ਚੀਨ ਨੇ ਲਾਂਚ ਕੀਤੀ ਕੋਰੋਨਾ ਵੈਕਸੀਨ! 

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਨੇ ਅਧਿਕਾਰਤ ਤੌਰ 'ਤੇ ਕੋਵਿਡ -19 ਟੀਕਾ ਲਾਂਚ ਕੀਤਾ ਹੈ।

covid 19 vaccine

ਚੀਨ ਨੇ ਅਧਿਕਾਰਤ ਤੌਰ 'ਤੇ ਕੋਵਿਡ -19 ਟੀਕਾ ਲਾਂਚ ਕੀਤਾ ਹੈ। ਚੀਨ ਦੇ ਅਧਿਕਾਰਤ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਕੋਵਿਡ -19 ਟੀਕਾ ਲਾਂਚ ਕੀਤਾ ਗਿਆ ਹੈ। ਹਾਲਾਂਕਿ ਇਹ ਐਮਰਜੈਂਸੀ ਵਰਤੋਂ ਲਈ ਹੈ।

ਇਹ ਉਹੀ ਟੀਕਾ ਹੈ ਜਿਸ ਦਾ ਕਲੀਨਿਕਲ ਟ੍ਰਾਇਲ 22 ਜੁਲਾਈ ਨੂੰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਪਾਪੁਆ ਨਿਊ ਗਿੰਨੀ ਵਿਚ ਇਕ ਚੀਨੀ ਮਾਈਨਿੰਗ ਕੰਪਨੀ ਨੇ ਆਪਣੇ ਵੈਕਸੀਨੇਸ਼ਨ ਟਰਾਇਲ ਵਿਚ ਕੋਵਿਡ -19 ਦੇ ਵਿਰੁੱਧ ਕਰਮਚਾਰੀਆਂ ਦੀ ਇਮਿਊਨਟੀ ਵਧਾਉਣ ਦਾ ਦਾਅਵਾ ਕੀਤਾ ਸੀ।

ਰਿਪੋਰਟ ਦੇ ਅਨੁਸਾਰ, ਪਾਪੁਆ ਗਿੰਨੀ ਦੇ ਸਿਹਤ ਮੰਤਰੀ ਜ਼ੈਲਟਾ ਵੋਂਗ ਨੇ ਕਿਹਾ ਕਿ ਸਿਹਤ ਮੰਤਰਾਲਾ ਮਾਈਨਿੰਗ ਕੰਪਨੀ ਦੇ ਇਸ ਦਾਅਵੇ ਦੀ ਜਾਂਚ ਕਰ ਰਿਹਾ ਹੈ। ਇਸ ਨੂੰ ਲੈ ਕੇ ਕਾਫ਼ੀ ਵਿਵਾਦ ਖੜਾ ਹੋ ਗਿਆ ਹੈ।

'ਨੈਸ਼ਨਲ ਮਹਾਂਮਾਰੀ ਰੈਸਪਾਂਸ ਕੰਟਰੋਲਰ' ਡੇਵਿਡ ਮੈਨਿੰਗ ਨੇ ਵੀਰਵਾਰ ਨੂੰ ਪਾਪੁਆ ਨਿਊ ਗਿੰਨੀ ਵਿਚ ਕੋਵਿਡ -19 ਟੀਕੇ  ਦੇ ਟਰਾਇਲ ਜਾਂ ਜਾਂਚ 'ਤੇ ਪਾਬੰਦੀ ਲਗਾ ਦਿੱਤੀ ਸੀ। ਬਾਅਦ ਵਿਚ ਪਤਾ ਲੱਗਿਆ ਕਿ ਰਾਸ਼ਟਰੀ ਸਿਹਤ ਵਿਭਾਗ ਨੇ ਇਥੇ ਕਿਸੇ ਟੀਕੇ ਦੇ ਟਰਾਇਲ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ।

ਮੈਨਿੰਗ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ, ‘ਪੀ ਐਨ ਜੀ ਵਿੱਚ ਆਯਾਤ ਕੀਤੀ ਗਈ ਕੋਈ ਵੀ  ਵੈਕਸੀਨ ਨੂੰ ਰਾਸ਼ਟਰੀ ਸਿਹਤ ਵਿਭਾਗ ਤੋਂ ਮਨਜ਼ੂਰੀ ਮਿਲਣਾ ਜ਼ਰੂਰੀ ਹੈ। ਟੀਕਾ ਟਰਾਇਲ ਦੇ ਸਾਰੇ ਲੋੜੀਂਦੇ ਕਦਮਾਂ, ਪ੍ਰੋਟੋਕਾਲਾਂ ਅਤੇ ਪ੍ਰਕਿਰਿਆਵਾਂ ਵਿਚੋਂ ਲੰਘਣਾ ਲਾਜ਼ਮੀ ਹੈ ਨਾਲ ਹੀ, ਉਸ ਨੂੰ ਡਬਲਯੂਐਚਓ ਨਾਲ ਪ੍ਰੀ-ਕੁਆਲੀਫਾਈਡ ਹੋਣਾ ਚਾਹੀਦਾ ਹੈ। 

ਇਸ ਹਫਤੇ ਦੇ ਸ਼ੁਰੂ ਵਿਚ ਫਾਰਮਾਸਿਊਟੀਕਲ ਕੰਪਨੀ ਸਿਨੋਫਾਰਮ ਕੋਵਿਡ -19 ਲਈ ਇਕ ਵੈਕਸੀਨ ਬਣਾ ਰਹੀ ਹੈ। ਇਹ ਵੈਕਸੀਨ ਦਸੰਬਰ ਦੇ ਅੰਤ ਤੱਕ ਆਮ ਲੋਕਾਂ ਲਈ ਮਾਰਕੀਟ ਵਿੱਚ ਆ ਜਾਵੇਗੀ।

ਦੋ ਖੁਰਾਕਾਂ ਲਈ ਇਸ ਟੀਕੇ ਦੀ ਕੀਮਤ 1000 ਯੂਆਨ (10780 ਰੁਪਏ) ਤੋਂ ਘੱਟ ਨਿਰਧਾਰਤ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਮਾਰਕੀਟ ਵਿੱਚ ਆਉਣ ਤੋਂ ਬਾਅਦ ਇਸਦੀ ਕੀਮਤ ਵਿੱਚ ਹੋਰ ਕਮੀ ਆਵੇਗੀ।

ਚੀਨ ਦੇ ਨੈਸ਼ਨਲ ਫਾਰਮਾਸਿਊਟੀਕਲ ਗਰੁੱਪ (ਸਿਨੋਫਾਰਮ) ਦੇ ਚੇਅਰਮੈਨ ਲਿਊ ਜਿਨਗਜੇਨ ਨੇ ਕਿਹਾ ਕਿ ਤੀਸਰੇ  ਪੜਾਅ ਦੇ ਕਲੀਨਿਕਲ ਟਰਾਇਲ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਦੀ ਮਾਰਕੀਟਿੰਗ ਸਮੀਖਿਆ ਕੀਤੀ ਜਾਵੇਗੀ। ਲਿਊ ਨੇ ਕਿਹਾ ਕਿ ਇਸ ਦੀਆਂ ਦੋ ਖੁਰਾਕਾਂ ਦੀ ਕੀਮਤ 1000 ਯੂਆਨ ਤੋਂ ਵੀ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਟੀਕਾ ਚੀਨ ਦੇ ਸਾਰੇ ਨਾਗਰਿਕਾਂ ਤੇ ਲਾਗੂ ਨਹੀਂ ਹੋਵੇਗਾ।