਟਰ ਬਣਨ ਦਾ ਟੀਚਾ ਨਹੀਂ ਛੱਡਿਆ ਅਤੇ ਮਿਹਨਤ ਕੀਤੀ। ਮਾਇਆ ਆਪਣੀ ਇਸ ਉਪਲਬਧੀ 'ਤੇ ਬੇਹੱਦ ਖੁਸ਼ ਹੈ। ਮਾਇਆ ਦੀ ਭੈਣ ਨੇ ਦੱਸਿਆ ਕਿ ਪ‍ਿਤਾ ਦੀ ਮੌਤ ਤੋਂ ਬਾਅਦ ਸਾਡਾ ਪਰਵਾਰ ਆਰਥ‍ਿਕ ਪਰੇਸ਼ਾਨੀ ਨਾਲ ਲਗਾਤਾਰ ਜੂਝ ਰਿਹਾ ਹੈ। ਸਾਰੀਆਂ ਜਿੰਮੇਵਾਰੀਆਂ ਚੁੱਕਣ ਤੋਂ ਬਾਅਦ ਮਾਇਆ ਬਹੁਤ ਮਜ਼ਬੂਤੀ ਨਾਲ ਆਪਣੇ ਟੀਚੇ ਨੂੰ ਪੂਰਾ ਕਰਨ ਦੇ ਲਈ ਅੱਗੇ ਵੱਧਦੀ ਰਹੀ। ਉਸਨੇ ਹ‍ਿੰ‍ਮਤ ਨਹੀਂ ਹਾਰੀ, ਪਰਿਵਾਰ ਉਸ ਦੀ ਇਸ ਸਫਲਤਾ 'ਤੇ ਬੇਹੱਦ ਖੁਸ਼ ਹੈ। ਦੱਸ ਦਈਏ ਕਿ ਮਾਇਆ ਆਪਣੇ ਸੁਪਨੇ ਦੇ ਨਜ਼ਦੀਕ ਉਸ ਸਮੇਂ ਪਹੁੰਚ ਗਈ ਸੀ ਜਦੋਂ ਉਸ ਨੇ ਜੂਨ ਵਿਚ ਹੋਏ NEET ਦੇ ਟੈਸਟ ਨੂੰ ਪਾਸ ਕਰ ਲ‍ਿਆ ਸੀ।

ਨੀਟ ਪ੍ਰੀਖਿਆ ਪਾਸ ਕਰਕੇ ਮੈਡੀਕਲ ਅਤੇ ਡੈਂਟਲ ਕੋਰਸਾਂ ਵਿਚ ਦਾਖਲਾ ਮਿਲਦਾ ਹੈ। ਦੱਸ ਦਈਏ ਕਿ ਮਾਇਆ ਇੱਕ ਸਰਕਾਰੀ ਸ‍ਕੂਲ ਦੀ ਵਿਦਿਆਰਥਣ ਹੈ। ਇੱਥੇ ਵੱਡੀ ਗੱਲ ਹੈ ਕਿ ਹਲੇ ਤੱਕ ਦੋਰਨਾਪਾਲ ਤੋਂ ਕੋਈ ਵੀ ਐਮਬੀਬੀਐੱਸ ਡਾਕ‍ਟਰ ਨਹੀਂ ਨਿਕਲਿਆ। ਹੁਣ ਇਹ ਉਪਲਬਧੀ ਮਾਇਆ ਨੂੰ ਮ‍ਿਲੇਗੀ। ਉਸ ਦਾ ਐਮਬੀਬੀਐੱਸ ਸਾਲ 2023 ਵਿਚ ਅੰਬ‍ਿਕਾਪੁਰ ਮੈਡੀਕਲ ਕਾਲਜ ਤੋਂ ਪੂਰਾ ਹੋਵੇਗਾ। ਮਾਇਆ ਦੇ ਪਰਵਾਰ ਦੀ ਮੰਨੀਏ ਤਾਂ ਮੈਡੀਕਲ ਸੀਟ ਪਾਉਣਾ ਮਾਇਆ ਲਈ ਸੌਖਾ ਨਹੀਂ ਸੀ। ਇਸ ਦੇ ਲ‍ਿਏ ਉਸ ਨੇ ਕਾਫ਼ੀ ਸੰਘਰਸ਼ ਕੀਤਾ।

ਜਦੋਂ ਉਹ ਛੇਵੀਂ ਕ‍ਲਾਸ ਵਿਚ ਸੀ, ਉਦੋਂ ਉਸ ਦੇ ਪ‍ਿਤਾ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਉਹ ਆਪਣੇ ਟੀਚੇ ਨੂੰ ਹਾਸਿਲ ਕਰਨ ਵਿਚ ਪਿੱਛੇ ਨਹੀਂ ਰਹੀ। ਮਾਇਆ ਨੇ ਦੱਸਿਆ ਕਿ ਮੇਰਾ ਟੀਚਾ ਸੀ ਕ‍ਿ ਮੈਂ ਐਮਬੀਬੀਐੱਸ ਵਿਚ ਦਾਖ਼ਲਾ ਲੈ ਕੇ ਦੇਸ਼ ਦੀ ਸੇਵਾ ਵਿਚ ਆਪਣੇ ਆਪ ਨੂੰ ਸ਼ਾਮਿਲ ਕਰਾਂ। ਉਹ ਹਮੇਸ਼ਾ ਇੱਕ ਡਾਕ‍ਟਰ ਬਣਨ ਦਾ ਸੁਪਨਾ ਦੇਖਦੀ ਸੀ ਜੋ ਪੂਰਾ ਹੋਣ ਹੀ ਵਾਲਾ ਹੈ। ਉਸਨੇ ਦੱਸਿਆ ਕਿ ਮੇਰੀ ਮਾਂ ਨੇ ਸਦਾ ਤਿੰਨ ਭਰਾ - ਭੈਣਾਂ ਦਾ ਪਾਲਣ - ਪੋਸ਼ਣ ਬਹੁਤ ਮੁਸ਼ਕਿਲਾਂ ਨਾਲ ਕੀਤਾ ਹੈ। ਮੈਨੂੰ ਹਰ ਮਹੀਨੇ 500 ਰੁਪਏ ਜੇਬ ਖਰਚਾ ਮਿਲਦਾ ਸੀ।

ਨੀਟ ਦੀ ਪ੍ਰੀਖਿਆ ਦੀ ਤਿਆਰੀ ਦੇ ਸਮੇਂ ਪੈਸਿਆਂ ਨੂੰ ਲੈ ਕੇ ਕਾਫ਼ੀ ਮੁਸ਼ਕਿਲਾਂ ਸਾਹਮਣੇ ਆਈਆਂ ਪਰ ਉਸਨੂੰ ਆਪਣੀ ਪੜਾਈ 'ਤੇ ਪੂਰਾ ਭਰੋਸਾ ਸੀ, ਜਿਸ ਦੀ ਵਜ੍ਹਾ ਨਾਲ ਅੱਜ ਉਹ ਇਹ ਸਫਲਤਾ ਹਾਸਿਲ ਕਰ ਸਕੀ ਹੈ।