ਕੋਰੋਨਾ ਵੈਕਸੀਨ ਆਉਣ ਵਿੱਚ ਹੋਰ ਕਿੰਨਾ ਸਮਾਂ?ਮਾਹਰ ਦੇ ਬਿਆਨ ਤੋਂ ਉਮੀਦਾਂ ਨੂੰ ਝਟਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਵੈਕਸੀਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

corona virus vaccine

ਇਸ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਵੈਕਸੀਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰੂਸ, ਚੀਨ ਅਤੇ ਅਮਰੀਕਾ ਦੇ ਮਾਹਰ ਆਸਵੰਦ ਹਨ ਕਿ ਕੋਵਿਡ -19 ਦੀ  ਵੈਕਸੀਨ ਇਸ ਸਾਲ ਦਸੰਬਰ ਤੱਕ ਤਿਆਰ ਕੀਤੀ ਜਾਵੇਗੀ। ਹਾਲਾਂਕਿ, ਬ੍ਰਿਟੇਨ ਦੇ ਇੱਕ ਚੀਫ ਮੈਡੀਕਲ ਅਫਸਰ ਦੁਆਰਾ ਦਿੱਤਾ ਗਿਆ ਇੱਕ ਬਿਆਨ ਜ਼ਰੂਰ ਟੀਕੇ ਦੀ ਉਡੀਕ ਵਿੱਚ ਬੈਠੇ ਲੋਕਾਂ ਨੂੰ ਨਿਰਾਸ਼ ਕਰੇਗਾ।

ਬ੍ਰਿਟੇਨ ਦੇ ਪ੍ਰੋਫੈਸਰ ਕ੍ਰਿਸ ਵਿੱਟੀ ਨੇ ਚੇਤਾਵਨੀ ਜਾਰੀ ਕੀਤੀ ਕਿ 2021 ਵਿਚ ਸਰਦੀਆਂ ਤੋਂ ਪਹਿਲਾਂ ਕੋਈ ਟੀਕਾ ਲਾਉਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਇਸ ਸਾਲ ਦੇ ਅੰਤ ਤੱਕ ਕੋਈ ਟੀਕਾ ਨਹੀਂ ਬਣਾਇਆ ਜਾ ਰਿਹਾ ਹੈ। ਉਹਨਾਂ ਨੂੰ ਇਹ ਡਰ ਵੀ ਹੈ ਕਿ ਗਲਤਫਹਿਮੀ ਪਾਲਣ ਨਾਲ ਲੋਕ ਵਧੇਰੇ  ਲਾਪਰਵਾਹ ਹੋ ਜਾਣਗੇ।

ਪ੍ਰੋਫੈਸਰ ਵਿਤੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਵੈਕਸੀਨ 2020-21 ਦੀ ਸਰਦੀ ਤੱਕ ਤਿਆਰ ਹੋ ਸਕਦੀ ਹੈ ਉਸਨੇ ਕਿਹਾ, 'ਮੈਂ ਖੁਸ਼ ਹੋਵਾਂਗਾ ਜੇਕਰ ਸੰਭਾਵਤ ਸਮੇਂ ਤੋਂ ਪਹਿਲਾਂ ਕੋਈ ਵੈਕਸੀਨ ਤਿਆਰ ਕੀਤੀ ਜਾਂਦੀ ਹੈ ਪਰ ਸਮੇਂ ਤੋਂ ਪਹਿਲਾਂ ਇਕ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਬਣਾਉਣ ਨਾਲ ਮੈਂ ਹੈਰਾਨ ਵੀ ਹੋਵਾਂਗਾ।

ਉਸਨੇ ਕਿਹਾ, ‘ਮੇਰਾ ਅੰਦਾਜ਼ਾ ਗ਼ਲਤ ਹੋ ਸਕਦਾ ਹੈ। ਦੁਨੀਆ ਭਰ ਦੇ ਬਹੁਤ ਸਾਰੇ ਵਿਗਿਆਨੀ ਟੀਕਾ ਬਣਾਉਣ ਦੇ ਕੰਮ ਵਿਚ ਲੱਗੇ ਹੋਏ ਹਨ, ਤਾਂ ਜੋ ਜਾਨਲੇਵਾ ਵਾਇਰਸ ਦਾ ਇਲਾਜ ਜਲਦੀ ਤੋਂ ਜਲਦੀ ਪਾਇਆ ਜਾ ਸਕੇ। ਸਾਨੂੰ ਇਸਦੀ ਪੜਤਾਲ ਕਰਨੀ ਚਾਹੀਦੀ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਟੀਕਾ ਸੁਰੱਖਿਅਤ ਹੈ ਜਾਂ ਨਹੀਂ। ਇਹ ਪ੍ਰਕਿਰਿਆ ਪੂਰੀ ਹੋਣ ਵਿਚ ਸਮਾਂ ਲੈਂਦੀ ਹੈ। 

ਅਜਿਹੀ ਸਥਿਤੀ ਵਿਚ, ਇਹ ਜ਼ਿਆਦਾ ਸੰਭਾਵਨਾ ਹੈ ਕਿ ਕੋਰੋਨਾ ਵਾਇਰਸ ਲਈ ਇਕ ਆਦਰਸ਼ ਟੀਕਾ ਬਣਨ ਵਿਚ ਲਗਭਗ ਇਕ ਸਾਲ ਲੱਗ ਜਾਵੇਗਾ। ਸਾਨੂੰ ਇਸ ਸਮੇਂ ਦੀ ਸੀਮਾ ਨੂੰ ਆਪਣੇ ਦਿਮਾਗ ਵਿਚ ਚੰਗੀ ਤਰ੍ਹਾਂ ਲੈਣਾ ਚਾਹੀਦਾ ਹੈ। ਇਹ ਮੰਨਣਾ ਮੂਰਖਤਾ ਹੈ  ਕਿ ਸਾਨੂੰ  ਜਲਦੀ ਹੀ ਇੱਕ ਵੈਕਸੀਨ ਮਿਲਣ ਜਾ ਰਹੀ ਹੈ। 

ਪ੍ਰੋਫੈਸਰ ਵਿਤੀ  ਦਾ ਕਹਿਣਾ ਹੈ ਕਿ ਉਸ ਨੂੰ ਵਿਗਿਆਨ ਵਿਚ ਪੂਰਾ ਵਿਸ਼ਵਾਸ ਹੈ ਕਿ ਇਕ ਦਿਨ ਉਹ ਨਿਸ਼ਚਤ ਰੂਪ ਵਿਚ ਸਾਨੂੰ ਇਸ ਮਹਾਂਮਾਰੀ ਦੇ ਜਾਲ ਵਿਚੋਂ ਬਾਹਰ ਕੱਢ ਦੇਵੇਗੀ ਪਰ ਉਹ ਮਹਿਸੂਸ ਕਰਦੇ ਹਨ ਕਿ ਅਗਲੇ ਕੁਝ ਹਫ਼ਤਿਆਂ ਜਾਂ ਮਹੀਨਿਆਂ ਦੇ ਅੰਦਰ ਕੋਈ ਚਮਤਕਾਰ ਹੋਣ ਵਾਲਾ ਨਹੀਂ ਹੈ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਤਕਰੀਬਨ 1.25 ਲੱਖ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚੋਂ ਹੁਣ ਤੱਕ 41 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਹਿਲਾਂ ਦੇ ਅਨੁਸਾਰ ਯੂਕੇ ਵਿੱਚ ਕੋਰੋਨਾ ਵਾਇਰਸ ਦੀ ਗਤੀ ਘੱਟ ਗਈ ਹੈ, ਪਰ ਮੌਤ ਦੀ ਦਰ ਇੱਥੇ ਬਹੁਤ ਜ਼ਿਆਦਾ ਹੈ।