ਕੇਂਦਰ ਸਰਕਾਰ ਦੀ ਲੋਕਾਂ ਲਈ ਵੱਡੀ ਰਾਹਤ, ਮੁੜ ਵਧਾਈ ਆਵਾਜਾਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਮਿਆਦ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਟਰ ਵਾਹਨ ਦੇ ਦਸਤਾਵੇਜ਼ਾਂ ਦਸੰਬਰ 2020 ਤਕ ਵੈਲਿਗ ਮੰਨੇ ਜਾਣਗੇ

motor vehicle

ਨਵੀਂ ਦਿੱਲੀ : ਦੇਸ਼ ਅੰਦਰ ਕਰੋਨਾ ਕੇਸਾਂ ਦਾ ਵਧਣਾ ਲਗਾਤਾਰ ਜਾਰੀ ਹੈ। ਇਸੇ ਦਰਮਿਆਨ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਮੋਟਰ ਵਾਹਨ ਦੇ ਦਸਤਾਵੇਜ਼ ਦੀ ਮਿਆਦ ਇਕ ਵਾਰ ਫਿਰ ਵਧਾ ਦਿਤੀ ਹੈ। ਮੋਟਰ ਵਾਹਨ ਦੇ ਦਸਤਾਵੇਜ਼ ਜਿਨ੍ਹਾਂ ਨਾਲ ਫਿੱਟਨੈਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ), ਮੋਟਰ ਵਾਹਨ ਨਾਲ ਜੁੜੇ ਪ੍ਰਦੂਸ਼ਣ ਪ੍ਰਮਾਣ ਪੱਤਰ ਆਦਿ ਸ਼ਾਮਲ ਹਨ, ਦੀ ਮਿਆਦ ਨੂੰ ਹੁਣ 31 ਦਸੰਬਰ, 2020 ਤਕ ਵਧਾ ਦਿਤਾ ਗਿਆ ਹੈ।

ਇਸ ਦੇ ਨਾਲ, ਲੋਕਾਂ ਨੂੰ ਆਪਣੇ ਵਾਹਨ ਦੀ ਮਿਆਦ ਪੁੱਗਣ ਵਾਲੇ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਬਹੁਤ ਸਾਰਾ ਸਮਾਂ ਮਿਲ ਸਕੇਗਾ।  ਸਰਕਾਰ ਨੇ ਐਕਸਪਾਇਰ ਹੋਣ ਵਾਲੇ ਡ੍ਰਾਇਵਿੰਗ ਲਾਇਸੈਂਸ ਦੀ ਮਿਆਦ ਵੀ 31 ਦਸੰਬਰ, 2020 ਤਕ ਵਧਾ ਦਿਤੀ ਹੈ।

ਕਾਬਲੇਗੌਰ ਹੈ ਕਿ  ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਲੌਕਡਾਊਨ ਦੌਰਾਨ ਮਿਆਦ ਪੁੱਗ ਚੁੱਕੇ ਡ੍ਰਾਇਵਿੰਗ ਲਾਇਸੈਂਸ, ਆਰਸੀ, ਫਿੱਟਨੈਸ ਸਰਟੀਫਿਕੇਟ, ਪਰਮਿਟ ਤੇ ਹੋਰ ਦਸਤਾਵੇਜ਼ਾਂ ਦੀ ਵੈਧਤਾ 30 ਜੂਨ, 2020 ਤਕ ਵਧਾ ਦਿਤੀ ਸੀ।

ਬਾਅਦ 'ਚ ਕਰੋਨਾ ਮਹਾਮਾਰੀ ਦੇ ਪ੍ਰਕੋਪ ਦੇ ਮੱਦੇਨਜ਼ਰ ਸਰਕਾਰ ਨੇ ਇਸ ਦੀ ਮਿਆਦ ਇਕ ਵਾਰ ਫਿਰ ਵਧਾ ਦਿਤੀ ਸੀ। ਮੰਤਰਾਲੇ ਨੇ ਆਦੇਸ਼ ਜਾਰੀ ਕਰਦਿਆਂ ਮਿਆਦ ਪੁੱਗਣ ਵਾਲੇ ਦਸਤਾਵੇਸ਼ ਦੀ ਮਿਆਦ 30 ਸਤੰਬਰ, 2020 ਤਕ ਵਧਾ ਦਿਤੀ ਸੀ। ਹੁਣ ਤੀਜੀ ਵਾਰ ਸਰਕਾਰ ਨੇ ਇਸ ਸੀਮਾ ਨੂੰ ਵਧਾ ਕੇ ਦਸੰਬਰ 2020 ਤਕ ਕਰ ਦਿਤਾ ਹੈ।

ਦੱਸਣਯੋਗ ਹੈ ਕਿ ਲੰਮੇ ਲੌਕਡਾਊਨ ਤੋਂ ਬਾਅਦ ਲੋਕਾਂ ਨੂੰ ਰਾਹਤ ਦਿੰਦਿਆਂ ਸਰਕਾਰ ਨੇ ਪਾਬੰਦੀਆਂ ਹਟਾ ਲਈਆਂ ਸਨ। ਹੁਣ ਕਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਅੰਦਰ ਕਈ ਥਾਈ ਮੁੜ ਸਖ਼ਤੀ ਕੀਤੀ ਜਾ ਰਹੀ ਹੈ। ਇਸ ਦਰਮਿਆਨ ਦੇਸ਼ ਅੰਦਰ ਸਕੂਲਾਂ/ਕਾਲਜਾਂ ਨੂੰ ਖੋਲ੍ਹਣ ਦਾ ਮਾਮਲਾ ਦੀ ਖਟਾਈ 'ਚ ਪੈਦਾ ਦਿਸ ਰਿਹਾ ਹੈ। ਦਸਤਾਵੇਜ਼ਾਂ ਦੀ ਮਿਆਦ ਦਸੰਬਰ ਤਕ ਵਧਾਉਣ ਦਾ ਫ਼ੈਸਲਾ ਵੀ ਕਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।